ਤਦ ਪਵਿੱਤਰ ਆਤਮਾ ਨੇ ਫਿਲਿਪ ਨੂੰ ਕਿਹਾ, “ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।”
ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, “ਕੀ ਤੁਸੀਂ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ?”
ਉਸ ਅਧਿਕਾਰੀ ਨੇ ਆਖਿਆ, “ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ?” ਫੇਰ ਉਸ ਨੇ ਫਿਲਿਪ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।