ਤੂੰ ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਤੇਰੇ ਕੋਲ ਨਿਰੋਲ ਕੁੱਟਮਾਂ ਜ਼ੈਤੂਨ ਦਾ ਤੇਲ ਚਾਨਣੇ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪੜਦੇ ਦੇ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੂਨ ਅਰ ਉਸ ਦੇ ਪੁੱਤ੍ਰ ਉਹ ਨੂੰ ਸ਼ਾਮ ਤੋਂ ਸਵੇਰ ਤੀਕ ਯਹੋਵਾਹ ਅੱਗੇ ਸਵਾਰਨ। ਏਹ ਸਦਾ ਦੀ ਬਿਧੀ ਪੀੜ੍ਹੀਆਂ ਤੀਕ ਇਸਰਾਏਲੀਆਂ ਵੱਲੋਂ ਹੈ।।