ਜ਼ਕਰਯਾਹ 4

4
ਸ਼ਮਾਦਾਨ ਅਤੇ ਜ਼ੈਤੂਨ ਦੇ ਬਿਰਛਾਂ ਦਾ ਦਰਸ਼ਣ
1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਙੁ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ 2ਉਸ ਮੈਨੂੰ ਆਖਿਆ, ਤੂੰ ਕੀ ਵੇਖਦਾ ਹੈਂ? ਮੈਂ ਆਖਿਆ, ਮੈਂ ਡਿੱਠਾ ਤਾਂ ਵੇਖੋ, ਇੱਕ ਸ਼ਮਾਦਾਨ ਸਰਾਸਰ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ ਅਤੇ ਉਸ ਉੱਤੇ ਸੱਤ ਦੀਵੇ ਸਨ ਅਤੇ ਓਹਨਾਂ ਦੀਵਿਆਂ ਲਈ ਸੱਤ ਸੱਤ ਨਾਲੀਆਂ ਸਨ ਜਿਹੜੀਆਂ ਉਸ ਦੇ ਸਿਰ ਉੱਤੇ ਸਨ 3ਉਸ ਦੇ ਕੋਲ ਜ਼ੈਤੂਨ ਦੇ ਦੋ ਬਿਰਛ ਸਨ ਇੱਕ ਕਟੋਰੇ ਦੇ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਉੱਤੇ 4ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਕਿ ਹੇ ਮਾਲਕ, ਏਹ ਕੀ ਹਨ? 5ਤਾਂ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਕੀ ਤੂੰ ਨਹੀਂ ਜਾਣਦਾ ਏਹ ਕੀ ਹਨ? ਮੈਂ ਆਖਿਆ, ਨਹੀਂ, ਮੇਰੇ ਪ੍ਰਭੁ 6ਉਸ ਫੇਰ ਮੈਨੂੰ ਆਖਿਆ ਕਿ ਇਹ ਜ਼ਰੁੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫਰਮਾਨ ਹੈ 7ਹੇ ਵੱਡੇ ਪਹਾੜ, ਤੂੰ ਕੀ ਹੈਂ? ਤੂੰ ਜ਼ਰੁੱਬਾਬਲ ਦੇ ਅੱਗੇ ਮਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਹਾਕਾਂ ਨਾਲ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ!।।
8ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ 9ਜ਼ਰੁੱਬਾਬਲ ਦੇ ਹੱਥਾਂ ਨੇ ਏਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਏਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਂਗਾ ਕਿ ਸੈਨਾ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ 10ਉਹ ਕੌਣ ਹੈ ਜਿਹ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਓਹ ਅਨੰਦ ਹੋਣਗੇ ਅਤੇ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ। ਏਹ ਯਹੋਵਾਹ ਦੀਆਂ ਸੱਤ ਅੱਖਾਂ ਹਨ ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ 11ਤਦ ਮੈਂ ਉਸ ਨੂੰ ਆਖਿਆ ਕਿ ਏਹ ਦੋ ਜ਼ੈਤੂਨ ਦੇ ਬਿਰਛ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ? 12ਫੇਰ ਦੂਜੀ ਵਾਰ ਮੈਂ ਉਸ ਨੂੰ ਆਖਿਆ ਕਿ ਜ਼ੈਤੂਨ ਦੀਆਂ ਏਹ ਦੋ ਟਹਿਣੀਆਂ ਕੀ ਹਨ ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਚੱਲਾ ਆਉਂਦਾ ਹੈ? 13ਉਸ ਮੈਨੂੰ ਆਖਿਆ, ਕੀ ਤੂੰ ਨਹੀਂ ਜਾਣਦਾ ਏਹ ਕੀ ਹਨ? ਮੈਂ ਆਖਿਆ, ਹੇ ਮੇਰੇ ਪ੍ਰਭੁ, ਨਹੀਂ 14ਏਹ ਦੋ ਤੇਲ ਮਸਹ#4:14 ਇਥਰ., ਤੇਲ ਦੇ ਪੁੱਤ੍ਰ । ਹੋਏ ਪੁਰਖ ਹਨ ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ।।

اکنون انتخاب شده:

ਜ਼ਕਰਯਾਹ 4: PUNOVBSI

های‌لایت

کپی

مقایسه

به اشتراک گذاشتن

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید