YouVersion Logo
Search Icon

ਬੁਲਾਹਟSample

ਬੁਲਾਹਟ

DAY 1 OF 3

ਕੀ ਤੁਸੀਂ ਬੁਲਾਹਟ ਨੂੰ ਸੁਣ ਸਕਦੇ ਹੋ?

ਸਾਡੇ ਸਭਨਾਂ ਦੇ ਜੀਵਨ ਵਿੱਚ ਇੱਕ ਬੁਲਾਹਟ ਹੈ- ਜਾਣ ਦੀ ਬੁਲਾਹਟ।

ਸਾਰੇਜਗਤਵਿੱਚਜਾਓਅਤੇਖੁਸ਼ਖਬਰੀਦਾਪ੍ਰਚਾਰਕਰੋ।

ਅਜਿਹੇ ਲੋਕ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਮਿਲਦੇ ਹਾਂ ਜਿਨ੍ਹਾਂ ਨੂੰ ਅਸੀਂ ਯਿਸੂ ਦੀ ਝਲਕ ਦਿੰਦੇ ਹਾਂ, ਅਤੇ ਅਸੀਂ ਹੀ ਸਿਰਫ਼ ਉਹ ਯਿਸੂ ਹੋ ਸਕਦੇ ਹਾਂ ਜਿਸਨੂੰ ਉਹ ਦੇਖਦੇ ਹਨ। ਦੁਖੀ ਰੂਹਾਂ ਨਾਲ ਭਰੇ ਸੰਸਾਰ ਵਿੱਚ, ਸਾਡੇ ਕੋਲ ਉਸਦੀ ਕਿਰਪਾ ਦੀ ਕੁੰਜੀ ਹੈ। ਅਸੀਂ ਉਸਦੇ ਪ੍ਰੇਮ ਨੂੰ ਦਰਸਾਉਣ, ਉਸਦੀ ਰੋਸ਼ਨੀ ਨੂੰ ਚਮਕਾਉਣ, ਅਤੇ ਉਸਦੇ ਚਿਹਰੇ ਨੂੰ ਪ੍ਰਗਟਾਉਣ ਲਈ ਬੁਲਾਏ ਗਏ ਹਾਂ।

ਸਾਨੂੰ ਦਾਤਾਂ ਅਤੇ ਹੁਨਰ ਦਿੱਤੇ ਗਏ ਹਨ, ਕੁਝ ਉਜਾਰ ਹਨ ਜਿਨਾਂ ਨੂੰ ਵਰਤਣ ਲਈ ਅਸੀਂ ਕੁਸ਼ਲ ਹਾਂ; ਤਾਂ ਫਿਰ ਕਿਉਂ ਨਾ ਉਨ੍ਹਾਂ ਦੀ ਵਰਤੋਂ ਕਿਸੇ ਦੀ ਯਿਸੂ ਨਾਲ ਜਾਣ-ਪਛਾਣ ਕਰਾਉਣ ਲਈ ਕਰੀਏ?

ਇਹ ਬਿਹਤਰ ਤਰੀਕਾ ਹੈ...

ਅਜਿਹੇ ਲੋਕ ਹਨ ਜਿਨ੍ਹਾਂ ਨੇ ਇੰਜੀਲ ਦੀ ਖੁਸ਼ਖਬਰੀ ਨਹੀਂ ਸੁਣੀ ਹੈ।

ਉਹਨਾਂ ਨੇ ਉਸਦੇ ਪ੍ਰੇਮ ਨੂੰ ਨਹੀਂ ਚੱਖਿਆ ਹੈਂ।

ਉਹਨਾਂ ਨੇ ਕਿਰਪਾ ਅਤੇ ਮੁਆਫ਼ੀ ਦਾ ਅਨੁਭਵ ਨਹੀਂ ਕੀਤਾ ਹੈ। ਉਹ ਨਹੀਂ ਜਾਣਦੇ ਕਿ ਪਰਮੇਸ਼ੁਰ ਦੀ ਪਰਤੱਖ ਪਵਿੱਤਰ ਹਜੂਰੀ ਨੂੰ ਮਹਿਸੂਸ ਕਰਨਾ ਕੀ ਹੁੰਦਾ ਹੈ।

ਉਹਨਾਂ ਨੇ ਨਾ ਦੇਖਿਆ ਹੈ, ਨਾ ਚੱਖਿਆ ਹੈ, ਨਾ ਸੁਣਿਆ ਹੈ...

ਦਿਖਾਉਣ ਅਤੇ ਬੀਜਣ ਦੀ ਇੱਕ ਬੁਲਾਹਟ ਹੈ, ਬੋਲਣ ਦੀ ਬੁਲਾਹਟ ਹੈ ਅਤੇ ਸੁਣਨ ਦੀ ਬੁਲਾਹਟ ਹੈ। ਬਣਾਉਣ ਦੀ ਇੱਕ ਬੁਲਾਹਟ ਹੈ।

ਕਿ ਤੁਸੀਂ ਉਸਦੀ ਬੁਲਾਹਟ ਦੀ ਆਵਾਜ਼ ਨੂੰ ਸੁਣਦੇ ਹੋ?

ਉਸਦੀ ਬੁਲਾਹਟ ਨੂੰ ਤੁਹਾਡਾ ਕੀ ਜਵਾਬ ਹੋਵੇਗਾ?

ਕੀ ਇਹ ਹੋਵੇਗਾ “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।“

ਜਾਂ ਫਿਰ ਇਹ ਹੋਵੇਗਾ “ਕਿਸੇ ਹੋਰ ਨੂੰ ਘੱਲੋ?”

ਬੁਲਾਹਟ ਹਰ ਉਸ ਲਈ ਹੈ ਜੋ ਉਸ ਦੇ ਅਸੀਮ ਪ੍ਰੇਮ ਨੂੰ ਜਾਣਦਾ ਹੈ। ਤੁਹਾਡੇ ਵਾਂਗ ਕੋਈ ਹੋਰ ਨਹੀਂ ਕਰ ਸਕਦਾ, ਤੁਸੀਂ ਪਰਮੇਸ਼ੁਰ ਵੱਲੋਂ ਇੱਕ ਵਿਲੱਖਣ ਦਾਤ ਹੋ।

ਤੁਸੀਂ ਮਹੱਤਵਪੂਰਨ ਹੋ। ਬੁਲਾਹਟ ਲਈ ਤੁਹਾਡੀ ਆਗਿਆਕਾਰੀ ਮਹੱਤਵਪੂਰਨ ਹੈ।

ਬੁਲਾਹਟ ਦਾ ਜਵਾਬ ਦੇਣ ਦੀ ਚੋਣ ਤੁਹਾਡੀ ਹੈ।

ਚੰਗੀ ਚੋਣ ਕਰੋ। ਜਿੰਦਗੀ ਚੁਣੋ। ਪ੍ਰੇਮ ਦੀ ਚੋਣ ਕਰੋ

ਜਾਣ ਦੀ ਚੋਣ ਕਰੋ...

About this Plan

ਬੁਲਾਹਟ

ਬੁਲਾਹਟ ਇਹ ਇੱਕ 3-ਦਿਨ ਦੀ ਯਾਤਰਾ ਹੈ ਜੋ ਔਨਲਾਈਨ ਅਤੇ ਔਫਲਾਈਨ ਸੰਸਾਰ ਵਿੱਚ ਜਾਣ ਅਤੇ ਉਸਦੇ ਪ੍ਰੇਮ ਨੂੰ ਸਾਂਝਾ ਕਰਨ ਲਈ ਪਰਮੇਸ਼ੁਰ ਦੀ ਬੁਲਾਹਟ ਦਾ ਜਵਾਬ ਦੇਣ 'ਤੇ ਕੇਂਦਰਿਤ ਹੈ; ਮਸੀਹ ਦੇ ਸਰੀਰ ਵਿੱਚ ਹਰੇਕ ਵਿਅਕਤੀ ਦੀ ਮਹੱਤਤਾ ਨੂੰ ਪਛਾਣਨਾ, ਅਤੇ ਉੱਤਮਤਾ ਨਾਲ ਦੂਜਿਆਂ ਦੀ ਸੇਵਾ ਕਰਨ ਲਈ ਸਾਡੀਆਂ ਦਾਤਾਂ ਅਤੇ ਪ੍ਰਤਿਭਾਵਾਂ ਦੀ ਵਰਤੋਂ ਕਰਦੇ ਹੋਏ, ਜਿੱਥੇ ਅਸੀਂ ਹਾਂ ਉੱਥੋਂ ਸ਼ੁਰੂ ਕਰਨਾ।

More