BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

ਲੁਕਾ ਯਿਸੂ' ਦੇ ਜੀਵਨ, ਮੌਤ, ਮੁਰਦਿਆਂ ਵਿੱਚੋਂ ਜੀ ਉੱਠਣਾ, ਅਤੇ ਸਵਰਗ ਤੇ ਉਠਾਏ ਜਾਣ ਦੇ ਸ਼ੁਰੂਆਤੀ ਵੇਰਵੇ ਦਾ ਇੱਕ ਲੇਖਕ ਹੈ, ਇਸ ਵੇਰਵੇ ਨੂੰ ਅਸੀਂ, ਲੁਕਾ ਦਾ ਸ਼ੁਭਸਮਾਚਾਰ ਕਹਿੰਦੇ ਹਾਂ। ਪਰ, ਕੀ ਤੁਹਾਨੂੰ ਪਤਾ ਸੀ ਕਿ ਲੁਕਾ ਦਾ ਦੂਜੀ ਲੜੀ ਵੀ ਹੈ? ਅਸੀਂ ਇਸਨੂੰ ਰਸੂਲਾਂ ਦੇ ਕਰਤੱਬ ਦੇ ਤੌਰ ਤੇ ਜਾਣਦੇ ਹਾਂ। ਸਵਰਗ ਵਿਚ ਚੜ੍ਹਨ ਤੋਂ ਬਾਅਦ ਉਭਰਦੇ ਯਿਸੂ ਆਪਣੇ ਲੋਕਾਂ ਦੇ ਵਿਚ ਮੋਜੂਦ ਆਪਣੀ ਪਵਿੱਤਰ ਆਤਮਾ ਦੇ ਰਾਹੀਂ ਜੋ ਕੁਝ ਵੀ ਕਰਨਾ ਅਤੇ ਸਿਖਾਣਾ ਜਾਰੀ ਰੱਖਦੇ ਹਨ, ਇਹ ਸਭ ਕੁਝ ਉਸ ਬਾਰ ਚੇਲਿਆਂ ਅਤੇ ਉਭਰਦੇ ਹੋਏ ਯਿਸੂ ਦੇ ਵਿਚਕਾਰ ਹੋਈ ਇੱਕ ਸਭਾ ਦੇ ਨਾਲ਼ ਕਰਦਾ ਹੈ। ਹਫਤਿਆਂ ਤੱਕ, ਯਿਸੂ ਉਹਨਾਂ ਨੂੰ ਲਗਾਤਾਰ ਆਪਣੇ ਬਾਦਸ਼ਾਹੀ ਦੇ ਉਲਟ ਅਤੇ ਨਵੀਂ ਸ੍ਰਿਸ਼ਟੀ ਜਿਹੜੀ ਉਹਨਾਂ ਨੇ ਆਪਣੀ ਮੌਤ ਅਤੇ ਪੁਨਰ-ਉਥਾਨ ਤੋਂ ਬਣਾਈ ਹੈ, ਉਸਦੇ ਬਾਰੇ ਪੜ੍ਹਾਉਂਦੇ ਹਨ। ਚੇਲੇ ਜਾ ਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਨ, ਪਰ ਜਦੋਂ ਤੱਕ ਉਹਨਾਂ ਕੋਲ਼ ਨਵੀਂ ਕਿਸਮ ਦੀ ਸ਼ਕਤੀ ਨਾ ਹੋਵੇ ਤਦੋਂ ਤੱਕ ਯਿਸੂ ਉਹਨਾਂ ਨੂੰ ਰੁਕਣ ਲਈ ਕਹਿੰਦੇ ਹਨ, ਤਾਂਕਿ ਉਹਨਾਂ ਕੋਲ ਉਹ ਸਭ ਕੁਝ ਹੋਵੇ ਜਿਹਦੇ ਕਰਕੇ ਉਹ ਯਿਸੂ’ ਦੇ ਬਾਦਸ਼ਾਹੀ ਦੇ ਵਫ਼ਾਦਾਰ ਗਵਾਹ ਬਣ ਸਕਣ। ਉਹ ਕਹਿੰਦੇ ਹਨ, ਉਨਹਾਂ ਦਾ ਮਿਸ਼ਨ ਯਰੂਸ਼ਲਮ ਵਿਚ ਸ਼ੁਰੂ ਹੋਵੇਗਾ, ਉਸਤੋ ਬਾਅਦ ਯਹੂਦੀਆ ਅਤੇ ਸਮਾਰਿਆ ਜਾਣਗੇ, ਅਤੇ ਓਥੋਂ ਸਾਰੇ ਰਾਸ਼ਟਰ ਵਿਚ ਜਾਣਗੇ।
ਰਸੂਲਾਂ ਦੇ ਕਰਤੱਬ ਦਾ ਮੁੱਖ ਵਿਸ਼ਾ ਅਤੇ ਰਚਨਾ ਇਸਦੇ ਸ਼ੁਰੁੂਆਤੀ ਪਾਠ ਤੇ ਹੀ ਉਜਾਗਰ ਹੁੰਦਾ ਹੈ। ਇਹ ਉਹ ਕਹਾਣੀ ਹੈ ਜਿਸਦੇ ਵਿਚ ਯਿਸੂ ਆਪਣੇ ਲੋਕਾਂ ਦੀ ਅਗਵਾਈ ਆਪਣੀ ਆਤਮਾ ਦੇ ਰਾਹੀਂ ਕਰ ਰਹੇ ਹਨ ਅਤੇ ਸਾਰੇ ਰਾਸ਼ਟਰ ਨੂੰ ਆਪਣੇ ਰਾਜ ਵਿਚ ਪਿਆਰ ਅਤੇ ਆਜ਼ਾਦੀ ਨਾਲ ਰਹਿਣ ਲਈ ਸੱਦ ਰਹੇ ਹਨ। ਪਹਿਲੇ ਸੱਤ ਪਾਠ ਦਰਸਾਉਂਦੇ ਹਨ ਕਿ ਸੱਦਾ ਯਰੂਸ਼ਲੇਮ ਵਿਚ ਕਿਵੇਂ ਫੈਲਣਾ ਸ਼ੁਰੂ ਹੋਵੇਗਾ। ਅਗਲੇ ਚਾਰ ਪਾਠ ਦਰਸਾਉਂਦੇ ਹਨ ਕਿ ਸੁਨੇਹਾ ਯਹੂਦੀਆ ਅਤੇ ਸਮਾਰਿਆ ਦੇ ਗੈਰ-ਯਹੂਦੀ ਪੜੋਸੀ ਖੇਤਰਾਂ ਵਿਚ ਕਿਵੇਂ ਫੈਲਦਾ ਹੈ। ਅਤੇ ਪਾਠ 13 ਤੋਂ, ਲੁਕਾ ਸਾਨੂੰ ਦੱਸਦਾ ਹੈ ਕਿ ਯਿਸੂ ਦੇ ਰਾਜ ਦੀ ਖ਼ੁਸ਼ਖਬਰੀ ਵਿਸ਼ਵ ਦੇ ਹਰ ਦੇਸ਼ਾਂ ਵਿਚ ਕਿਵੇਂ ਫੈਲਦੀ ਹੈ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਯੁਹੰਨਾ ਦੇ ਬਪਤਿਸਮਾ ਨਵੀਨੀਕਰਨ ਦੀ ਸੇਵਕਾਈ ਨੂੰ ਲੁਕਾ ਦੇ ਪਹਿਲੇ ਅਧਿਆਇ ਵਿਚ ਪੇਸ਼ ਕੀਤਾ ਗਿਆ ਹੈ। ਲੁਕਾ 3:16-18 ਦੇ ਯੁਹੰਨਾ ਦੇ ਬਪਤਿਸਮਾ ਦੇਣ ਵਾਲੇ ਵਚਨਾਂ ਦੀ ਤੁਲਨਾ ਆਯਤਾਂ 1:4-5 ਵਿਚ ਯਿਸੂ ਦੇ ਵਚਨਾਂ ਦੇ ਨਾਲ ਕਰੋ। ਤੁਸੀਂ ਕੀ ਵੇਖਦੇ ਹੋ?
• ਰਸੂਲਾਂ ਦੇ ਕਰਤੱਬ 1:6-8 ਦੀ ਸਮੀਖਿਆ ਕਰੋ। ਚੇਲੇ ਇਸਰਾਏਲ ਵਿੱਚ ਆਪਣੇ ਲੋਕਾਂ ਲਈ ਯਿਸੂ ਤੋਂ ਕੀ ਕਰਵਾਉਣਾ ਚਾਹੁੰਦੇ ਹਨ? ਯਿਸੂ ਕਿਸ ਤਰ੍ਹਾਂ ਜਵਾਬ ਦਿੰਦੇ ਹਨ? ਉਹ ਕੀ ਚਾਹੁੰਦਾ ਹੈ, ਕਿ ਪਰਮੇਸ਼ਵਰ ਦੇ ਸਮੇਂ ਦੀ ਉਡੀਕ ਵੇਲ਼ੇ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਕੀ ਚਾਹੁੰਦੇ ਹੋ ਕਿ ਯਿਸੂ ਤੁਹਾਡੇ ਅਤੇ ਭਾਈਚਾਰੇ ਦੇ ਵਾਸਤੇ ਕੀ ਕਰਨ, ਅਤੇ ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਚੇਲਿਆਂ ਨੂੰ ਯਿਸੂ ਕਿਵੇਂ ਜਵਾਬ ਦਿੰਦੇ ਹਨ?
• ਯਿਸੂ ਦੀ ਸਵਰਗ ਤੇ ਚਲੇ ਜਾਣ ਬਾਰੇ ਲੁਕਾ ਦੇ ਵੇਰਵੇ ਤੋਂ ਸਦੀਆਂ ਪਹਿਲਾਂ, ਦਾਨੀਏਲ ਨਬੀ ਨੇ ਇਸਰਾਏਲ ਦੇ ਭਵਿੱਖ ਦੇ ਰਾਜਾ ਬਾਰੇ ਵੇਖਿਆ ਸੀ। ਪੁਰਾਣਾ ਵੇਰਵਾ ਜਿਹੜਾ ਦਾਨੀਏਲ ਨੇ ਵੇਖਿਆ ਸੀ ਉਸਨੂੰ ਦੇਖੋ (ਵੇਖੋ ਦਾਨੀਏਲ 7:13-14) ਅਤੇ ਇਸਦੀ ਤੁਲਨਾ ਲੁਕਾ ਦੇ ਵੇਰਵੇ (ਵੇਖੋ ਰਸੂਲਾਂ ਦੇ ਕਰਤੱਬ 1:9-11) ਨਾਲ਼ ਕਰੋ। ਤੁਸੀਂ ਕੀ ਵੇਖਦੇ ਹੋ, ਅਤੇ ਇਹ ਸਾਰਥਕ ਕਿਵੇਂ ਹੈ?
• ਆਪਣੇ ਵਿਚਾਰਾਂ ਨੂੰ ਇਕ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰੋ। ਯਿਸੂ ਵੱਲ਼ ਆਪਣੇ ਆਭਾਰ ਨੂੰ ਪ੍ਰਗਟ ਕਰੋ। ਉਸਨੂੰ ਦੱਸੋ ਕਿ ਤੁਸੀਂ ਉਸਦੀ ਬਹਾਲੀ ਨੂੰ ਆਪਣੇ ਜੀਵਨ ਅਤੇ ਭਾਈਚਾਰੇ ਵਿੱਚ ਕਿੱਥੇ ਵੇਖਣਾ ਚਾਹੁੰਦੇ ਹੋ, ਅਤੇ ਉਸਨੂੰ ਉਸਦੀ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਦੀ ਹਿੰਮਤ ਦੀ ਮੰਗ ਕਰੋ, ਤਾਂਕਿ ਤੁਸੀਂ ਅੱਜ ਉਸਦੀ ਬਹਾਲੀ ਦੀ ਯੋਜਨਾ ਵਿਚ ਸ਼ਾਮਲ ਹੋ ਸਕੋ।
Scripture
About this Plan

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More
Related Plans

The Layoff Test: Trusting God Through a Season of Unemployment

The Power of Biblical Meditation

Elijah: A Man Surrendered to God

Men of the Light

Finding Joy

Mom in the Word: One-Year Bible Plan (Volume 1)

Joyfully Expecting!

Between the Altar and the Father’s Embrace

God’s Word, Her Mission: Encouragement for Women Helping Build God’s Kingdom by Wycliffe Bible Translators
