ਮਲਾਕੀ 2

2
ਨਖਿੱਧ ਜਾਜਕ
1ਹੁਣ ਹੇ ਜਾਜਕੋ, ਤੁਹਾਡੇ ਲਈ ਲਈ ਇਹ ਹੁਕਮ ਹੈ 2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਨੂੰ ਮਨ ਵਿੱਚ ਨਾ ਰੱਖੋਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਏਸ ਲਈ ਜੋ ਤੁਸਾਂ ਉਸ ਨੂੰ ਮਨ ਉੱਤੇ ਨਾ ਰੱਖਿਆ ਮੈਂ ਸਰਾਪ ਦੇ ਚੁੱਕਾਂ ਹਾਂ, ਸੈਨਾਂ ਦਾ ਯਹੋਵਾਹ ਆਖਦਾ ਹੈ 3ਵੇਖੋ, ਮੈਂ ਤੁਹਾਡੇ ਬੀ ਨੂੰ ਝਿੜਕਾਂਗਾ ਅਤੇ ਤੁਹਾਡੇ ਮੂੰਹਾਂ ਉੱਤੇ ਗੰਦ ਅਰਥਾਤ ਤੁਹਾਡਿਆਂ ਪਰਬਾਂ ਦਾ ਗੰਦ ਸੁੱਟਾਂਗਾ ਅਤੇ ਤੁਸੀਂ ਵੀ ਉਸ ਦੇ ਨਾਲ ਸੁੱਟੇ ਜਾਓਗੇ 4ਤੁਸੀਂ ਜਾਣ ਲਓਗੇ ਕਿ ਮੈਂ ਇਹ ਹੁਕਮ ਤੁਹਾਨੂੰ ਏਸ ਲਈ ਦਿੱਤਾ ਸੀ ਕਿ ਮੇਰਾ ਨੇਮ ਲੇਵੀ ਦੇ ਨਾਲ ਕਾਇਮ ਰਹੇ, ਸੈਨਾਂ ਦਾ ਯਹੋਵਾਹ ਆਖਦਾ ਹੈ 5ਉਸ ਦੇ ਸੰਗ ਮੇਰਾ ਨੇਮ ਜੀਵਨ ਅਤੇ ਸ਼ਾਂਤੀ ਸੀ, ਮੈਂ ਉਸ ਨੂੰ ਇਹ ਦਿੱਤਾ ਭਈ ਉਹ ਡਰਦਾ ਰਹੇ। ਉਹ ਮੈਥੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈ ਖਾਂਦਾ ਰਿਹਾ 6ਸਚਿਆਈ ਦੀ ਬਿਵਸਥਾ ਉਸ ਦੇ ਮੂੰਹ ਵਿੱਚ ਸੀ ਅਤੇ ਕੁਧਰਮ ਉਸ ਦੇ ਬੁੱਲ੍ਹਾਂ ਵਿੱਚ ਨਾ ਪਾਇਆ ਗਿਆ। ਉਹ ਸ਼ਾਂਤੀ ਅਤੇ ਸਿਧਿਆਈ ਵਿੱਚ ਮੇਰੇ ਨਾਲ ਨਾਲ ਚੱਲਦਾ ਰਿਹਾ ਅਤੇ ਬਹੁਤਿਆਂ ਨੂੰ ਬੁਰਿਆਈ ਤੋਂ ਮੋੜ ਲੈ ਆਇਆ 7ਜਾਜਕ ਦੇ ਬੁੱਲ੍ਹ ਤਾਂ ਗਿਆਨ ਦੀ ਰਾਖੀ ਕਰਨ ਅਤੇ ਲੋਕ ਉਸ ਦੇ ਮੂੰਹ ਤੋਂ ਬਿਵਸਥਾ ਨੂੰ ਭਾਲਣ ਕਿਉਂ ਜੋ ਉਹ ਸੈਨਾਂ ਦੇ ਯਹੋਵਾਹ ਦਾ ਦੂਤ ਹੈ 8ਪਰ ਤੁਸੀਂ ਰਾਹ ਤੋਂ ਇੱਕ ਪਾਸੇ ਵੱਲ ਮੁੜ ਗਏ ਅਤੇ ਬਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖੁਆਈ ਅਤੇ ਤੁਸਾਂ ਲੇਵੀ ਦੇ ਨੇਮ ਨੂੰ ਖਰਾਬ ਕੀਤਾ, ਸੈਨਾਂ ਦਾ ਯਹੋਵਾਹ ਆਖਦਾ ਹੈ 9ਸੋ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ ਕਿਉਂ ਜੋ ਤੁਸਾਂ ਮੇਰੇ ਰਾਹਾਂ ਦੀ ਪਾਲਨਾ ਨਾ ਕੀਤੀ ਸਗੋਂ ਤੁਸਾਂ ਬਿਵਸਥਾ ਵਿੱਚ ਪੱਖ ਪਾਤ ਕੀਤਾ।।
10ਕੀ ਅਸਾਂ ਸਾਰਿਆਂ ਦਾ ਇੱਕੋ ਹੀ ਪਿਤਾ ਨਹੀਂ ਅਤੇ ਕੀ ਇੱਕੋ ਹੀ ਪਰਮੇਸ਼ੁਰ ਨੇ ਸਾਨੂੰ ਨਹੀਂ ਸਾਜਿਆ? ਫੇਰ ਕਿਉਂ ਅਸੀਂ ਆਪਣੇ ਭਰਾਵਾਂ ਤੋਂ ਬੇਪਰਤੀਤੇ ਹੋ ਕੇ ਆਪਣੇ ਪਿਓ ਦਾਦਿਆਂ ਦੇ ਨੇਮ ਨੂੰ ਪਲੀਤ ਕਰਦੇ ਹਾਂ? 11ਯਹੂਦਾਹ ਨੇ ਬੇਪਰਤੀਤੀ ਕੀਤੀ ਅਤੇ ਇਸਰਾਏਲ ਵਿੱਚ ਅਰ ਯਰੂਸ਼ਲਮ ਵਿੱਚ ਘਿਣਾਉਣਾ ਕੰਮ ਕੀਤਾ ਗਿਆ ਕਿਉਂ ਜੋ ਯਹੂਦਾਹ ਨੇ ਯਹੋਵਾਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ ਪਲੀਤ ਕੀਤਾ ਅਤੇ ਓਪਰੇ ਦਿਓਤੇ ਦੀ ਧੀ ਨੂੰ ਵਿਆਹ ਲਿਆਇਆ 12ਯਹੋਵਾਹ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਹੈ ਜਾਗਦੇ ਨੂੰ ਅਤੇ ਉੱਤਰ ਦੇਣ ਵਾਲੇ ਨੂੰ ਯਾਕੂਬ ਦੇ ਤੰਬੂਆਂ ਤੋਂ ਕੱਟ ਦੇਵੇ, ਨਾਲੇ ਸੈਨਾਂ ਦੇ ਯਹੋਵਾਹ ਨੂੰ ਭੇਟ ਚੜ੍ਹਾਉਣ ਵਾਲੇ ਨੂੰ! 13ਫੇਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸਾਂ ਯਹੋਵਾਹ ਦੀ ਜਗਵੇਦੀ ਨੂੰ ਅੰਝੂਆਂ ਨਾਲ ਅਤੇ ਹੂੰਗਿਆਂ ਨਾਲ ਢੱਕ ਦਿੱਤਾ ਕਿਉਂ ਜੋ ਉਹ ਫੇਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਡੇ ਹੱਥੋਂ ਖੁਸ਼ ਹੋ ਕੇ ਲੈਂਦਾ ਹੈ 14ਤੁਸੀਂ ਆਖਦੇ ਹੋ, ਕੀ ਸਬੱਬ ਹੈ? ਸੱਬਬ ਇਹ ਹੈ ਕਿ ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ 15ਕੀ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ? ਕੀ ਉਸ ਲਈ ਰੂਹ ਬਾਕੀ ਨਹੀਂ? ਫੇਰ ਇੱਕ ਨੂੰ ਹੀ ਕਿਉਂ? ਉਹ ਪਰਮੇਸ਼ੁਰ ਦੀ ਨਸਲ ਚਾਹੁੰਦਾ ਸੀ ਸੋ ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ 16ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ ਅਤੇ ਉਸ ਤੋਂ ਜੋ ਆਪਣਾ ਬਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ। ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰੀ ਕਰੋ ਅਤੇ ਬੇਪਰਤੀਤੀ ਨਾ ਕਰੋ 17ਤੁਸਾਂ ਆਪਣਿਆਂ ਗੱਲਾਂ ਨਾਲ ਯਹੋਵਾਹ ਨੂੰ ਅਕਾ ਦਿੱਤਾ ਤਾਂ ਵੀ ਤੁਸੀਂ ਆਖਦੇ ਹੋ, ਕਾਹਦੇ ਵਿੱਚ ਅਸਾਂ ਉਹ ਨੂੰ ਅਕਾ ਦਿੱਤਾ? ਏਸ ਆਖਣ ਵਿੱਚ ਕਿ ਜਦ ਹਰੇਕ ਬੁਰਿਆਈ ਕਰਦਾ ਹੈ ਤਾਂ ਯਹੋਵਾਹ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਓਹਨਾਂ ਤੋਂ ਖੁਸ਼ ਹੈ, ਯਾ ਏਹ ਭਈ ਇਨਸਾਫ ਦਾ ਪਰਮੇਸ਼ੁਰ ਕਿੱਥੇ ਹੈ?।।

اکنون انتخاب شده:

ਮਲਾਕੀ 2: PUNOVBSI

های‌لایت

کپی

مقایسه

به اشتراک گذاشتن

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید