ਪਤਰਸ ਨੇ ਉਸ ਨੂੰ ਸੱਜੇ ਹੱਥ ਨਾਲ ਫੜ ਲਿਆ, ਅਤੇ ਉਸ ਦੀ ਸਹਾਇਤਾ ਕੀਤੀ, ਅਤੇ ਉਸੇ ਵੇਲੇ ਹੀ ਆਦਮੀ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। ਉਹ ਆਪਣੇ ਪੈਰਾਂ ਤੇ ਛਾਲ ਮਾਰ ਕੇ ਤੁਰਨ ਲੱਗ ਪਿਆ। ਤਦ ਉਹ ਪਤਰਸ ਅਤੇ ਯੋਹਨ ਨਾਲ ਹੈਕਲ ਦੇ ਵਿਹੜੇ ਵਿੱਚ ਚਲਦਿਆਂ ਅਤੇ ਛਾਲਾਂ ਮਾਰਦਾ ਗਿਆ, ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ।