ਜ਼ਕਰਯਾਹ 9
9
ਅਗੰਮ ਵਾਕ
1ਯਹੋਵਾਹ ਦਾ ਬਚਨ ਇਦਰਾਕ ਦੇ ਦੇਸ ਦੇ ਵਿਰੁੱਧ,
ਅਤੇ ਦੰਮਿਸਕ ਉਸ ਦਾ ਟਿਕਾਣਾ ਹੋਵੇਗਾ –
ਕਿਉਂ ਜੋ ਆਦਮ ਵੰਸ ਦੀਆਂ,
ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ
ਯਹੋਵਾਹ ਵੱਲ ਹਨ –
2ਨਾਲੇ ਹਮਾਥ ਜਿਹੜਾ ਉਸ ਦੇ ਬੰਨੇ ਨਾਲ ਹੈ,
ਸੂਰ ਅਤੇ ਸੀਦੋਨ ਵੀ ਕਿਉਂ ਜੋ ਓਹ ਬਹੁਤ ਬੁੱਧਵਾਨ
ਹਨ।
3ਸੂਰ ਨੇ ਆਪਣੇ ਲਈ ਗੜ੍ਹ ਬਣਾਇਆ,
ਚਾਂਦੀ ਦੇ ਢੇਰ ਧੂੜ ਵਾਂਙੁ,
ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਙੁ ਢੇਰਾਂ ਦੇ
ਢੇਰ ਲਾ ਲਏ।
4ਵੇਖੋ, ਪ੍ਰਭੁ ਉਸ ਦੀ ਮਿਲਖ ਨੂੰ ਖੋਹ ਲਵੇਗਾ,
ਅਤੇ ਉਸ ਦੀ ਮਾਇਆ ਨੂੰ ਸਮੁੰਦਰ ਵਿੱਚ ਸੁੱਟ
ਦੇਵੇਗਾ,
ਉਹ ਅੱਗ ਨਾਲ ਖਾਧਾ ਜਾਵੇਗਾ।
5ਅਸ਼ਕਲੋਨ ਵੇਖੇਗਾ ਅਤੇ ਡਰ ਜਾਵੇਗਾ,
ਨਾਲੇ ਅੱਜ਼ਾਹ ਵੀ ਕਿਉਂ ਉਹ ਨੂੰ ਡਾਢੀ ਪੀੜ
ਲੱਗੇਗੀ,
ਨਾਲੇ ਅਕਰੋਨ ਵੀ ਕਿਉਂ ਜੋ ਉਹ ਦਾ ਭਰੋਸਾ
ਸ਼ਰਮਿੰਦਾ ਹੋ ਜਾਵੇਗਾ,
ਅੱਜ਼ਾਹ ਵਿੱਚੋਂ ਰਾਜਾ ਮਿਟ ਜਾਵੇਗਾ,
ਅਸ਼ਕਲੋਨ ਬੇ ਅਬਾਦ ਹੋ ਜਾਵੇਗਾ।
6ਦੋਗਲੇ ਅਸ਼ਦੋਦ ਵਿੱਚ ਵੱਸਣਗੇ,
ਮੈਂ ਫਲਿਸਤੀਆਂ ਦੇ ਘੁਮੰਡ ਨੂੰ ਮੁਕਾ ਦਿਆਂਗਾ।
7ਮੈਂ ਉਸ ਦਾ ਲਹੂ ਉਸ ਦੇ ਮੂੰਹ ਤੋਂ,
ਅਤੇ ਉਸ ਦੀਆਂ ਘਿਣਾਉਣੀਆਂ ਵਸਤਾਂ ਉਸ
ਦੇ ਦੰਦਾ ਵਿੱਚੋਂ ਕੱਢ ਲਵਾਂਗਾ,
ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ
ਹੋਵੇਗਾ,
ਅਤੇ ਯਹੂਦਾਹ ਵਿੱਚ ਇੱਕੋ ਸਰਦਾਰ ਵਾਂਙੁ ਹੋਵੇਗਾ,
ਅਤੇ ਅਕਰੋਨ ਯਬੂਸੀਆਂ ਵਾਂਙੁ ਹੋਵੇਗਾ।
8ਮੈਂ ਰਾਖੀ ਲਈ ਆਪਣੇ ਘਰ ਦੇ ਲਈ ਡੇਰਾ
ਲਾਵਾਂਗਾ,
ਭਈ ਕੋਈ ਆ ਜਾ ਨਾ ਸੱਕੇ,
ਫੇਰ ਕੋਈ ਦੁਖ ਦੇਣ ਵਾਲਾ ਓਹਨਾਂ ਦੇ ਵਿਰੁੱਧ
ਨਾ ਲੰਘੇਗਾ,
ਕਿਉਂ ਜੋ ਹੁਣ ਤਾਂ ਮੈਂ ਆਪਣੀ ਅੱਖੀਂ ਵੇਖ ਲਿਆ
ਹੈ।
9ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ,
ਹੇ ਯਰੂਸ਼ਲਮ ਦੀਏ ਧੀਏ, ਲਲਕਾਰ!
ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ,
ਉਹ ਧਰਮੀ ਹੈ ਅਤੇ ਸੁਰਜੀਤ ਹੈ,
ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ
ਸਵਾਰ ਹੈ।
10ਮੈਂ ਅਫਰਾਈਮ ਤੋਂ ਰਥ ਨੂੰ,
ਅਤੇ ਯਰੂਸ਼ਲਮ ਤੋਂ ਘੋੜੇ ਨੂੰ ਕੱਟ ਸੁੱਟਾਂਗਾ,
ਲੜਾਈ ਦਾ ਧਣੁਖ ਤੋੜਿਆ ਜਾਵੇਗਾ।
ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ,
ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੀਕ
ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੀਕ
ਹੋਵੇਗੀ।
11ਨਾਲੇ ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ,
ਮੈਂ ਤੇਰੇ ਅਸੀਰਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ
ਲਵਾਂਗਾ।
12ਹੇ ਆਸਵੰਦ ਅਸੀਰੋ, ਗੜ੍ਹ ਨੂੰ ਮੁੜ ਜਾਓ!
ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ।
13ਮੈਂ ਯਹੂਦਾਹ ਨੂੰ ਆਪਣੇ ਲਈ ਧਣੁਖ ਵਾਂਙੁ
ਝੁਕਾਇਆ ਹੈ,
ਅਤੇ ਅਫਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ,
ਹੇ ਸੀਯੋਨ, ਮੈਂ ਤੇਰੇ ਪੁੱਤ੍ਰਾਂ ਨੂੰ ਭੜਕਾਵਾਂਗਾ,
ਹਾਂ, ਤੇਰੇ ਪੁੱਤ੍ਰਾਂ ਦੇ ਵਿਰੁੱਧ, ਹੇ ਯਾਵਾਨ,
ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਙੁ ਬਣਾਵਾਂਗਾ।
14ਯਹੋਵਾਹ ਓਹਨਾਂ ਉੱਤੇ ਵਿਖਾਈ ਦੇਵੇਗਾ,
ਉਸ ਦਾ ਤੀਰ ਬਿਜਲੀ ਵਾਂਙੁ ਬਾਹਰ ਨਿੱਕਲੇਗਾ,
ਪ੍ਰਭੁ ਯਹੋਵਾਹ ਤੁਰ੍ਹੀ ਫੂਕੇਗਾ,
ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ।
15ਸੈਨਾਂ ਦੇ ਯਹੋਵਾਹ ਓਹਨਾਂ ਨੂੰ ਢਕ ਲਵੇਗਾ,
ਓਹ ਖਾਣਗੇ ਅਤੇ ਗੋਪੀਏ ਦੇ ਪੱਥਰਾਂ ਨੂੰ ਮਿੱਧਣਗੇ,
ਓਹ ਪੀਣਗੇ ਅਤੇ ਖੀਵਿਆਂ ਵਾਂਙੁ ਰੌਲਾ ਪਾਉਣਗੇ,
ਓਹ ਕਟੋਰਿਆਂ ਵਾਂਙੁ,
ਅਤੇ ਜਗਵੇਦੀ ਦੇ ਖੂੰਜਿਆਂ ਵਾਂਙੁ ਭਰ ਜਾਣਗੇ।
16-17ਓਸ ਦਿਨ ਯਹੋਵਾਹ ਓਹਨਾਂ ਦਾ ਪਰਮੇਸ਼ੁਰ ਓਹਨਾਂ
ਨੂੰ ਬਚਾਵੇਗਾ,
ਆਪਣੀ ਪਰਜਾ ਦੇ ਇੱਜੜ ਵਾਂਙੁ
ਓਹ ਮੁਕਟ ਦੇ ਜਵਾਹਰ ਵਾਂਙੁ ਹੋਣਗੇ,
ਓਹ ਉਸ ਦੀ ਭੂਮੀ ਉੱਤੇ ਚਮਕਣਗੇ,
ਕਿਉਂ ਜੋ ਉਸ ਦੀ ਭਲਿਆਈ ਕਿੰਨੀ ਹੀ ਵੱਡੀ
ਹੈ!
ਅੰਨ ਜੁਆਨਾਂ ਨੂੰ,
ਨਵੀਂ ਮੈਂ ਕੁਆਰੀਆਂ ਨੂੰ ਮੋਟਾ ਤਾਜ਼ਾ ਕਰੇਗੀ।।
اکنون انتخاب شده:
ਜ਼ਕਰਯਾਹ 9: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.