ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਇਸ ਅਗਲੇ ਭਾਗ ਵਿੱਚ, ਲੁਕਾ ਦਰਸਾਉਂਦਾ ਹੈ ਕਿ ਸਟੀਫਨ ਦਾ ਦੁਖਦਾਈ ਕਤਲ ਯਿਸੂ ਦੀ ਲਹਿਰ ਨੂੰ ਨਹੀਂ ਰੋਕ ਸਕਦਾ। ਅਸਲ ਵਿੱਚ, ਅੱਤਿਆਚਾਰਾਂ ਦੇ ਅਸਰ ਕਾਰਨ ਬਹੁਤ ਸਾਰੇ ਚੇਲੇ ਯਰੂਸ਼ਲਮ ਤੋ ਬਾਹਰ ਯਹੂਦਾ ਅਤੇ ਸਮਾਰਿਆ ਦੇ ਗੈਰ-ਯਹੂਦੀ ਇਲਾਕਿਆਂ ਵਿਚ ਬਿਖਰ ਗਏ। ਜਿਵੇਂਕਿ ਚੇਲੇ ਬਾਹਰ ਚਲੇ ਗਏ, ਉਹ ਆਪਣੇ ਨਾਲ ਪਰਮੇਸ਼ਵਰ ਦੇ ਰਾਜ ਦੇ ਸੁਨੇਹੇ ਨੂੰ ਲੈ ਕੇ ਆਉਂਦੇ ਨੇ, ਜਿਵੇਂ ਕਿ ਯਿਸੂ ਨੇ ਉਹਨਾਂ ਨੂੰ ਇਹ ਕਰਨ ਦਾ ਹੁਕਮ ਦਿੱਤਾ ਹੋਵੇ। ਚੇਲੇ ਯਿਸੂ’ ਦੀ ਕਹਾਣੀ ਦੀ ਘੋਸ਼ਣਾ ਕਰਦੇ ਹਨ, ਅਤੇ ਲੋਕ ਚਮਤਕਾਰੀ ਢੰਗ ਦੇ ਨਾਲ ਮੁਕਤ ਅਤੇ ਚੰਗੇ ਹੋਏ ਹਨ। ਇੱਕ ਮਸ਼ਹੂਰ ਜਾਦੂਗਰ ਵੇਖਦਾ ਹੈ ਕਿ ਪਰਮੇਸ਼ਵਰ ਦੀ ਸ਼ਕਤੀ ਉਸਦੀ ਸ਼ਕਤੀ ਤੋ ਵਧੇਰੀ ਮਹਾਨ ਹੈ, ਅਤੇ ਏਥਿਓਪਿਆ ਦੀ ਰਾਣੀ ਦੀ ਕਚਹਿਰੀ ਦੇ ਅਧਿਕਾਰੀ ਨੇ ਬਪਤਿਸਮਾ ਲਿੱਤਾ ਹੋਇਆ ਹੈ। ਰਾਜ ਵਧਦਾ ਜਾ ਰਿਹਾ ਹੈ ਅਤੇ ਕੁਝ ਵੀ ਪਰਮੇਸ਼ਵਰ ਦੀ ਯੋਜਨਾ ਨੂੰ ਉਲਟਾ ਨਹੀਂ ਸਕਦਾ, ਇੱਥੇ ਤਕ ਕਿ ਉਹ ਆਦਮੀ ਵੀ ਨਹੀਂ ਜਿਸਦਾ ਨਾ ਸੌਲ ਸੀ, ਜੋ ਕਿ ਇੱਕ ਧਾਰਮਿਕ ਆਗੂ ਸੀ ਜਿਸਨੇ ਯਿਸੂ ਨੂੰ ਮੰਨ੍ਹਣ ਵਾਲਿਆਂ ਨੂੰ ਉਹਨਾਂ ਦੇ ਘਰੋਂ ਬਾਹਰ ਕੱਢਿਆ ਅਤੇ ਜੇਲਾਂ ਵਿੱਚ ਪਾਇਆ।
ਜਿਵੇਂ ਕਿ ਸੌਲ ਹੋਰ ਚੇਲਿਆਂ ਨੂੰ ਲੈਣ ਦੇ ਲਈ ਦੰਮਿਸਕ ਦੀ ਯਾਤਰਾ ਕਰ ਰਿਹਾ ਸੀ, ਉਸਨੂੰ ਅੰਨ੍ਹਾ ਕਰ ਦੇਣ ਵਾਲੀ ਇੱਕ ਰੋਸ਼ਨੀ ਅਤੇ ਸਵਰਗ ਤੋ ਆਈ ਇਕ ਅਵਾਜ਼ ਨੇ ਰੋਕ ਦਿੱਤਾ। ਇਹ ਉਬਰਿਆ ਹੋਇਆ ਯਿਸੂ ਖ਼ੁਦ ਸੌਲ ਨੂੰ ਪੱਛ ਰਿਹਾ ਹੈ ਕਿ ਉਹ ਉਸਦੇ ਖਿਲਾਫ਼ ਕਿਉਂ ਲੜ ਰਿਹਾ ਹੈ। ਇਸ ਮਿਲਣ ਅਤੇ ਅਚੰਭਿਤ ਕਰਣ ਵਾਲੇ ਸੰਕੇਤਾਂ ਨੇ ਸੌਲ ਦੇ ਦਿਮਾਗ ਵਿਚ ਬਹੁਤ ਵੱਡਾ ਬਦਲਾਵ ਲਾ ਦਿੱਤਾ ਕਿ ਅਸਲ ਵਿਚ ਯਿਸੂ ਹੈ ਕੋਣ। ਸੌਲ ਦੀਆਂ ਯੋਜਨਾਵਾਂ ਉਲਟ ਗਈਆਂ। ਦਮਿਸ਼ਕ ਵਿਚ ਯਿਸੂ ਨੂੰ ਮੰਨ੍ਹਣ ਵਾਲਿਆਂ ਨੂੰ ਸਤਾਉਣ ਦੀ ਬਜਾਏ, ਸੌਲ ਉਨਹਾਂ ਵਿੱਚੋਂ ਹੀ ਇੱਕ ਬਣ ਗਿਆ ਅਤੇ ਤੁਰੰਤ ਹੀ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ।
About this Plan

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More









