ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੁਕਾ ਸਾਨੂੰ ਦੱਸਦਾ ਹੈ ਕਿ ਕਿਵੇਂ ਪੌਲੁਸ ਨੂੰ ਲਗਾਤਾਰ ਕੁੱਟਿਆ ਜਾਂਦਾ ਹੈ, ਕੈਦ ਕੀਤਾ ਜਾਂਦਾ ਹੈ, ਜਾਂ ਇੱਥੋਂ ਤੱਕ ਕਿ ਸ਼ਹਿਰਾਂ ਵਿਚੋਂ ਘਸੀਟ ਕੇ ਬਾਹਰ ਕੱਢਿਆ ਜਾਂਦਾ ਹੈ ਉਸਦੇ ਇਹ ਐਲਾਨ ਕਰਨ ਉੱਤੇ ਕਿ ਯਿਸੂ ਯਹੂਦੀਆਂ ਅਤੇ ਸਾਰੇ ਸੰਸਾਰ ਦਾ ਮਸੀਹਾ ਰਾਜਾ ਹੈ। ਜਦੋਂ ਪੌਲੁਸ ਕੁਰਿੰਥੁਸ ਪਹੁੰਚਦਾ ਹੈ, ਉਹ ਇਹ ਉਮੀਦ ਕਰਦਾ ਹੈ ਕਿ ਉਸਨੂੰ ਉੱਥੇ ਵੀ ਸਤਾਇਆ ਜਾਵੇਗਾ। ਪਰ ਇੱਕ ਰਾਤ ਯਿਸੂ ਪੌਲੁਸ ਨੂੰ ਦਰਸ਼ਨ ਦਿੰਦਿਆਂ ਮਿਲਦਾ ਹੈ ਅਤੇ ਕਹਿੰਦਾ ਹੈ,“ ਡਰਨਾ ਨਹੀਂ ਹੈ, ਬੋਲਦੇ ਰਹੋ ਅਤੇ ਚੁੱਪ ਨਾ ਰਹੋ। ਮੈਂ ਤੇਰੇ ਨਾਲ਼ ਹਾਂ। ਕੋਈ ਵੀ ਤੇਰੇ ਉੱਤੇ ਹਮਲਾ ਕਰਕੇ ਨੁਕਸਾਨ ਨਹੀਂ ਪਹੁੰਚਾਵੇਗਾ, ਕਿਉਂਕਿ ਮੈਨੂੰ ਮੰਨ੍ਹਣ ਵਾਲ਼ੇ ਇਸ ਸ਼ਹਿਰ ਵਿੱਚ ਬਹੁਤ ਲੋਕ ਹਨ।” ਅਤੇ ਕਾਫੀ ਯਕੀਨ ਵਾਲ਼ੇ ਪੌਲੁਸ ਨੇ ਉਸ ਸ਼ਹਿਰ ਵਿੱਚ ਪੂਰੇ ਡੇਢ ਸਾਲ ਰਹਿ ਕੇ ਪੋਥੀਆਂ ਵਿੱਚੋਂ ਪੜ੍ਹਾਇਆ ਅਤੇ ਯਿਸੂ ਬਾਰੇ ਸਾਂਝਾ ਕੀਤਾ। ਜਿਵੇਂਕਿ ਯਿਸੂ ਨੇ ਕਿਹਾ ਸੀ, ਜਦੋਂ ਵੀ ਲੋਕਾਂ ਨੇ ਪੌਲੁਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਸਫਲ ਨਹੀਂ ਹੋਏ। ਅਸਲ ਵਿੱਚ, ਉਹ ਲੀਡਰ ਜਿਸਨੇ ਪੌਲੁਸ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕੀਤਾ, ਪੌਲੁਸ ਦੀ ਬਜਾਏ ਉਸ ਉੱਤੇ ਹੀ ਹਮਲਾ ਹੋਇਆ। ਪੌਲੁਸ ਨੂੰ ਕੁਰਿੰਥੁਸ ਤੋਂ ਬਾਹਰ ਨਹੀਂ ਕੱਢਿਆ ਗਿਆ, ਪਰ ਜਦੋਂ ਸਹੀ ਸਮਾਂ ਆਇਆ, ਉਹ ਚੇਲਿਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਨਵੇਂ ਦੋਸਤਾਂ ਦੇ ਨਾਲ਼ ਸ਼ਹਿਰ ਤੋਂ ਬਾਹਰ ਗਿਆ ਜੋ ਕਿ ਕੈਸਰਿਯਾ, ਐਂਟੀਓਕ, ਗਲਾਟੀਅਨ, ਫਰਿਗੀਆ ਅਤੇ ਅਫ਼ਸੁਸ ਵਿੱਚ ਰਹਿ ਰਹੇ ਸਨ।
ਅਫ਼ਸੁਸ ਵਿੱਚ, ਪੌਲੁਸ ਨੇ ਯਿਸੂ ਦੇ ਨਵੇਂ ਮੰਨ੍ਹਣ ਵਾਲਿਆਂ ਨੂੰ ਪਵਿੱਤਰ ਆਤਮਾ ਦੇ ਤੋਹਫੇ ਨਾਲ ਜਾਣ-ਪਛਾਣ ਕਰਾਈ,ਅਤੇ ਉੱਥੇ ਕਈ ਸਾਲਾਂ ਤੱਕ ਪੜ੍ਹਾਉਂਦਾ ਰਿਹਾ,ਏਸ਼ੀਆ ਵਿੱਚ ਰਹਿੰਦੇ ਸਾਰੇ ਲੋਕਾਂ ਲਈ ਯਿਸੂ ਬਾਰੇ ਖ਼ੁਸ਼ ਖਬਰੀ ਦਾ ਪ੍ਰਚਾਰ ਕਰਦਾ ਰਿਹਾ। ਇਹ ਮੰਤਰਾਲਾ ਸੰਪੰਨ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਚਮਤਕਾਰੀ ਢੰਗ ਨਾਲ਼ ਚੰਗੇ ਹੋ ਕੇ ਆਜ਼ਾਦ ਹੋ ਰਹੇ ਹਨ, ਇੰਨ੍ਹੇ ਜ਼ਿਆਦਾ ਕਿ ਸ਼ਹਿਰ ਦੀ ਆਰਥਿਕਤਾ ਬਦਲਣ ਲੱਗ ਪਈ ਜਿਵੇਂ ਕਿ ਲੋਕ ਜਾਦੂਗਰੀ ਤੋਂ ਦੂਰ ਹੋ ਜਾਂਦੇ ਹਨ ਅਤੇ ਯਿਸੂ ਦੇ ਪਿੱਛੇ ਲੱਗਣ ਲਈ ਉਨ੍ਹਾਂ ਦੀਆਂ ਮੂਰਤੀਆਂ ਛੱਡ ਦਿੰਦੇ ਹਨ। ਸਥਾਨਕ ਵਪਾਰੀ ਜੋ ਮੂਰਤੀ ਪੂਜਾ ਤੋਂ ਲਾਭ ਉਠਾਉਂਦੇ ਹਨ ਉਹ ਪਰੇਸ਼ਾਨ ਹਨ ਅਤੇ ਆਪਣੀ ਦੇਵੀ ਦੀ ਰੱਖਿਆ ਕਰਨ ਲਈ ਭੀੜ ਨੂੰ ਪੌਲੁਸ ਦੇ ਨਾਲ਼ ਯਾਤਰਾ ਕਰਨ ਵਾਲੇ ਸਾਥੀਆਂ ਵਿਰੁੱਧ ਲੜਨ ਲਈ ਨੂੰ ਭੜਕਾਉਣ ਲੱਗੇ। ਸ਼ਹਿਰ ਨੂੰ ਉਲਝਣ ਵਿੱਚ ਸੁੱਟ ਦਿੱਤਾ ਗਿਆ, ਅਤੇ ਉਦੋਂ ਤੱਕ ਦੰਗੇ ਹੋਏ ਜਦੋਂ ਤੱਕ ਕਿ ਕਸਬੇ ਦਾ ਕਲਰਕ ਕੁਝ ਬੋਲਿਆ ਨਹੀਂ।
About this Plan

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More
Related Plans

Becoming Love: If We Start at Finish, Where Do We End? (Part 2)

LEADERSHIP WISDOM FROM the WILD

Forecast & Focus

The Advent of HOPE and the Object of Our Faith.

Always Performing? Even in Your Faith...

A Christian Christmas

Raising Emotionally Resilient Children - Helping Your Child Handle Emotions, Failure, and Pressure With Faith and Strength

When Your Child Fails: Turning Your Child’s Mistakes Into Moments of Grace and Growth

Ruins to Royalty
