ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!
ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, “ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?”