ਦਰੋਗਾ ਜਾਗਿਆ, ਅਤੇ ਜਦੋਂ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਉਸ ਨੇ ਆਪਣੀ ਤਲਵਾਰ ਕੱਢ ਲਈ ਅਤੇ ਆਪਣੇ ਆਪ ਨੂੰ ਮਾਰਨ ਜਾ ਰਿਹਾ ਸੀ ਕਿਉਂਕਿ ਉਸ ਨੇ ਸੋਚਿਆ ਸੀ ਕਿ ਸਾਰੇ ਕੈਦੀ ਭੱਜ ਗਏ ਹੋਣਗੇ। ਪਰ ਪੌਲੁਸ ਨੇ ਜ਼ੋਰ ਨਾਲ ਬੋਲ ਕੇ ਆਖਿਆ, “ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ! ਅਸੀਂ ਸਾਰੇ ਇੱਥੇ ਹਾਂ!”