YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 37 OF 40

ਯਿਸੂ ਕੋਲ ਗੱਲਬਾਤ ਕਰਨ ਦੀ ਸਭ ਤੋਂ ਵਿਲੱਖਣ ਸ਼ੈਲੀ ਸੀ ਜਿੱਥੇ ਉਹ ਸਭ ਤੋਂ ਢੁਕਵੇਂ ਸਮੇ'ਤੇ ਕਿਸੇ ਨੂੰ ਫੜ ਲੈਂਦਾ ਸੀ ਅਤੇ ਲਗਭਗ ਤੁਰੰਤ ਹੀ ਉਨ੍ਹਾਂ ਨਾਲ ਡੂੰਘਾਈ'ਤੇ ਚਲਿਆ ਜਾਂਦਾ ਸੀ। ਉਸ ਨੇ ਫਾਲਤੂ ਗੱਲਾਂ ਜਾਂ ਚਾਪਲੂਸੀ ਦੇ ਵਿਅਰਥ ਸ਼ਬਦ ਨਹੀਂ ਸਗੋਂ ਦੁਰਸਤ ਅਤੇ ਮੁੱਦੇ ਦੀਆਂ ਗੱਲਾਂ ਕੀਤੀਆਂ।ਜਦੋਂ ਉਸਨੇ ਸਾਮਰੀ ਔਰਤ ਨਾਲ ਗੱਲ ਕੀਤੀ ਤਾਂ ਇਹ ਕੋਈ ਵੱਖਰਾ ਨਹੀਂ ਸੀ। ਉਸਨੇ ਆਪਣੇ ਬਾਰੇ ਇੱਕ ਬਹੁਤ ਵੱਡਾ ਦਾਅਵਾ ਕੀਤਾ - "ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।” ਸਾਮਰੀ ਔਰਤ ਦਾ5ਵਾਰ ਵਿਆਹ ਹੋਇਆ ਸੀ ਅਤੇ ਉਹ ਇਸ ਸਮੇਂ ਇੱਕ ਆਦਮੀ ਨਾਲ ਬਿਨਾਂ ਵਿਆਹ ਕਰਵਾਏ ਰਹਿ ਰਹੀ ਸੀ। ਸਪੱਸ਼ਟ ਤੌਰ'ਤੇ ਉਹ ਕਿਸੇ ਡੂੰਘੀ ਚੀਜ਼ ਲਈ ਪਿਆਸੀ ਸੀ ਪਰ ਅਸਥਾਈ ਤੌਰ'ਤੇ ਸਰੀਰਕ ਸਬੰਧਾਂ ਨਾਲ ਆਪਣੀ ਪਿਆਸ ਮਿਟਾ ਰਹੀ ਸੀ। ਯਿਸੂ ਇਸ ਤੱਥ ਨੂੰ ਸੰਬੋਧਿਤ ਕਰਕੇ ਸਿੱਧਾ ਮਾਮਲੇ ਦੇ ਮੁੱਖ ਬਿੰਦੂ ਵੱਲ ਗਿਆ ਕਿ ਸਿਰਫ਼ ਉਹੀ ਉਸ ਦੀਆਂ ਡੂੰਘੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ।

ਅਸੀਂ ਉਸ ਔਰਤ ਨਾਲੋਂ ਵੱਖਰੇ ਨਹੀਂ ਹਾਂ। ਅਸੀਂ ਅਕਸਰ ਅਸਥਾਈ ਚੀਜਾਂ ਨਾਲ ਆਪਣੀਆਂ ਡੂੰਘੀਆਂ ਲੋੜਾਂ ਨੂੰ ਪੂਰਾ ਕਰਦੇ ਹਾਂ ਜਦੋਂ ਕਿ ਅਸਲ ਵਿੱਚ ਸਾਨੂੰ ਉਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਯਿਸੂ ਦੀ ਲੋੜ ਹੁੰਦੀ ਹੈ ਤਾਂ ਜੋ ਅਸੀਂ ਇਸ ਯੁੱਗ ਦੇ ਝੂਠੇ ਈਸ਼ਵਰਾਂ- ਧਨ,ਸਫਲਤਾ,ਮਸ਼ਹੂਰੀ,ਆਦਿ ਦੇ ਈਸ਼ਵਰਾਂ ਦੀ ਉਪਾਸਨਾ ਨਾ ਕਰੀਏ। ਅਸੀਂ ਆਤਮਾ ਅਤੇ ਸੱਚਾਈ ਵਿੱਚਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਾਲੀ ਕਰਦੇ ਹਾਂ ਤਾਂ ਜੋ ਉਹ ਸਾਨੂੰ ਭਰ ਸਕੇ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਮੇਰੀ ਜ਼ਿੰਦਗੀ ਕਿੱਥੇ ਖਾਲੀ ਮਹਿਸੂਸ ਕਰਦੀ ਹੈ?
ਕੀ ਮੇਰੀ ਉਪਾਸਨਾ ਪਰਮੇਸ਼ੁਰ ਜਾਂ ਚੀਜ਼ਾਂ/ਲੋਕਾਂ ਵੱਲ ਹੈ?

Scripture

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More