ਗਿਣਤੀ 2
2
ਕਬੀਲਿਆਂ ਦੇ ਡੇਰਿਆਂ ਦੀ ਵੰਡ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਇਸਰਾਏਲੀਆਂ ਨੂੰ ਇਸ ਤੋਂ ਕੁਝ ਦੂਰੀ ਉੱਤੇ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਣੇ ਚਾਹੀਦੇ ਹਨ। ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰਨ।”
3ਪੂਰਬ ਵਿੱਚ ਸੂਰਜ ਚੜ੍ਹਨ ਵੱਲ:
ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਹੋਵੇ। 4ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 74,600 ਹਨ।
5ਯਿੱਸਾਕਾਰ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ, ਉਹ ਯਿੱਸਾਕਾਰ ਦੇ ਲੋਕਾਂ ਦਾ ਆਗੂ ਸੂਆਰ ਦਾ ਪੁੱਤਰ ਨਥਾਨੇਲ ਹੈ। 6ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 54,400 ਹਨ।
7ਉਸਦੇ ਬਾਅਦ ਜ਼ਬੂਲੁਨ ਦਾ ਗੋਤ ਹੋਵੇ, ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ। 8ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 57,400 ਹਨ।
9ਯਹੂਦਾਹ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,86,400 ਸੀ। ਸਭ ਤੋਂ ਪਹਿਲਾ ਉਹ ਕੂਚ ਕਰਨਗੇ।
10ਦੱਖਣ ਦਿਸ਼ਾ ਵੱਲ,
ਰਊਬੇਨ ਦੇ ਡੇਰੇ ਦਾ ਝੰਡਾ ਉਹਨਾਂ ਦੀਆਂ ਸੈਨਾ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ। 11ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 46,500 ਸਨ।
12ਸ਼ਿਮਓਨ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ ਅਤੇ ਸ਼ਿਮਓਨ ਦੇ ਲੋਕਾਂ ਦਾ ਆਗੂ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਹੈ। 13ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 59,300 ਸਨ।
14ਅੱਗੇ ਗਾਦ ਦਾ ਗੋਤ ਹੋਵੇਗਾ, ਗਾਦ ਦੇ ਲੋਕਾਂ ਦਾ ਆਗੂ ਰਊਏਲ ਦਾ ਪੁੱਤਰ ਏਲੀਯਾਸਾਫ਼ ਹੈ। 15ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 45,650 ਸਨ।
16ਰਊਬੇਨ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,51,450 ਹੈ। ਉਹਨਾਂ ਦੀਆਂ ਸੈਨਾ ਦੇ ਅਨੁਸਾਰ ਸਨ ਅਤੇ ਉਹ ਦੂਸਰੇ ਸਥਾਨ ਤੇ ਕੂਚ ਕਰਨਗੇ।
17ਫਿਰ ਮੰਡਲੀ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਉਹ ਉਸੇ ਤਰ੍ਹਾਂ ਹੀ ਕੂਚ ਕਰਨ ਜਿਵੇਂ ਉਹਨਾਂ ਡੇਰੇ ਲਾਏ ਹਨ, ਹਰ ਇੱਕ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।
18ਪੱਛਮ ਵੱਲ ਇਹ ਹੋਵੇਗਾ,
ਇਫ਼ਰਾਈਮ ਦੇ ਡੇਰੇ ਦਾ ਝੰਡਾ ਉਹਨਾਂ ਦੀ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਇਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ। 19ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 40,500 ਸਨ।
20ਮਨੱਸ਼ੇਹ ਦਾ ਗੋਤ ਉਹਨਾਂ ਦੇ ਅੱਗੇ ਹੋਵੇਗਾ। ਮਨੱਸ਼ੇਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ। 21ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 32,200 ਸਨ।
22ਬਿਨਯਾਮੀਨ ਦਾ ਗੋਤ ਅਗਲਾ ਹੋਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ। 23ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 35,400 ਸਨ।
24ਇਫ਼ਰਾਈਮ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,08,100 ਹੈ। ਤੀਸਰੇ ਸਥਾਨ ਤੇ ਉਹ ਕੂਚ ਕਰਨਗੇ।
25ਉੱਤਰ ਵੱਲ ਇਹ ਹੋਵੇਗਾ:
ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ, ਉਹਨਾਂ ਦੀ ਸੈਨਾ ਦੇ ਅਨੁਸਾਰ ਹੋਵੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਹੈ। 26ਉਸਦੀ ਸੈਨਾ ਦੇ ਗਿਣੇ ਹੋਏ ਲੋਕ 62,700 ਹਨ।
27ਆਸ਼ੇਰ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ, ਆਸ਼ੇਰ ਦੇ ਲੋਕਾਂ ਦਾ ਆਗੂ ਓਕਰਾਨ ਦਾ ਪੁੱਤਰ ਪਗੀਏਲ ਹੈ। 28ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 41,500 ਸਨ।
29ਇਸ ਤੋਂ ਅੱਗੇ ਨਫ਼ਤਾਲੀ ਦਾ ਗੋਤ ਹੋਵੇਗਾ, ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ। 30ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 53,400 ਸਨ।
31ਦਾਨ ਦੇ ਡੇਰੇ ਦੇ ਗਿਣੇ ਹੋਏ ਲੋਕ 1,57,600 ਸਨ। ਉਸ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।
32ਇਹ ਇਸਰਾਏਲੀ ਹਨ, ਜੋ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਹਨ। ਡੇਰਿਆਂ ਦੇ ਸਾਰੇ ਆਦਮੀ, ਉਹਨਾਂ ਦੇ ਭਾਗਾਂ ਅਨੁਸਾਰ ਸਾਰੀ ਗਿਣਤੀ, 6,03,550 ਸੀ। 33ਪਰ ਲੇਵੀਆਂ ਦੀ ਗਿਣਤੀ ਇਸਰਾਏਲੀਆਂ ਦੇ ਨਾਲ ਨਹੀਂ ਕੀਤੀ ਗਈ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
34ਇਸ ਲਈ ਇਸਰਾਏਲੀਆਂ ਨੇ ਉਹ ਸਭ ਕੁਝ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਇਸਰਾਏਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਆਪਣੇ-ਆਪਣੇ ਝੰਡਿਆਂ ਦੇ ਕੋਲ ਡੇਰਿਆਂ ਨੂੰ ਖੜ੍ਹਾਂ ਕਰਦੇ ਅਤੇ ਕੂਚ ਕਰਦੇ ਸਨ।
தற்சமயம் தேர்ந்தெடுக்கப்பட்டது:
ਗਿਣਤੀ 2: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.