ਜ਼ਕਰਯਾਹ 3
3
ਯਹੋਸ਼ੁਆ ਪਰਧਾਨ ਜਾਜਕ ਸ਼ਾਖ ਦਾ ਨਿਸ਼ਾਨ ਹੈ
1ਫੇਰ ਉਸ ਮੈਨੂੰ ਵਿਖਾਇਆ ਕਿ ਪਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖਲੋਤਾ ਹੈ ਅਤੇ ਸ਼ਤਾਨ ਉਸ ਦੇ ਸੱਜੇ ਹੱਥ ਉੱਤੇ ਖੜਾ ਹੈ ਭਈ ਉਸ ਨਾਲ ਵਿਰੋਧ ਕਰੇ 2ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, ਹੇ ਸ਼ਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਯਰੂਸ਼ਲਮ ਨੂੰ ਚੁਣ ਲਿਆ ਹੈ ਤੈਨੂੰ ਝਿੜਕੇ! ਕੀ ਏਹ ਉਹ ਕੁੱਢਣੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ? 3ਯਹੋਸ਼ੁਆ ਮੈਲੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜਾ ਸੀ 4ਤਾਂ ਉਸ ਓਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ ਉੱਤਰ ਦੇ ਕੇ ਆਖਿਆ ਕਿ ਏਸ ਤੋਂ ਮੈਲੇ ਕੱਪੜੇ ਲਾਹ ਲਓ! ਅਤੇ ਉਹ ਨੇ ਉਸ ਨੂੰ ਆਖਿਆ, ਵੇਖ, ਮੈਂ ਤੇਰੀ ਬੁਰਿਆਈ ਤੈਥੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪੁਆਵਾਂਗਾ 5ਮੈਂ ਆਖਿਆ, ਏਸ ਦੇ ਸਿਰ ਉੱਤੇ ਓਹ ਸਾਫ ਆਮਾਮਾ ਰੱਖਣ! ਤਾਂ ਓਹਨਾਂ ਨੇ ਉਸ ਦੇ ਸਿਰ ਉੱਤੇ ਸਾਫ ਅਮਾਮਾ ਰੱਖਿਆ ਅਤੇ ਕੱਪੜੇ ਪੁਆਏ ਅਰ ਯਹੋਵਾਹ ਦਾ ਦੂਤ ਕੋਲ ਖਲੋਤਾ ਰਿਹਾ 6ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਤਗੀਦ ਕੀਤੀ ਕਿ 7ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ ਅਤੇ ਮੇਰੇ ਦਰਬਾਰ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਓਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ 8ਹੇ ਯਹੋਸ਼ੁਆ, ਪਰਧਾਨ ਜਾਜਕ, ਸੁਣੀਂ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ ਕਿਉਂ ਜੋ ਏਹ ਨਿਸ਼ਾਨ ਦੇ ਮਨੁੱਖ ਹਨ। ਵੇਖੋ ਨਾ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ 9ਕਿਉਂ ਜੋ ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਏਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਮੈਂ ਇੱਕੋ ਦਿਨ ਵਿੱਚ ਏਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ 10ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹਜੀਰ ਦੇ ਬਿਰਛ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
ទើបបានជ្រើសរើសហើយ៖
ਜ਼ਕਰਯਾਹ 3: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.

: