ਕੂਚ 9:18-19

ਕੂਚ 9:18-19 PUNOVBSI

ਵੇਖ ਮੈਂ ਭਲਕੇ ਏਸੇ ਵੇਲੇ ਅੱਤ ਭਾਰੀ ਗੜੇ ਵਰਸਾਵਾਂਗਾ ਜਿੱਦਾਂ ਦੇ ਮਿਸਰ ਦੇ ਮੁੱਢ ਤੋਂ ਲੈਕੇ ਹੁਣ ਤੀਕ ਨਹੀਂ ਪਏ ਸੋ ਹੁਣ ਤੂੰ ਘੱਲ ਕੇ ਆਪਣੇ ਪਸੂ ਅਰ ਜੋ ਕੁਝ ਤੇਰਾ ਜੂਹ ਵਿੱਚ ਹੈ ਭਜਾ ਲਿਆ। ਸਾਰੇ ਆਦਮੀਆਂ ਅਰ ਡੰਗਰਾਂ ਉੱਤੇ ਜਿਹੜੇ ਜੂਹ ਵਿੱਚ ਹੋਣ ਅਰ ਘਰ ਵਿੱਚ ਨਾ ਲਿਆਂਦੇ ਜਾਣ ਗੜੇ ਪੈਣਗੇ ਅਰ ਓਹ ਮਰ ਜਾਣਗੇ