ਗਿਣਤੀ 1

1
ਮਰਦਮਸ਼ੁਮਾਰੀ
1ਇਸਰਾਏਲ ਦੇ ਮਿਸਰ ਵਿੱਚੋਂ ਨਿੱਕਲਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਦੇ ਉਜਾੜ ਵਿੱਚ ਮੰਡਲੀ ਦੇ ਤੰਬੂ ਵਿੱਚ ਉਸ ਨਾਲ ਗੱਲ ਕੀਤੀ ਅਤੇ ਆਖਿਆ, 2“ਇਸਰਾਏਲ ਦੀ ਸਾਰੀ ਕੌਮ ਦੀ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਦੇ ਅਨੁਸਾਰ ਇੱਕ-ਇੱਕ ਕਰਕੇ ਹਰੇਕ ਮਨੁੱਖ ਦੀ ਗਿਣਤੀ ਨਾਮ ਲੈ-ਲੈ ਕੇ ਕਰ। 3ਤੂੰ ਅਤੇ ਹਾਰੋਨ ਇਸਰਾਏਲ ਦੇ ਉਹਨਾਂ ਸਾਰੇ ਆਦਮੀਆਂ ਨੂੰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਹਨ ਉਹਨਾਂ ਦੀ ਗਿਣਤੀ ਉਹਨਾਂ ਦੇ ਦਲਾ ਦੇ ਅਨੁਸਾਰ ਕਰ। 4ਹਰੇਕ ਗੋਤ ਵਿੱਚੋਂ ਇੱਕ ਮਨੁੱਖ, ਹਰ ਇੱਕ ਆਪਣੇ ਪਰਿਵਾਰ ਦਾ ਮੁਖੀਆ ਤੁਹਾਡੀ ਸਹਾਇਤਾ ਕਰੇ।
5“ਉਹਨਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੀ ਸਹਾਇਤਾ ਕਰਨ ਵਾਲੇ ਹਨ:
“ਰਊਬੇਨ ਤੋਂ, ਸ਼ਦੇਊਰ ਦਾ ਪੁੱਤਰ ਅਲੀਸੂਰ;
6ਸ਼ਿਮਓਨ ਤੋਂ, ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ;
7ਯਹੂਦਾਹ ਤੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ;
8ਯਿੱਸਾਕਾਰ ਲਈ, ਸੂਆਰ ਦਾ ਪੁੱਤਰ ਨਥਾਨੇਲ;
9ਜ਼ਬੂਲੁਨ ਤੋਂ, ਹੇਲੋਨ ਦਾ ਪੁੱਤਰ ਅਲੀਆਬ;
10ਯੋਸੇਫ਼ ਦੇ ਪੁੱਤਰਾਂ ਵਿੱਚੋਂ:
ਇਫ਼ਰਾਈਮ ਤੋਂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ;
ਮਨੱਸ਼ੇਹ ਤੋਂ, ਪਦਾਹਸੂਰ ਦਾ ਪੁੱਤਰ ਗਮਲੀਏਲ;
11ਬਿਨਯਾਮੀਨ ਤੋਂ, ਗਿਦਓਨੀ ਦਾ ਪੁੱਤਰ ਅਬੀਦਾਨ;
12ਦਾਨ ਤੋਂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ;
13ਆਸ਼ੇਰ ਤੋਂ, ਓਕਰਾਨ ਦਾ ਪੁੱਤਰ ਪਗੀਏਲ;
14ਗਾਦ ਤੋਂ, ਦੇਊਏਲ ਦਾ ਪੁੱਤਰ ਏਲੀਯਾਸਾਫ਼;
15ਨਫ਼ਤਾਲੀ ਤੋਂ, ਏਨਾਨ ਦਾ ਪੁੱਤਰ ਅਹੀਰਾ।”
16ਇਹ ਉਹ ਮਨੁੱਖ ਸਨ ਜੋ ਸਮਾਜ ਵਿੱਚੋਂ ਚੁਣੇ ਗਏ ਸਨ, ਆਪਣੇ ਪੁਰਖਿਆਂ ਦੇ ਗੋਤਾਂ ਦੇ ਆਗੂ ਸਨ। ਉਹ ਇਸਰਾਏਲ ਦੇ ਗੋਤਾਂ ਦੇ ਮੁਖੀ ਸਨ।
17ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਮਨੁੱਖਾਂ ਨੂੰ ਲੈ ਲਿਆ ਜਿਨ੍ਹਾਂ ਦੇ ਨਾਮ ਦੱਸੇ ਗਏ ਸਨ, 18ਅਤੇ ਉਹਨਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਕੌਮ ਨੂੰ ਬੁਲਾਇਆ। ਲੋਕਾਂ ਨੇ ਆਪਣੇ ਵੰਸ਼ ਅਤੇ ਘਰਾਣਿਆਂ ਅਨੁਸਾਰ ਆਪਣੇ ਵੰਸ਼ ਨੂੰ ਦਰਜ ਕੀਤਾ ਅਤੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀਆਂ ਨੂੰ ਇੱਕ-ਇੱਕ ਕਰਕੇ ਨਾਮ ਦੇ ਕੇ ਸੂਚੀਬੱਧ ਕੀਤਾ ਗਿਆ, 19ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਅਤੇ ਇਸ ਤਰ੍ਹਾਂ ਉਸ ਨੇ ਸੀਨਾਈ ਦੀ ਉਜਾੜ ਵਿੱਚ ਉਹਨਾਂ ਦੀ ਗਿਣਤੀ ਕੀਤੀ।
20ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਦੇ ਜਾ ਇਸ ਤੋਂ ਵੱਧ ਉਮਰ ਦੇ ਸਨ ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਇੱਕ-ਇੱਕ ਕਰਕੇ, ਉਹਨਾਂ ਦੇ ਕਬੀਲਿਆਂ ਅਤੇ ਪਰਿਵਾਰਾਂ ਦੇ ਅਨੁਸਾਰ ਗਿਣੇ ਗਏ। 21ਰਊਬੇਨ ਦੇ ਗੋਤ ਦੀ ਗਿਣਤੀ 46,500 ਸੀ।
22ਸ਼ਿਮਓਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰਾਂ ਦੇ ਲੇਖੇ ਅਨੁਸਾਰ ਇੱਕ-ਇੱਕ ਕਰਕੇ ਗਿਣੇ ਗਏ ਅਤੇ ਉਹਨਾਂ ਦੇ ਨਾਮ ਸੂਚੀਬੱਧ ਕੀਤੇ ਗਏ। 23ਸ਼ਿਮਓਨ ਦੇ ਗੋਤ ਵਿੱਚੋਂ ਗਿਣਤੀ 59,300 ਸੀ।
24ਗਾਦ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 25ਗਾਦ ਦੇ ਗੋਤ ਦੀ ਗਿਣਤੀ 45,650 ਸੀ।
26ਯਹੂਦਾਹ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ। 27ਯਹੂਦਾਹ ਦੇ ਗੋਤ ਵਿੱਚੋਂ 74,600 ਦੀ ਗਿਣਤੀ ਸੀ।
28ਯਿੱਸਾਕਾਰ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 29ਯਿੱਸਾਕਾਰ ਦੇ ਗੋਤ ਵਿੱਚੋਂ ਗਿਣਤੀ 54,400 ਸੀ।
30ਜ਼ਬੂਲੁਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 31ਜ਼ਬੂਲੁਨ ਦੇ ਗੋਤ ਵਿੱਚੋਂ ਗਿਣਤੀ 57,400 ਸੀ।
32ਯੋਸੇਫ਼ ਦੇ ਪੁੱਤਰਾਂ ਵਿੱਚੋਂ:
ਇਫ਼ਰਾਈਮ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰ ਦੇ ਅਨੁਸਾਰ ਨਾਮ ਸੂਚੀਬੱਧ ਕੀਤੇ ਗਏ ਸਨ। 33ਇਫ਼ਰਾਈਮ ਦੇ ਗੋਤ ਵਿੱਚੋਂ 40,500 ਦੀ ਗਿਣਤੀ ਸੀ।
34ਮਨੱਸ਼ੇਹ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਵਾਂ ਨਾਲ ਸੂਚੀਬੱਧ ਕੀਤੇ ਗਏ। 35ਮਨੱਸ਼ੇਹ ਦੇ ਗੋਤ ਵਿੱਚੋਂ ਗਿਣਤੀ 32,200 ਸੀ।
36ਬਿਨਯਾਮੀਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 37ਬਿਨਯਾਮੀਨ ਦੇ ਗੋਤ ਦੀ ਗਿਣਤੀ 35,400 ਸੀ।
38ਦਾਨ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 39ਦਾਨ ਦੇ ਗੋਤ ਵਿੱਚੋਂ 62,700 ਦੀ ਗਿਣਤੀ ਸੀ।
40ਆਸ਼ੇਰ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ। 41ਆਸ਼ੇਰ ਦੇ ਗੋਤ ਵਿੱਚੋਂ 41,500 ਦੀ ਗਿਣਤੀ ਸੀ।
42ਨਫ਼ਤਾਲੀ ਦੀ ਵੰਸ਼ਾਵਲੀ ਵਿੱਚੋਂ:
ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ। 43ਨਫ਼ਤਾਲੀ ਦੇ ਗੋਤ ਵਿੱਚੋਂ 53,400 ਦੀ ਗਿਣਤੀ ਸੀ।
44ਇਹ ਮੋਸ਼ੇਹ ਅਤੇ ਹਾਰੋਨ ਦੁਆਰਾ ਗਿਣੇ ਗਏ ਆਦਮੀ ਸਨ ਅਤੇ ਇਸਰਾਏਲ ਦੇ ਬਾਰਾਂ ਆਗੂ ਸਨ, ਹਰ ਇੱਕ ਆਪਣੇ ਪਰਿਵਾਰ ਨੂੰ ਦਰਸਾਉਂਦਾ ਸੀ। 45ਸਾਰੇ ਇਸਰਾਏਲੀ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ ਜੋ ਇਸਰਾਏਲ ਦੀ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। 46ਕੁੱਲ ਗਿਣਤੀ 6,03,550 ਸੀ।
47ਪਰ ਲੇਵੀਆਂ ਦਾ ਜੱਦੀ ਗੋਤ ਬਾਕੀਆਂ ਨਾਲ ਨਹੀਂ ਗਿਣਿਆ ਗਿਆ ਸੀ। 48ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ: 49“ਤੂੰ ਲੇਵੀ ਦੇ ਗੋਤ ਦੀ ਗਿਣਤੀ ਨਾ ਕਰੀਂ ਅਤੇ ਨਾ ਹੀ ਉਹਨਾਂ ਨੂੰ ਇਸਰਾਏਲੀਆਂ ਦੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਕਰਨਾ। 50ਇਸ ਦੀ ਬਜਾਇ, ਲੇਵੀਆਂ ਨੂੰ ਨੇਮ ਦੇ ਕਾਨੂੰਨ ਦੇ ਤੰਬੂ, ਇਸ ਦੇ ਸਾਰੇ ਸਮਾਨ ਅਤੇ ਇਸ ਨਾਲ ਸਬੰਧਤ ਹਰ ਚੀਜ਼ ਉੱਤੇ ਨਿਯੁਕਤ ਕਰੀ। ਉਹ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਚੁੱਕਣ, ਉਹਨਾਂ ਨੂੰ ਇਸਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਇਸਦੇ ਆਲੇ-ਦੁਆਲੇ ਤੰਬੂ ਲਾਉਣਾ ਹੈ। 51ਜਦੋਂ ਤੰਬੂ ਨੂੰ ਅੱਗੇ ਲੈ ਕੇ ਜਾਣਾ ਹੋਵੇ, ਤਾਂ ਲੇਵੀਆਂ ਨੇ ਉਸ ਨੂੰ ਹੇਠਾਂ ਉਤਾਰਨ, ਅਤੇ ਜਦੋਂ ਵੀ ਤੰਬੂ ਕਿਸੇ ਸਥਾਨ ਤੇ ਲੱਗਣਾ ਹੋਵੇ ਤਾਂ ਲੇਵੀਆਂ ਨੇ ਹੀ ਕਰਨਾ ਹੈ। ਕੋਈ ਹੋਰ ਜੋ ਇਸ ਤੱਕ ਪਹੁੰਚਦਾ ਹੈ ਜੇ ਕੋਈ ਅਣਜਾਣ ਵਿਅਕਤੀ ਇਸ ਕੋਲ ਆਵੇ ਉਹ ਮਾਰਿਆ ਜਾਵੇ। 52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ। 53ਪਰ ਲੇਵੀ ਨੇਮ ਦੇ ਤੰਬੂ ਦੇ ਆਲੇ-ਦੁਆਲੇ ਆਪਣੇ ਤੰਬੂ ਲਗਾਉਣ ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਨਾ ਪਵੇ। ਲੇਵੀ ਨੇਮ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣ।”
54ਇਸਰਾਏਲੀਆਂ ਨੇ ਇਹ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

தற்சமயம் தேர்ந்தெடுக்கப்பட்டது:

ਗਿਣਤੀ 1: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்