ਓਬਦਯਾਹ 1
1
ਅਦੋਮ ਦੇ ਵਿਰੁੱਧ ਅਗੰਮ ਵਾਕ
1ਓਬਦਯਾਹ ਦੇ ਲਈ ਦਰਸ਼ਣ, -
ਪ੍ਰਭੁ ਯਹੋਵਾਹ ਅਦੋਮ ਦੇ ਵਿਖੇ ਇਉਂ ਫ਼ਰਮਾਉਂਦਾ
ਹੈ, -
ਅਸਾਂ ਯਹੋਵਾਹ ਵੱਲੋਂ ਖ਼ਬਰ ਸੁਣੀ,
ਅਤੇ ਇੱਕ ਹਲਕਾਰਾ ਕੌਮਾਂ ਵਿੱਚ ਘੱਲਿਆ ਗਿਆ
ਉੱਠੋ! ਅਸੀਂ ਉਸ ਨਾਲ ਲੜਨ ਲਈ ਉੱਠ
ਖਲੋਈਏ!
2ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ,
ਤੈਥੋਂ ਡਾਢੀ ਘਿਣ ਕੀਤੀ ਗਈ!
3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ,
ਹੇ ਚਟਾਨਾਂ ਦੀਆਂ ਤੇੜਾਂ ਦੇ ਵਸਨੀਕ!
ਜਿਹ ਦਾ ਟਿਕਾਨਾ ਉੱਚਿਆਈ ਵਿੱਚ ਹੈ,
ਜੋ ਆਪਣੇ ਮਨ ਵਿੱਚ ਆਖਦਾ ਹੈ,
ਕੌਣ ਮੈਨੂੰ ਧਰਤੀ ਉੱਤੇ ਲਾਹੇਗਾ?
4ਭਾਵੇਂ ਤੂੰ ਉਕਾਬ ਵਾਂਙੁ ਉੱਚਾ ਚੜ੍ਹ ਜਾਵੇਂ,
ਭਾਵੇਂ ਤੇਰਾ ਆਹਲਣਾ ਤਾਰਿਆਂ ਵਿੱਚ ਰੱਖਿਆ
ਹੋਇਆ ਹੋਵੇ,
ਉੱਥੋ ਮੈਂ ਤੈਨੂੰ ਲਾਹ ਲਵਾਂਗਾ,
ਯਹੋਵਾਹ ਦਾ ਵਾਕ ਹੈ।।
5ਜੇ ਤੇਰੇ ਕੋਲ ਚੋਰ ਆ ਜਾਣ,
ਅਤੇ ਰਾਤ ਨੂੰ ਡਾਕੂ ਵੀ-
ਤੂੰ ਕਿਵੇਂ ਬਰਬਾਦ ਕੀਤਾ ਗਿਆ! –
ਕੀ ਓਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ
ਲੁੱਟਣਗੇ?
ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਕੀ ਓਹ ਕੁਝ ਦਾਣੇ ਨਾ ਛੱਡਣਗੇ?
6ਏਸਾਓ ਦਾ ਮਾਲ ਕਿਵੇਂ ਭਾਲਿਆ ਗਿਆ,
ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਲੁੱਟਿਆ
ਗਿਆ!
7ਤੇਰੇ ਨੇਮ ਦਿਆਂ ਸਾਰਿਆਂ ਸਾਂਝੀਆਂ ਨੇ ਤੈਨੂੰ ਤੇਰੀ
ਹੱਦ ਤੀਕ ਧੱਕ ਦਿੱਤਾ,
ਤੇਰੇ ਸੁੱਖ ਦਿਆਂ ਸਾਂਝੀਆਂ ਨੇ ਤੈਨੂੰ ਧੋਖਾ ਦਿੱਤਾ,
ਅਤੇ ਤੇਰੇ ਉੱਤੇ ਪਰਬਲ ਪੈ ਗਏ,
ਤੇਰੀ ਰੋਟੀ ਦੇ ਸਾਂਝੀ ਤੇਰੇ ਹੇਠ ਫੰਧਾ ਲਾਉਂਦੇ
ਹਨ,
ਏਹ ਦੇ ਵਿੱਚ ਕੋਈ ਸਮਝ ਨਹੀਂ।
8ਕੀ ਮੈਂ ਉਸ ਦਿਨ, ਯਹੋਵਾਹ ਦਾ ਵਾਕ ਹੈ,
ਅਦੋਮ ਵਿੱਚੋਂ ਬੁੱਧਵਾਨਾਂ ਨੂੰ ਮੇਟ ਨਾ ਦਿਆਂਗਾ,
ਅਤੇ ਸਮਝ ਨੂੰ ਏਸਾਓ ਦੇ ਪਹਾੜ ਵਿੱਚੋਂ?
9ਹੇ ਤੇਮਾਨ, ਤੇਰੇ ਸੂਰਮੇ ਘਾਬਰ ਜਾਣਗੇ,
ਏਸ ਲਈ ਭਈ ਹਰ ਮਨੁੱਖ ਏਸਾਓ ਦੇ ਪਹਾੜ ਵਿੱਚੋਂ
ਕਤਲ ਹੋ ਕੇ ਕੱਟਿਆ ਜਾਵੇਗਾ!
10ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ
ਕੀਤਾ,
ਲਾਜ ਨਾਲ ਤੈਨੂੰ ਕੱਜ ਲਵੇਗਾ,
ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ।
11ਜਿਸ ਦਿਨ ਤੂੰ ਲਾਂਭੇ ਖਲੋਤਾ ਸੈਂ,
ਜਿਸ ਦਿਨ ਪਰਾਏ ਉਹ ਦੀ ਮਾਇਆ ਲੈ ਗਏ,
ਅਤੇ ਓਪਰੇ ਉਹ ਦੇ ਫਾਟਕਾਂ ਥਾਣੀ ਵੜ ਕੇ,
ਯਰੂਸ਼ਲਮ ਉੱਤੇ ਗੁਣੇ ਪਾਉਣ ਲੱਗੇ,
ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੈਂ!
12ਤੈਂ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ,
ਉਹ ਦੀ ਹਾਨੀ ਦੇ ਦਿਨ!
ਤੈਂ ਯਾਕੂਬ ਦੀ ਅੰਸ ਉੱਤੇ ਅਨੰਦ ਨਹੀਂ ਸੀ
ਹੋਣਾ,
ਓਹਨਾਂ ਦੇ ਨਾਸ ਹੋਣ ਦੇ ਦਿਨ!
ਤੈਂ ਵੱਡੇ ਬੋਲ ਬੋਲਣੇ ਨਹੀਂ ਸਨ,
ਦੁਖ ਦੇ ਦਿਨ!
13ਤੈਂ ਮੇਰੀ ਪਰਜਾ ਦੇ ਫਾਟਕਾਂ ਵਿੱਚ ਨਹੀਂ ਸੀ
ਵੜਨਾ,
ਓਹਨਾਂ ਦੀ ਬਿਪਤਾ ਦੇ ਦਿਨ!
ਤੈਂ ਓਹਨਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ,
ਓਹਨਾਂ ਦੀ ਬਿਪਤਾ ਦੇ ਦਿਨ!
ਤੈਂ ਓਹਨਾਂ ਦੀ ਮਾਇਆ ਨਹੀਂ ਸੀ ਲੁੱਟਣੀ,
ਓਹਨਾਂ ਦੀ ਬਿਪਤਾ ਦੇ ਦਿਨ!
14ਤੈਂ ਚੁਰਾਹੇ ਉੱਤੇ ਖਲੋਣਾ ਨਹੀਂ ਸੀ,
ਭਈ ਉਹ ਦੇ ਭਗੌੜਿਆਂ ਨੂੰ ਕੱਪੇਂ,
ਨਾ ਤੈਂ ਉਹ ਦੇ ਬਕੀਏ ਨੂੰ ਫੜਾਉਣਾ ਸੀ,
ਦੁਖ ਦੇ ਦਿਨ!।।
15ਯਹੋਵਾਹ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ
ਢੁੱਕਾ ਹੈ,
ਜਿਹਾ ਤੈਂ ਕੀਤਾ ਤਿਹਾ ਤੇਰੇ ਨਾਲ ਕੀਤਾ ਜਾਵੇਗਾ,
ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16ਜਿਵੇਂ ਤੁਸਾਂ ਮੇਰੇ ਪਵਿੱਤਰ ਪਹਾੜ ਉੱਤੇ ਪੀਤਾ,
ਸੋ ਸਾਰੀਆਂ ਕੌਮਾਂ ਨਿੱਤ ਪੀਣਗੀਆਂ,
ਓਹ ਪੀਣਗੀਆਂ ਅਤੇ ਗੱਪਾਂ ਮਾਰਨਗੀਆਂ,
ਅਤੇ ਇਉਂ ਹੋ ਜਾਣਗੀਆਂ ਜਿਵੇਂ ਓਹ ਹੋਈਆਂ ਹੀ
ਨਾ!
17ਪਰ ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ,
ਅਤੇ ਉਹ ਪਵਿੱਤਰ ਹੋਵੇਗਾ,
ਯਾਕੂਬ ਦਾ ਘਰਾਣਾ ਆਪਣੀ ਮਿਲਖ ਨੂੰ ਕਬਜ਼ੇ
ਵਿੱਚ ਕਰੇਗਾ।
18ਤਾਂ ਯਾਕੂਬ ਦਾ ਘਰਾਣਾ ਅੱਗ,
ਯੂਸੁਫ ਦਾ ਘਰਾਣਾ ਲੰਬ,
ਅਤੇ ਏਸਾਓ ਦਾ ਘਰਾਣਾ ਘਾਹ ਫੂਸ ਹੋਵੇਗਾ।
ਓਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ,
ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ
ਹੋਵੇਗਾ,
ਕਿਉਂ ਜੋ ਯਹੋਵਾਹ ਨੇ ਏਹ ਆਖਿਆ ਹੈ।।
19ਦੱਖਣ ਦੇ ਲੋਕ ਏਸਾਓ ਦੇ ਪਹਾੜ ਉੱਤੇ ਕਬਜ਼ਾ
ਕਰਨਗੇ,
ਅਤੇ ਮਦਾਨ ਦੇ ਲੋਕ ਫਲਿਸਤੀਆਂ ਉੱਤੇ,
ਓਹ ਅਫ਼ਰਾਈਮ ਦੇ ਰੜ ਉੱਤੇ ਕਬਜ਼ਾ ਕਰਨਗੇ,
ਅਤੇ ਸਾਮਰਿਯਾ ਦੇ ਰੜ ਨੂੰ ਵੀ,
ਨਾਲੇ ਬਿਨਯਾਮੀਨ ਗਿਲਆਦ ਨੂੰ।
20ਫੇਰ ਫੌਜ ਦੇ ਅਸੀਰ ਇਸਰਾਏਲੀਆਂ ਵਿੱਚੋਂ,
ਜਿਹੜੇ ਕਨਾਨੀਆਂ ਵਿੱਚ ਹਨ, ਸਾਰਫਥ ਤੀਕ,
ਅਤੇ ਯਰੂਸ਼ਲਮ ਦੇ ਅਸੀਰ ਜਿਹੜੇ ਸਫ਼ਾਰਦ ਵਿੱਚ
ਹਨ,
ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ।
21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ,
ਭਈ ਓਹ ਏਸਾਓ ਦੇ ਪਹਾੜ ਦਾ ਨਿਆਉਂ ਕਰਨ,
ਅਤੇ ਰਾਜ ਯਹੋਵਾਹ ਦਾ ਹੋਵੇਗਾ।।
ទើបបានជ្រើសរើសហើយ៖
ਓਬਦਯਾਹ 1: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
ਓਬਦਯਾਹ 1
1
ਅਦੋਮ ਦੇ ਵਿਰੁੱਧ ਅਗੰਮ ਵਾਕ
1ਓਬਦਯਾਹ ਦੇ ਲਈ ਦਰਸ਼ਣ, -
ਪ੍ਰਭੁ ਯਹੋਵਾਹ ਅਦੋਮ ਦੇ ਵਿਖੇ ਇਉਂ ਫ਼ਰਮਾਉਂਦਾ
ਹੈ, -
ਅਸਾਂ ਯਹੋਵਾਹ ਵੱਲੋਂ ਖ਼ਬਰ ਸੁਣੀ,
ਅਤੇ ਇੱਕ ਹਲਕਾਰਾ ਕੌਮਾਂ ਵਿੱਚ ਘੱਲਿਆ ਗਿਆ
ਉੱਠੋ! ਅਸੀਂ ਉਸ ਨਾਲ ਲੜਨ ਲਈ ਉੱਠ
ਖਲੋਈਏ!
2ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ,
ਤੈਥੋਂ ਡਾਢੀ ਘਿਣ ਕੀਤੀ ਗਈ!
3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ,
ਹੇ ਚਟਾਨਾਂ ਦੀਆਂ ਤੇੜਾਂ ਦੇ ਵਸਨੀਕ!
ਜਿਹ ਦਾ ਟਿਕਾਨਾ ਉੱਚਿਆਈ ਵਿੱਚ ਹੈ,
ਜੋ ਆਪਣੇ ਮਨ ਵਿੱਚ ਆਖਦਾ ਹੈ,
ਕੌਣ ਮੈਨੂੰ ਧਰਤੀ ਉੱਤੇ ਲਾਹੇਗਾ?
4ਭਾਵੇਂ ਤੂੰ ਉਕਾਬ ਵਾਂਙੁ ਉੱਚਾ ਚੜ੍ਹ ਜਾਵੇਂ,
ਭਾਵੇਂ ਤੇਰਾ ਆਹਲਣਾ ਤਾਰਿਆਂ ਵਿੱਚ ਰੱਖਿਆ
ਹੋਇਆ ਹੋਵੇ,
ਉੱਥੋ ਮੈਂ ਤੈਨੂੰ ਲਾਹ ਲਵਾਂਗਾ,
ਯਹੋਵਾਹ ਦਾ ਵਾਕ ਹੈ।।
5ਜੇ ਤੇਰੇ ਕੋਲ ਚੋਰ ਆ ਜਾਣ,
ਅਤੇ ਰਾਤ ਨੂੰ ਡਾਕੂ ਵੀ-
ਤੂੰ ਕਿਵੇਂ ਬਰਬਾਦ ਕੀਤਾ ਗਿਆ! –
ਕੀ ਓਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ
ਲੁੱਟਣਗੇ?
ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਕੀ ਓਹ ਕੁਝ ਦਾਣੇ ਨਾ ਛੱਡਣਗੇ?
6ਏਸਾਓ ਦਾ ਮਾਲ ਕਿਵੇਂ ਭਾਲਿਆ ਗਿਆ,
ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਲੁੱਟਿਆ
ਗਿਆ!
7ਤੇਰੇ ਨੇਮ ਦਿਆਂ ਸਾਰਿਆਂ ਸਾਂਝੀਆਂ ਨੇ ਤੈਨੂੰ ਤੇਰੀ
ਹੱਦ ਤੀਕ ਧੱਕ ਦਿੱਤਾ,
ਤੇਰੇ ਸੁੱਖ ਦਿਆਂ ਸਾਂਝੀਆਂ ਨੇ ਤੈਨੂੰ ਧੋਖਾ ਦਿੱਤਾ,
ਅਤੇ ਤੇਰੇ ਉੱਤੇ ਪਰਬਲ ਪੈ ਗਏ,
ਤੇਰੀ ਰੋਟੀ ਦੇ ਸਾਂਝੀ ਤੇਰੇ ਹੇਠ ਫੰਧਾ ਲਾਉਂਦੇ
ਹਨ,
ਏਹ ਦੇ ਵਿੱਚ ਕੋਈ ਸਮਝ ਨਹੀਂ।
8ਕੀ ਮੈਂ ਉਸ ਦਿਨ, ਯਹੋਵਾਹ ਦਾ ਵਾਕ ਹੈ,
ਅਦੋਮ ਵਿੱਚੋਂ ਬੁੱਧਵਾਨਾਂ ਨੂੰ ਮੇਟ ਨਾ ਦਿਆਂਗਾ,
ਅਤੇ ਸਮਝ ਨੂੰ ਏਸਾਓ ਦੇ ਪਹਾੜ ਵਿੱਚੋਂ?
9ਹੇ ਤੇਮਾਨ, ਤੇਰੇ ਸੂਰਮੇ ਘਾਬਰ ਜਾਣਗੇ,
ਏਸ ਲਈ ਭਈ ਹਰ ਮਨੁੱਖ ਏਸਾਓ ਦੇ ਪਹਾੜ ਵਿੱਚੋਂ
ਕਤਲ ਹੋ ਕੇ ਕੱਟਿਆ ਜਾਵੇਗਾ!
10ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ
ਕੀਤਾ,
ਲਾਜ ਨਾਲ ਤੈਨੂੰ ਕੱਜ ਲਵੇਗਾ,
ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ।
11ਜਿਸ ਦਿਨ ਤੂੰ ਲਾਂਭੇ ਖਲੋਤਾ ਸੈਂ,
ਜਿਸ ਦਿਨ ਪਰਾਏ ਉਹ ਦੀ ਮਾਇਆ ਲੈ ਗਏ,
ਅਤੇ ਓਪਰੇ ਉਹ ਦੇ ਫਾਟਕਾਂ ਥਾਣੀ ਵੜ ਕੇ,
ਯਰੂਸ਼ਲਮ ਉੱਤੇ ਗੁਣੇ ਪਾਉਣ ਲੱਗੇ,
ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੈਂ!
12ਤੈਂ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ,
ਉਹ ਦੀ ਹਾਨੀ ਦੇ ਦਿਨ!
ਤੈਂ ਯਾਕੂਬ ਦੀ ਅੰਸ ਉੱਤੇ ਅਨੰਦ ਨਹੀਂ ਸੀ
ਹੋਣਾ,
ਓਹਨਾਂ ਦੇ ਨਾਸ ਹੋਣ ਦੇ ਦਿਨ!
ਤੈਂ ਵੱਡੇ ਬੋਲ ਬੋਲਣੇ ਨਹੀਂ ਸਨ,
ਦੁਖ ਦੇ ਦਿਨ!
13ਤੈਂ ਮੇਰੀ ਪਰਜਾ ਦੇ ਫਾਟਕਾਂ ਵਿੱਚ ਨਹੀਂ ਸੀ
ਵੜਨਾ,
ਓਹਨਾਂ ਦੀ ਬਿਪਤਾ ਦੇ ਦਿਨ!
ਤੈਂ ਓਹਨਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ,
ਓਹਨਾਂ ਦੀ ਬਿਪਤਾ ਦੇ ਦਿਨ!
ਤੈਂ ਓਹਨਾਂ ਦੀ ਮਾਇਆ ਨਹੀਂ ਸੀ ਲੁੱਟਣੀ,
ਓਹਨਾਂ ਦੀ ਬਿਪਤਾ ਦੇ ਦਿਨ!
14ਤੈਂ ਚੁਰਾਹੇ ਉੱਤੇ ਖਲੋਣਾ ਨਹੀਂ ਸੀ,
ਭਈ ਉਹ ਦੇ ਭਗੌੜਿਆਂ ਨੂੰ ਕੱਪੇਂ,
ਨਾ ਤੈਂ ਉਹ ਦੇ ਬਕੀਏ ਨੂੰ ਫੜਾਉਣਾ ਸੀ,
ਦੁਖ ਦੇ ਦਿਨ!।।
15ਯਹੋਵਾਹ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ
ਢੁੱਕਾ ਹੈ,
ਜਿਹਾ ਤੈਂ ਕੀਤਾ ਤਿਹਾ ਤੇਰੇ ਨਾਲ ਕੀਤਾ ਜਾਵੇਗਾ,
ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16ਜਿਵੇਂ ਤੁਸਾਂ ਮੇਰੇ ਪਵਿੱਤਰ ਪਹਾੜ ਉੱਤੇ ਪੀਤਾ,
ਸੋ ਸਾਰੀਆਂ ਕੌਮਾਂ ਨਿੱਤ ਪੀਣਗੀਆਂ,
ਓਹ ਪੀਣਗੀਆਂ ਅਤੇ ਗੱਪਾਂ ਮਾਰਨਗੀਆਂ,
ਅਤੇ ਇਉਂ ਹੋ ਜਾਣਗੀਆਂ ਜਿਵੇਂ ਓਹ ਹੋਈਆਂ ਹੀ
ਨਾ!
17ਪਰ ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ,
ਅਤੇ ਉਹ ਪਵਿੱਤਰ ਹੋਵੇਗਾ,
ਯਾਕੂਬ ਦਾ ਘਰਾਣਾ ਆਪਣੀ ਮਿਲਖ ਨੂੰ ਕਬਜ਼ੇ
ਵਿੱਚ ਕਰੇਗਾ।
18ਤਾਂ ਯਾਕੂਬ ਦਾ ਘਰਾਣਾ ਅੱਗ,
ਯੂਸੁਫ ਦਾ ਘਰਾਣਾ ਲੰਬ,
ਅਤੇ ਏਸਾਓ ਦਾ ਘਰਾਣਾ ਘਾਹ ਫੂਸ ਹੋਵੇਗਾ।
ਓਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ,
ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ
ਹੋਵੇਗਾ,
ਕਿਉਂ ਜੋ ਯਹੋਵਾਹ ਨੇ ਏਹ ਆਖਿਆ ਹੈ।।
19ਦੱਖਣ ਦੇ ਲੋਕ ਏਸਾਓ ਦੇ ਪਹਾੜ ਉੱਤੇ ਕਬਜ਼ਾ
ਕਰਨਗੇ,
ਅਤੇ ਮਦਾਨ ਦੇ ਲੋਕ ਫਲਿਸਤੀਆਂ ਉੱਤੇ,
ਓਹ ਅਫ਼ਰਾਈਮ ਦੇ ਰੜ ਉੱਤੇ ਕਬਜ਼ਾ ਕਰਨਗੇ,
ਅਤੇ ਸਾਮਰਿਯਾ ਦੇ ਰੜ ਨੂੰ ਵੀ,
ਨਾਲੇ ਬਿਨਯਾਮੀਨ ਗਿਲਆਦ ਨੂੰ।
20ਫੇਰ ਫੌਜ ਦੇ ਅਸੀਰ ਇਸਰਾਏਲੀਆਂ ਵਿੱਚੋਂ,
ਜਿਹੜੇ ਕਨਾਨੀਆਂ ਵਿੱਚ ਹਨ, ਸਾਰਫਥ ਤੀਕ,
ਅਤੇ ਯਰੂਸ਼ਲਮ ਦੇ ਅਸੀਰ ਜਿਹੜੇ ਸਫ਼ਾਰਦ ਵਿੱਚ
ਹਨ,
ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ।
21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ,
ਭਈ ਓਹ ਏਸਾਓ ਦੇ ਪਹਾੜ ਦਾ ਨਿਆਉਂ ਕਰਨ,
ਅਤੇ ਰਾਜ ਯਹੋਵਾਹ ਦਾ ਹੋਵੇਗਾ।।
ទើបបានជ្រើសរើសហើយ៖
:
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.