ਜ਼ਕਰਯਾਹ 12
12
ਇੱਕ ਅਗੰਮ ਵਾਕ
1ਇਸਰਾਏਲ ਦੇ ਵਿਖੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਅਕਾਸ਼ ਨੂੰ ਤਾਣਦਾ ਅਤੇ ਧਰਤੀ ਦੀ ਨੀਂਹ ਰੱਖਦਾ ਅਤੇ ਆਦਮੀ ਦਾ ਆਤਮਾ ਉਸ ਦੇ ਵਿੱਚ ਰਚਦਾ ਹੈ 2ਵੇਖ, ਮੈਂ ਯਰੂਸ਼ਲਮ ਨੂੰ ਆਲੇ ਦੁਆਲੇ ਦੇ ਸਾਰੇ ਲੋਕਾਂ ਲਈ ਲੁੜ੍ਹਕਣ ਦਾ ਕਟੋਰਾ ਠਹਿਰਾਉਂਦਾ ਹਾਂ, ਨਾਲੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ 3ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਫੱਟੜ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆ ਹੋਣਗੀਆਂ 4ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਸੁਦਾ ਨਾਲ ਮਾਰਾਂਗਾ ਅਤੇ ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁਲ੍ਹੀਆਂ ਰੱਖਾਂਗਾ ਅਤੇ ਉੱਮਤਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾਂ ਕਰ ਕੇ ਮਾਰਾਂਗਾ 5ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ 6ਉਸ ਦਿਨ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਙੁ ਅਤੇ ਪੂਲੀਆਂ ਵਿੱਚ ਅੱਗ ਦੀ ਮਸਾਲ ਵਾਂਙੁ ਠਹਿਰਾਵਾਂਗਾ । ਓਹ ਸੱਜੇ ਖੱਬੇ ਅਤੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ 7ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਏਸ ਲਈ ਭਈ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ ਯਹੂਦਾਹ ਤੋਂ ਉੱਚਾ ਨਾ ਹੋਵੇ 8ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ ਦੁਆਲੇ ਇੱਕ ਢਾਲ ਹੋਵੇਗਾ, ਉਸ ਦਿਨ ਓਹਨਾਂ ਵਿੱਚੋਂ ਮਾੜੇ ਤੋਂ ਮਾੜਾ ਦਾਊਦ ਵਰਗਾ ਹੋਵੇਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ ਅਤੇ ਯਹੋਵਾਹ ਦੇ ਦੂਤ ਵਰਗਾ ਜਿਹੜਾ ਓਹਨਾਂ ਦੇ ਅੱਗੇ ਸੀ 9ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ 10ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਓਹ ਮੇਰੀ ਵਲ ਜਿਸ ਨੂੰ ਓਹਨਾਂ ਨੇ ਵਿਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇੱਕਲੌਤੇ ਲਈ ਸੋਗ ਕਰਦਾ ਹੈ ਅਤੇ ਓਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ 11ਉਸ ਦਿਨ ਯਰੂਸ਼ਲਮ ਵਿੱਚ ਵੱਡਾ ਸੋਗ ਹੋਵੇਗਾ ਹਦਦਰਮੋਨ ਦੇ ਸੋਗ ਵਰਗਾ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ 12ਦੇਸ ਸੋਗ ਕਰੇਗਾ, ਟੱਬਰਾਂ ਦੇ ਟੱਬਰ ਅੱਡੋ ਅੱਡ ਦਾਊਦ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਅਤੇ ਨਾਥਾਨ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ 13ਲੇਵੀ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਸ਼ਿਮਈ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ 14ਸਾਰੇ ਬਾਕੀ ਟੱਬਰ, ਟੱਬਰਾਂ ਦੇ ਟੱਬਰ ਅੱਡੋ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ।।
ទើបបានជ្រើសរើសហើយ៖
ਜ਼ਕਰਯਾਹ 12: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.

: