ਲੇਵੀਆਂ 27
27
ਛੁਡਾਉਣ ਦੇ ਨੇਮ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਾਹਵੇਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਵੇ ਮੁੱਲ ਦੇ ਅਨੁਸਾਰ ਉਹ ਯਾਹਵੇਹ ਦੇ ਹੋਣਗੇ। 3ਵੀਹ ਤੋਂ ਸੱਠ ਸਾਲ ਦੀ ਉਮਰ ਦੇ ਮਰਦ ਦੀ ਕੀਮਤ ਚਾਂਦੀ ਦੇ ਪੰਜਾਹ ਸ਼ੈਕੇਲ#27:3 ਪੰਜਾਹ ਸ਼ੈਕੇਲ ਲਗਭਗ 11.5 ਗ੍ਰਾਮ ਵਿੱਚ, ਪਵਿੱਤਰ ਸਥਾਨ ਦੇ ਸ਼ੈਕੇਲ ਅਨੁਸਾਰ ਨਿਰਧਾਰਤ ਕਰੋ। 4ਇੱਕ ਔਰਤ ਲਈ, ਉਸਦਾ ਮੁੱਲ ਤੀਹ ਸ਼ੈਕੇਲ ਤੇ ਨਿਰਧਾਰਤ ਹੋਵੇ। 5ਪੰਜ ਤੋਂ ਵੀਹ ਸਾਲ ਦੀ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਵੀਹ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਹੋਵੇ। 6ਜੇਕਰ ਉਸਦੀ ਉਮਰ ਇੱਕ ਮਹੀਨੇ ਤੋਂ ਪੰਜ ਸਾਲ ਤੱਕ ਹੋਵੇ, ਇੱਕ ਮੁੰਡੇ ਦਾ ਮੁੱਲ ਚਾਂਦੀ ਦੇ ਪੰਜ ਸ਼ੈਕੇਲ ਅਤੇ ਇੱਕ ਕੁੜੀ ਦਾ ਮੁੱਲ ਤਿੰਨ ਸ਼ੈਕੇਲ ਚਾਂਦੀ ਦੇ ਹਿਸਾਬ ਨਾਲ ਨਿਰਧਾਰਤ ਹੋਵੇ। 7ਸੱਠ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਪੰਦਰਾਂ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਨਿਰਧਾਰਤ ਹੋਵੇ। 8ਜੇਕਰ ਕੋਈ ਵੀ ਸੁੱਖਣਾ ਦੇਣ ਵਾਲਾ ਵਿਅਕਤੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਲਈ ਬਹੁਤ ਗਰੀਬ ਹੈ, ਤਾਂ ਸਮਰਪਿਤ ਕੀਤਾ ਹੋਇਆ ਵਿਅਕਤੀ ਜਾਜਕ ਦੇ ਅੱਗੇ ਆਵੇ, ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।
9“ ‘ਜੇਕਰ ਉਹ ਉਹਨਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ ਪਵਿੱਤਰ ਹੋਵੇਗਾ। 10ਉਹ ਇਸ ਨੂੰ ਨਾ ਬਦਲੇ ਨਾ ਇੱਕ ਚੰਗੇ ਦੇ ਬਦਲੇ ਇੱਕ ਮਾੜੇ ਨੂੰ ਬਦਲੇ, ਨਾ ਮਾੜੇ ਦੇ ਬਦਲੇ ਚੰਗੇ ਨੂੰ ਬਦਲੇ, ਜੇਕਰ ਉਹ ਇੱਕ ਜਾਨਵਰ ਨੂੰ ਦੂਜੇ ਜਾਨਵਰ ਦੀ ਥਾਂ ਲੈਣ, ਤਾਂ ਉਹ ਅਤੇ ਬਦਲੇ ਹੋਵੇ ਦੋਵੇਂ ਪਵਿੱਤਰ ਹੋ ਜਾਂਦੇ ਹਨ। 11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਾਹਵੇਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ। 12ਤਦ ਜਾਜਕ ਉਸਨੂੰ ਮਾੜਾ ਜਾ ਚੰਗਾ ਜਾਂਚ ਕੇ ਉਸਦਾ ਮੁੱਲ ਠਹਿਰਾਵੇਗਾ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ। 13ਜੇਕਰ ਮਾਲਕ ਜਾਨਵਰ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਹੋਰ ਦੇਵੇ।
14“ ‘ਜੇ ਕੋਈ ਆਪਣੇ ਘਰ ਨੂੰ ਪਵਿੱਤਰ ਬਣਾਉਣ ਵਜੋਂ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਜਾਜਕ ਉਸ ਦੇ ਚੰਗੇ ਜਾਂ ਮਾੜੇ ਗੁਣਾਂ ਦਾ ਨਿਰਣਾ ਕਰਕੇ ਉਸਦਾ ਮੁੱਲ ਠਹਿਰਾਵੇ। ਜਾਜਕ ਜਿਨ੍ਹਾਂ ਮੁੱਲ ਠਹਿਰਾਵੇ ਉਸਦਾ ਮੁੱਲ ਉਨ੍ਹਾਂ ਹੀ ਹੋਵੇ। 15ਜੇਕਰ ਆਪਣਾ ਘਰ ਪਵਿੱਤਰ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੇ, ਤਾਂ ਉਹ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਘਰ ਦੁਬਾਰਾ ਉਸਦਾ ਬਣ ਜਾਵੇਗਾ।
16“ ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸ ਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ। 17ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ। 18ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ। 19ਜੇਕਰ ਖੇਤ ਨੂੰ ਸਮਰਪਿਤ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਖੇਤ ਦੁਬਾਰਾ ਉਹਨਾਂ ਦਾ ਬਣ ਜਾਵੇਗਾ। 20ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ। 21ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।
22“ ‘ਜੇ ਕੋਈ ਯਾਹਵੇਹ ਨੂੰ ਇੱਕ ਖੇਤ ਸਮਰਪਿਤ ਕਰਦਾ ਹੈ ਜੋ ਉਸਨੇ ਖਰੀਦਿਆ ਹੈ, ਜੋ ਉਸਦੇ ਪਰਿਵਾਰ ਦੀ ਜ਼ਮੀਨ ਦਾ ਹਿੱਸਾ ਨਹੀਂ ਹੈ, 23ਜਾਜਕ ਜੁਬਲੀ ਦੇ ਸਾਲ ਤੱਕ ਇਸ ਦਾ ਮੁੱਲ ਨਿਰਧਾਰਤ ਕਰੇਗਾ, ਅਤੇ ਮਾਲਕ ਨੂੰ ਉਸ ਦਿਨ ਇਸਦੀ ਕੀਮਤ ਨੂੰ ਯਾਹਵੇਹ ਲਈ ਪਵਿੱਤਰ ਜਾਣ ਕੇ ਯਾਹਵੇਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ। 24ਜੁਬਲੀ ਦੇ ਸਾਲ ਵਿੱਚ ਖੇਤ ਉਸ ਵਿਅਕਤੀ ਕੋਲ ਵਾਪਸ ਆ ਜਾਵੇਗਾ ਜਿਸ ਤੋਂ ਇਹ ਖਰੀਦਿਆ ਗਿਆ ਸੀ, ਅਰਥਾਤ ਜਿਸ ਦੀ ਜ਼ਮੀਨ ਸੀ। 25ਹਰ ਮੁੱਲ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇ, ਵੀਹ ਗੇਰਾਹ ਸ਼ੈਕੇਲ ਤੱਕ।
26“ ‘ਸਾਰੇ ਪਸ਼ੂਆਂ ਦੇ ਪਹਿਲੌਠੇ ਯਾਹਵੇਹ ਦੇ ਹਨ ਕੋਈ ਮਨੁੱਖ ਉਨ੍ਹਾਂ ਨੂੰ ਸਮਰਪਿਤ ਨਾ ਕਰੇ, ਭਾਵੇਂ ਬਲਦ ਹੋਵੇ, ਭਾਵੇਂ ਭੇਡ ਜਾ ਬੱਕਰੀ ਦਾ ਬੱਚਾ, ਉਹ ਯਾਹਵੇਹ ਦਾ ਹੀ ਹੈ। 27ਜੇਕਰ ਇਹ ਅਸ਼ੁੱਧ ਜਾਨਵਰਾਂ ਵਿੱਚੋਂ ਇੱਕ ਹੈ, ਤਾਂ ਇਸਨੂੰ ਇਸਦੇ ਨਿਰਧਾਰਿਤ ਮੁੱਲ ਉੱਤੇ ਵਾਪਸ ਖਰੀਦਿਆ ਜਾ ਸਕਦਾ ਹੈ, ਜੇਕਰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ। ਇਸਨੂੰ ਛੁਡਾਇਆ ਨਾ ਜਾਵੇ, ਤਾਂ ਜਾਜਕ ਦੇ ਠਹਿਰਾਏ ਹੋਵੇ ਮੁੱਲ ਤੇ ਵੇਚਿਆ ਜਾਵੇ।
28“ ‘ਪਰ ਕੋਈ ਵੀ ਚੀਜ਼ ਜੋ ਕਿਸੇ ਵਿਅਕਤੀ ਦੀ ਮਾਲਕੀ ਹੈ ਅਤੇ ਯਾਹਵੇਹ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਜਾਂ ਜਾਨਵਰ ਜਾਂ ਪਰਿਵਾਰਕ ਜ਼ਮੀਨ, ਅਜਿਹੀ ਅਰਪਣ ਕੀਤੀ ਹੋਈ ਵਸਤੂ, ਨਾ ਵੇਚੀ ਜਾਵੇ ਨਾ ਛੁਡਾਈ ਜਾਵੇ ਸਾਰੀਆਂ ਸੁੱਖੀਆਂ ਵਸਤੂਆਂ ਯਾਹਵੇਹ ਦੇ ਅੱਗੇ ਅੱਤ ਪਵਿੱਤਰ ਹਨ।
29“ ‘ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।
30“ ‘ਜ਼ਮੀਨ ਦੀ ਹਰ ਚੀਜ਼ ਦਾ ਦਸਵੰਧ, ਭਾਵੇਂ ਮਿੱਟੀ ਦਾ ਅਨਾਜ ਹੋਵੇ ਜਾਂ ਰੁੱਖਾਂ ਦਾ ਫਲ, ਯਾਹਵੇਹ ਦਾ ਹੈ, ਇਹ ਯਾਹਵੇਹ ਲਈ ਪਵਿੱਤਰ ਹੈ। 31ਜੋ ਕੋਈ ਵੀ ਆਪਣੇ ਦਸਵੰਧ ਵਿੱਚੋਂ ਕਿਸੇ ਨੂੰ ਛੁਡਾਉਂਦਾ ਹੈ, ਉਸਨੂੰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਦੇਵੇ। 32ਸਾਰੇ ਵੱਗ ਅਤੇ ਇੱਜੜ ਦਾ ਹਰ ਦਸਵੰਧ, ਹਰ ਦਸਵਾਂ ਜਾਨਵਰ ਜੋ ਚਰਵਾਹੇ ਦੇ ਡੰਡੇ ਹੇਠੋਂ ਲੰਘਦਾ ਹੈ, ਯਾਹਵੇਹ ਲਈ ਪਵਿੱਤਰ ਹੋਵੇਗਾ। 33ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ।’ ”
34ਇਹ ਉਹ ਹੁਕਮ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਪਹਾੜ ਉੱਤੇ ਇਸਰਾਏਲੀਆਂ ਲਈ ਦਿੱਤੇ ਸਨ।
தற்சமயம் தேர்ந்தெடுக்கப்பட்டது:
ਲੇਵੀਆਂ 27: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.