੧ ਕੁਰਿੰਥੀਆਂ ਨੂੰ 2
2
ਪਰਮੇਸ਼ੁਰ ਦਾ ਗਿਆਨ
1ਹੇ ਭਰਾਵੋ, ਜਾਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ 2ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾਂ 3ਅਤੇ ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸਾਂ 4ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ 5ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।।
6ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਸੁਣਾਉਂਦੇ ਹਾਂ ਪਰ ਉਹ ਗਿਆਨ ਨਹੀਂ ਜੋ ਇਸ ਜੁੱਗ ਦਾ ਹੋਵੇ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਜਿਹੜੇ ਨਾਸ ਹੋ ਰਹੇ ਹਨ 7ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ 8ਜਿਹ ਨੂੰ ਇਸ ਜੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੁ ਨੂੰ ਸਲੀਬ ਉੱਤੇ ਨਾ ਚਾੜ੍ਹਦੇ 9ਪਰੰਤੂ ਜਿਵੇਂ ਲਿਖਿਆ ਹੋਇਆ ਹੈ #ਯਸ. 64:4 -
ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ,
ਨਾ ਕੰਨ੍ਹੀਂ ਸੁਣੀਆਂ,
ਨਾ ਇਨਸਾਨ ਦੇ ਮਨ ਵਿੱਚ ਆਈਆਂ,
ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ
ਲਈ ਤਿਆਰ ਕੀਤੀਆਂ, -
10ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ 11ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹ ਦੇ ਅੰਦਰ ਹੈ ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨਾ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ 12ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ 13ਅਸੀਂ ਇੰਨ੍ਹਾਂ ਗੱਲਾਂ ਨੂੰ ਮਾਣਸ ਗਿਆਨ ਦਿਆਂ ਦੱਸਿਆ ਹੋਇਆਂ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦਿਆਂ ਦੱਸਿਆਂ ਹੋਇਆ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ 14ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ 15ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ 16ਕਿਉਂ ਜੋ ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੁੰ ਸਮਝਾਵੇ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।।
ទើបបានជ្រើសរើសហើយ៖
੧ ਕੁਰਿੰਥੀਆਂ ਨੂੰ 2: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.

: