ਸਫ਼ਨਯਾਹ 2
2
ਵੈਰੀ ਕੌਮਾਂ ਦਾ ਨਿਆਉਂ
1ਹੇ ਨਿਰਲੱਜ ਕੌਮ, ਆਪਣੇ ਆਪ ਨੂੰ ਇਕੱਠਾ ਕਰੋ,
ਹਾਂ ਇਕੱਠੇ ਹੋ ਜਾਓ,
2ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ,
ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ, -
ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ
ਉੱਤੇ ਆਵੇ,
ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ
ਤੁਹਾਡੇ ਉੱਤੇ ਆਵੇ!
3ਤੁਸੀਂ ਯਹੋਵਾਹ ਨੂੰ ਭਾਲੋ,
ਹੇ ਧਰਤੀ ਦੇ ਸਾਰੇ ਮਸਕੀਨੋ,
ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ,
ਧਰਮ ਨੂੰ ਭਾਲੋ ਮਸਕੀਨੀ ਨੂੰ ਭਾਲੋ,
ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ
ਲੁਕੇ ਰਹੋਗੇ!।।
4ਅੱਜ਼ਾਹ ਤਾਂ ਤਿਆਗਿਆ ਜਾਵੇਗਾ,
ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ,
ਓਹ ਦੁਪਹਿਰੇ ਅਸ਼ਦੋਦ ਨੂੰ ਧੱਕ ਦੇਣਗੇ,
ਅਤੇ ਅਕਰੋਨ ਪੁੱਟਿਆ ਜਾਵੇਗਾ।।।
5ਹਾਇ ਸਮੁੰਦਰੀ ਕੰਢੇ ਦੇ ਵਾਸੀਆਂ ਉੱਤੇ,
ਕਰੇਥੀਆਂ ਦੀ ਕੌਮ ਉੱਤੇ!
ਹੇ ਕਨਾਨ, ਫਲਿਸਤੀਆਂ ਦੇ ਦੇਸ,
ਯਹੋਵਾਹ ਦਾ ਬਚਨ ਤੇਰੇ ਵਿਰੁੱਧ ਹੈ,
ਮੈਂ ਤੈਨੂੰ ਨਾਸ ਕਰਾਂਗਾ
ਭਈ ਕੋਈ ਵਾਸੀ ਨਾ ਰਹੇ!
6ਸਮੁੰਦਰੀ ਕੰਢਾ ਚਰਾਂਦ ਹੋਵੇਗਾ,
ਅਯਾਲੀਆਂ ਦੇ ਵਾਸੇ ਅਤੇ ਇੱਜੜਾਂ ਦੇ ਵਾੜੇ।
7ਕੰਢਾ ਯਹੂਦਾਹ ਦੇ ਘਰਾਣੇ ਦੇ ਬਕੀਏ ਲਈ
ਹੋਵੇਗਾ,
ਓਹ ਆਪਣੇ ਇੱਜੜਾਂ ਨੂੰ ਉਨ੍ਹਾਂ ਉੱਤੇ ਚਾਰਨਗੇ,
ਅਸ਼ਕਲੋਨ ਦੇ ਘਰਾਂ ਵਿੱਚ ਓਹ ਸ਼ਾਮ ਨੂੰ ਲੇਟਣਗੇ,
ਕਿਉਂ ਜੋ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਓਹਨਾਂ
ਦੀ ਖਬਰ ਲਵੇਗਾ,
ਅਤੇ ਓਹਨਾਂ ਨੂੰ ਅਸੀਰੀ ਤੋਂ ਮੋੜ ਲਵੇਗਾ।।
8ਮੈਂ ਮੋਆਬ ਦਾ ਉਲਾਹਮਾ,
ਅਤੇ ਅੰਮੋਨੀਆਂ ਦਾ ਕੁਫ਼ਰ ਸੁਣਿਆ,
ਕਿ ਓਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ
ਸਨ,
ਅਤੇ ਓਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ
ਸਨ।
9ਮੇਰੇ ਜੀਉਣ ਦੀ ਸੌਂਹ! ਇਸਰਾਏਲ ਦੇ ਪਰਮੇਸ਼ੁਰ,
ਸੈਨਾਂ ਦੇ ਯਹੋਵਾਹ ਦਾ ਵਾਕ ਹੈ,
ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ,
ਅਤੇ ਅੰਮੋਨੀ ਅਮੂਰਾਹ ਵਾਂਙੁ,
ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਰਾਸ,
ਸਦਾ ਦੀ ਵਿਰਾਨੀ, -
ਮੇਰੀ ਪਰਜਾ ਦਾ ਬਕੀਆ ਓਹਨਾਂ ਨੂੰ ਲੁੱਟ ਲਵੇਗਾ,
ਅਤੇ ਮੇਰੀ ਕੌਮ ਦੀ ਬੱਚਤ ਓਹਨਾਂ ਉੱਤੇ ਕਬਜ਼ਾ
ਕਰੇਗੀ।
10ਏਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ,
ਕਿਉਂ ਜੋ ਓਹਨਾਂ ਨੇ ਉਲਾਹਮਾ ਦਿੱਤਾ,
ਅਤੇ ਸੈਨਾਂ ਦੇ ਯਹੋਵਾਹ ਦੀ ਪਰਜਾ ਉੱਤੇ ਆਪਣੀ
ਵਡਿਆਈ ਕੀਤੀ।
11ਯਹੋਵਾਹ ਓਹਨਾਂ ਦੇ ਵਿਰੁੱਧ ਭਿਆਣਕ ਹੋਵੇਗਾ,
ਉਹ ਧਰਤੀ ਦੇ ਸਾਰੇ ਦਿਓਤਿਆਂ ਉੱਤੇ ਮੜੱਪਣ
ਘੱਲੇਗਾ,
ਅਤੇ ਮਨੁੱਖ ਆਪੋ ਆਪਣੇ ਅਸਥਾਨਾਂ ਤੋਂ ਉਹ ਦੇ
ਅੱਗੇ ਮੱਥਾ ਟੇਕਣਗੇ,
ਹਾਂ ਸਾਰੀਆਂ ਕੌਮਾਂ ਦੇ ਟਾਪੂ ਵੀ।।
12ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਵੱਢੇ
ਜਾਓਗੇ,
13ਉਹ ਆਪਣਾ ਹੱਥ ਉੱਤਰ ਉੱਤੇ ਵੀ ਚੁੱਕੇਗਾ,
ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ,
ਅਤੇ ਨੀਨਵਾਹ ਨੂੰ ਵਿਰਾਨੇ ਅਤੇ ਉਜਾੜ ਵਾਂਙੁ ਸੁੱਕਾ
ਬਣਾਵੇਗਾ।
14ਵੱਗ ਉਸ ਦੇ ਵਿੱਚ ਲੇਟਣਗੇ,
ਕੌਮਾਂ ਦੇ ਸਾਰੇ ਦਰਿੰਦੇ,
ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੇ ਗੋਲਿਆਂ
ਵਿੱਚ ਟਿਕਣਗੇ,
ਉਹ ਦੀਆਂ ਖਿੜਕੀਆਂ ਤੋਂ ਉਨ੍ਹਾਂ ਦੀ ਅਵਾਜ਼
ਗਾਵੇਗੀ,
ਤਬਾਹੀ ਸਰਦਲ ਉੱਤੇ ਹੋਵੇਗੀ,
ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋਵੇਗੀ।
15ਏਹ ਉਹ ਮਗਨ ਰਹਿਣ ਵਾਲਾ ਸ਼ਹਿਰ ਹੈ,
ਜਿਹੜਾ ਨਿਚਿੰਤ ਰਿਹਾ,
ਜਿਸ ਨੇ ਆਪਣੇ ਮਨ ਵਿੱਚ ਆਖਿਆ,
ਮੈਂ ਹੀ ਹਾਂ ਅਤੇ ਮੈਂਥੋਂ ਬਿਨਾ ਹੋਰ ਕੋਈ ਨਹੀਂ, -
ਉਹ ਕਿਵੇਂ ਵਿਰਾਨ ਹੋ ਗਿਆ,
ਦਰਿੰਦਿਆਂ ਦੇ ਬੈਠਣ ਦਾ ਅਸਥਾਨ!
ਜੋ ਕੋਈ ਉਸ ਦੇ ਕੋਲੋਂ ਲੰਘੇ,
ਸ਼ੂਕਰੇਗਾ ਅਤੇ ਉਂਗਲ ਕਰੇਗਾ।।
ទើបបានជ្រើសរើសហើយ៖
ਸਫ਼ਨਯਾਹ 2: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
ਸਫ਼ਨਯਾਹ 2
2
ਵੈਰੀ ਕੌਮਾਂ ਦਾ ਨਿਆਉਂ
1ਹੇ ਨਿਰਲੱਜ ਕੌਮ, ਆਪਣੇ ਆਪ ਨੂੰ ਇਕੱਠਾ ਕਰੋ,
ਹਾਂ ਇਕੱਠੇ ਹੋ ਜਾਓ,
2ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ,
ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ, -
ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ
ਉੱਤੇ ਆਵੇ,
ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ
ਤੁਹਾਡੇ ਉੱਤੇ ਆਵੇ!
3ਤੁਸੀਂ ਯਹੋਵਾਹ ਨੂੰ ਭਾਲੋ,
ਹੇ ਧਰਤੀ ਦੇ ਸਾਰੇ ਮਸਕੀਨੋ,
ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ,
ਧਰਮ ਨੂੰ ਭਾਲੋ ਮਸਕੀਨੀ ਨੂੰ ਭਾਲੋ,
ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ
ਲੁਕੇ ਰਹੋਗੇ!।।
4ਅੱਜ਼ਾਹ ਤਾਂ ਤਿਆਗਿਆ ਜਾਵੇਗਾ,
ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ,
ਓਹ ਦੁਪਹਿਰੇ ਅਸ਼ਦੋਦ ਨੂੰ ਧੱਕ ਦੇਣਗੇ,
ਅਤੇ ਅਕਰੋਨ ਪੁੱਟਿਆ ਜਾਵੇਗਾ।।।
5ਹਾਇ ਸਮੁੰਦਰੀ ਕੰਢੇ ਦੇ ਵਾਸੀਆਂ ਉੱਤੇ,
ਕਰੇਥੀਆਂ ਦੀ ਕੌਮ ਉੱਤੇ!
ਹੇ ਕਨਾਨ, ਫਲਿਸਤੀਆਂ ਦੇ ਦੇਸ,
ਯਹੋਵਾਹ ਦਾ ਬਚਨ ਤੇਰੇ ਵਿਰੁੱਧ ਹੈ,
ਮੈਂ ਤੈਨੂੰ ਨਾਸ ਕਰਾਂਗਾ
ਭਈ ਕੋਈ ਵਾਸੀ ਨਾ ਰਹੇ!
6ਸਮੁੰਦਰੀ ਕੰਢਾ ਚਰਾਂਦ ਹੋਵੇਗਾ,
ਅਯਾਲੀਆਂ ਦੇ ਵਾਸੇ ਅਤੇ ਇੱਜੜਾਂ ਦੇ ਵਾੜੇ।
7ਕੰਢਾ ਯਹੂਦਾਹ ਦੇ ਘਰਾਣੇ ਦੇ ਬਕੀਏ ਲਈ
ਹੋਵੇਗਾ,
ਓਹ ਆਪਣੇ ਇੱਜੜਾਂ ਨੂੰ ਉਨ੍ਹਾਂ ਉੱਤੇ ਚਾਰਨਗੇ,
ਅਸ਼ਕਲੋਨ ਦੇ ਘਰਾਂ ਵਿੱਚ ਓਹ ਸ਼ਾਮ ਨੂੰ ਲੇਟਣਗੇ,
ਕਿਉਂ ਜੋ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਓਹਨਾਂ
ਦੀ ਖਬਰ ਲਵੇਗਾ,
ਅਤੇ ਓਹਨਾਂ ਨੂੰ ਅਸੀਰੀ ਤੋਂ ਮੋੜ ਲਵੇਗਾ।।
8ਮੈਂ ਮੋਆਬ ਦਾ ਉਲਾਹਮਾ,
ਅਤੇ ਅੰਮੋਨੀਆਂ ਦਾ ਕੁਫ਼ਰ ਸੁਣਿਆ,
ਕਿ ਓਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ
ਸਨ,
ਅਤੇ ਓਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ
ਸਨ।
9ਮੇਰੇ ਜੀਉਣ ਦੀ ਸੌਂਹ! ਇਸਰਾਏਲ ਦੇ ਪਰਮੇਸ਼ੁਰ,
ਸੈਨਾਂ ਦੇ ਯਹੋਵਾਹ ਦਾ ਵਾਕ ਹੈ,
ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ,
ਅਤੇ ਅੰਮੋਨੀ ਅਮੂਰਾਹ ਵਾਂਙੁ,
ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਰਾਸ,
ਸਦਾ ਦੀ ਵਿਰਾਨੀ, -
ਮੇਰੀ ਪਰਜਾ ਦਾ ਬਕੀਆ ਓਹਨਾਂ ਨੂੰ ਲੁੱਟ ਲਵੇਗਾ,
ਅਤੇ ਮੇਰੀ ਕੌਮ ਦੀ ਬੱਚਤ ਓਹਨਾਂ ਉੱਤੇ ਕਬਜ਼ਾ
ਕਰੇਗੀ।
10ਏਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ,
ਕਿਉਂ ਜੋ ਓਹਨਾਂ ਨੇ ਉਲਾਹਮਾ ਦਿੱਤਾ,
ਅਤੇ ਸੈਨਾਂ ਦੇ ਯਹੋਵਾਹ ਦੀ ਪਰਜਾ ਉੱਤੇ ਆਪਣੀ
ਵਡਿਆਈ ਕੀਤੀ।
11ਯਹੋਵਾਹ ਓਹਨਾਂ ਦੇ ਵਿਰੁੱਧ ਭਿਆਣਕ ਹੋਵੇਗਾ,
ਉਹ ਧਰਤੀ ਦੇ ਸਾਰੇ ਦਿਓਤਿਆਂ ਉੱਤੇ ਮੜੱਪਣ
ਘੱਲੇਗਾ,
ਅਤੇ ਮਨੁੱਖ ਆਪੋ ਆਪਣੇ ਅਸਥਾਨਾਂ ਤੋਂ ਉਹ ਦੇ
ਅੱਗੇ ਮੱਥਾ ਟੇਕਣਗੇ,
ਹਾਂ ਸਾਰੀਆਂ ਕੌਮਾਂ ਦੇ ਟਾਪੂ ਵੀ।।
12ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਵੱਢੇ
ਜਾਓਗੇ,
13ਉਹ ਆਪਣਾ ਹੱਥ ਉੱਤਰ ਉੱਤੇ ਵੀ ਚੁੱਕੇਗਾ,
ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ,
ਅਤੇ ਨੀਨਵਾਹ ਨੂੰ ਵਿਰਾਨੇ ਅਤੇ ਉਜਾੜ ਵਾਂਙੁ ਸੁੱਕਾ
ਬਣਾਵੇਗਾ।
14ਵੱਗ ਉਸ ਦੇ ਵਿੱਚ ਲੇਟਣਗੇ,
ਕੌਮਾਂ ਦੇ ਸਾਰੇ ਦਰਿੰਦੇ,
ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੇ ਗੋਲਿਆਂ
ਵਿੱਚ ਟਿਕਣਗੇ,
ਉਹ ਦੀਆਂ ਖਿੜਕੀਆਂ ਤੋਂ ਉਨ੍ਹਾਂ ਦੀ ਅਵਾਜ਼
ਗਾਵੇਗੀ,
ਤਬਾਹੀ ਸਰਦਲ ਉੱਤੇ ਹੋਵੇਗੀ,
ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋਵੇਗੀ।
15ਏਹ ਉਹ ਮਗਨ ਰਹਿਣ ਵਾਲਾ ਸ਼ਹਿਰ ਹੈ,
ਜਿਹੜਾ ਨਿਚਿੰਤ ਰਿਹਾ,
ਜਿਸ ਨੇ ਆਪਣੇ ਮਨ ਵਿੱਚ ਆਖਿਆ,
ਮੈਂ ਹੀ ਹਾਂ ਅਤੇ ਮੈਂਥੋਂ ਬਿਨਾ ਹੋਰ ਕੋਈ ਨਹੀਂ, -
ਉਹ ਕਿਵੇਂ ਵਿਰਾਨ ਹੋ ਗਿਆ,
ਦਰਿੰਦਿਆਂ ਦੇ ਬੈਠਣ ਦਾ ਅਸਥਾਨ!
ਜੋ ਕੋਈ ਉਸ ਦੇ ਕੋਲੋਂ ਲੰਘੇ,
ਸ਼ੂਕਰੇਗਾ ਅਤੇ ਉਂਗਲ ਕਰੇਗਾ।।
ទើបបានជ្រើសរើសហើយ៖
:
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.