38
ਬਲਦੀ ਭੇਟ ਦੀ ਵੇਦੀ
1ਉਹਨਾਂ ਨੇ ਕਿੱਕਰ ਦੀ ਲੱਕੜ ਦੀ ਹੋਮ ਬਲੀ ਦੀ ਜਗਵੇਦੀ ਬਣਾਈ, ਜੋ ਤਿੰਨ ਹੱਥ ਉੱਚੀ ਸੀ। ਇਹ ਚੌਰਸ ਸੀ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਸੀ 2ਉਹਨਾਂ ਨੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਇਆ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਉਹਨਾਂ ਨੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿੱਤਾ। 3ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ। 4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ। 5ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ। 6ਉਹਨਾਂ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹਿਆ। 7ਉਹਨਾਂ ਨੇ ਚੋਬਾਂ ਨੂੰ ਕੜਿਆਂ ਵਿੱਚ ਪਾ ਦਿੱਤਾ ਤਾਂ ਜੋ ਉਹ ਇਸਨੂੰ ਚੁੱਕਣ ਲਈ ਜਗਵੇਦੀ ਦੇ ਪਾਸਿਆਂ ਉੱਤੇ ਹੋਣ। ਉਹਨਾਂ ਨੇ ਇਸ ਨੂੰ ਤੱਖਤਿਆਂ ਦੇ ਬਾਹਰ ਖਾਲੀ ਕਰ ਦਿੱਤਾ।
ਧੋਣ ਲਈ ਹੌਦ
8ਉਸ ਨੇ ਪਿੱਤਲ ਦਾ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਦੇ ਸ਼ੀਸ਼ੇ ਤੋਂ ਬਣਾਇਆ ਗਿਆ।
ਡੇਰੇ ਦਾ ਵਿਹੜਾ ਬਣਾਉਣਾ
9ਅੱਗੇ ਉਹਨਾਂ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਸੌ ਹੱਥ#38:9 ਸੌ ਹੱਥ ਲਗਭਗ 150 ਫੁੱਟ ਲੰਮਾ ਅਤੇ ਉਣੇ ਹੋਏ ਵਧੀਆ ਸੂਤੀ ਦੇ ਪਰਦੇ ਸਨ। 10ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਬਣਾਈਆਂ, ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ। 11ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
12ਪੱਛਮ ਦਾ ਸਿਰਾ ਪੰਜਾਹ ਹੱਥ ਚੌੜਾ#38:12 ਪੰਜਾਹ ਹੱਥ ਚੌੜਾ ਇਹ ਲਗਭਗ 75 ਫੁੱਟ ਸੀ ਅਤੇ ਉਸ ਵਿੱਚ ਪਰਦੇ ਸਨ, ਉਨ੍ਹਾਂ ਦੀਆਂ ਦਸ ਥੰਮ੍ਹੀਆਂ ਉਨ੍ਹਾਂ ਦੀਆਂ ਦਸ ਚੀਥੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। 13ਪੂਰਬੀ ਸਿਰਾ, ਸੂਰਜ ਚੜ੍ਹਨ ਵੱਲ, ਵੀ ਪੰਜਾਹ ਹੱਥ ਚੌੜਾ ਸੀ। 14ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ#38:14 ਪੰਦਰਾਂ ਹੱਥ ਇਹ ਲਗਭਗ 22 ਫੁੱਟ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆ ਤਿੰਨ ਸਨ। 15ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੇ ਪਰਦੇ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ। 16ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦੇ ਸਨ। 17ਅਤੇ ਥੰਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। ਥੰਮ੍ਹੀਆਂ ਉੱਤੇ ਕੁੰਡੀਆਂ ਚਾਂਦੀ ਦੇ ਸਨ, ਅਤੇ ਉਹਨਾਂ ਦੇ ਸਿਖਰ ਚਾਂਦੀ ਨਾਲ ਮੜ੍ਹੇ ਹੋਏ ਸਨ; ਇਸ ਲਈ ਵਿਹੜੇ ਦੀਆਂ ਸਾਰੀਆਂ ਚੌਂਕਾਂ ਉੱਤੇ ਚਾਂਦੀ ਦੀਆਂ ਪੱਟੀਆਂ ਸਨ।
18ਵਿਹੜੇ ਦੇ ਦਰਵਾਜ਼ੇ ਲਈ ਪਰਦਾ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਬਣਿਆ ਹੋਇਆ ਸੀ, ਅਤੇ ਉਸ ਉੱਪਰ ਕਢਾਈ ਹੋਈ ਸੀ। ਉਹ ਵੀਹ ਹੱਥ ਲੰਮਾ ਸੀ ਅਤੇ ਵਿਹੜੇ ਦੇ ਪਰਦਿਆਂ ਵਾਂਗ ਪੰਜ ਹੱਥ ਉੱਚਾ ਸੀ। 19ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਹਨਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ, ਅਤੇ ਉਹਨਾਂ ਦੇ ਸਿਰੇ ਚਾਂਦੀ ਦੇ ਮੜੇ ਹੋਏ ਅਤੇ ਉਹਨਾਂ ਦੇ ਕੜੇ ਵੀ ਚਾਂਦੀ ਦੇ ਸਨ। 20ਡੇਰੇ ਅਤੇ ਆਲੇ-ਦੁਆਲੇ ਦੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆ ਸਨ।
ਵਰਤੀ ਗਈ ਸਮੱਗਰੀ ਦਾ ਵੇਰਵਾ
21ਇਹ ਤੰਬੂ, ਨੇਮ ਦੇ ਤੰਬੂ ਲਈ ਵਰਤੀ ਗਈ ਸਮੱਗਰੀ ਦੀ ਮਾਤਰਾ ਹੈ, ਜੋ ਮੋਸ਼ੇਹ ਦੇ ਹੁਕਮ ਅਨੁਸਾਰ ਲੇਵੀਆਂ ਦੁਆਰਾ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। 22ਸੋ ਹੂਰ ਦੇ ਪੋਤਰੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਬਣਾਇਆ। 23ਉਸ ਦੇ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦਾ ਪੁੱਤਰ ਆਹਾਲੀਆਬ ਸੀ, ਉਹ ਨਿਪੁੰਨ ਕਾਰੀਗਰ, ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਵਿੱਚ ਇੱਕ ਕਢਾਈ ਕਰਨ ਵਾਲਾ ਸੀ। 24ਪਵਿੱਤਰ ਸਥਾਨ ਦੀ ਉਸਾਰੀ ਲਈ ਦਾਨ ਕੀਤੇ ਗਏ ਸੋਨੇ ਦੀ ਮਾਤਰਾ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਇੱਕ ਹਜ਼ਾਰ ਦੋ ਕਿਲੋਗ੍ਰਾਮ ਸੀ।
25ਇਸਰਾਏਲੀਆਂ ਨੇ ਪਵਿੱਤਰ ਸਥਾਨ ਲਈ ਜੋ ਚਾਂਦੀ ਦਾਨ ਕੀਤੀ ਸੀ, ਉਹ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਲਗਭਗ ਤਿੰਨ ਹਜ਼ਾਰ ਪੰਜ ਸੌ ਵੀਹ ਕਿਲੋਗ੍ਰਾਮ ਸੀ। 26ਇਸਰਾਏਲੀਆਂ ਨੇ, ਜੋ ਵੀਹ ਸਾਲਾਂ ਤੋਂ ਵੱਧ ਉਮਰ ਦੇ ਸਨ, ਕੁੱਲ 6,03,550 ਵਿਅਕਤੀਆਂ ਨੇ ਪਵਿੱਤਰ ਸਥਾਨ ਦੇ ਭਾਰ ਅਨੁਸਾਰ ਅੱਧਾ ਸ਼ੈਕੇਲ, ਜਾਂ ਛੇ ਗ੍ਰਾਮ ਦਾ ਤੋਲ ਦਿੱਤਾ। 27ਪਵਿੱਤਰ ਸਥਾਨ ਅਤੇ ਅੰਦਰ ਦੇ ਪਰਦਿਆਂ ਲਈ ਲਗਭਗ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਤੋਂ ਇੱਕ ਸੌ ਕੁਰਸੀਆਂ ਬਣਾਈਆਂ ਗਈਆਂ ਸਨ ਇੱਕ ਕੁਰਸੀ ਲਈ ਲਗਭਗ ਪੈਂਤੀ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ। 28ਬਚਾਈ ਗਈ ਵੀਹ ਕਿਲੋ ਚਾਂਦੀ ਦੀ ਵਰਤੋਂ ਮੀਨਾਰ ਦੀਆਂ ਕੜੀਆਂ ਬਣਾਉਣ ਅਤੇ ਉੱਪਰਲੇ ਹਿੱਸੇ ਲਈ ਪੱਟੀਆਂ ਬਣਾਉਣ ਲਈ ਕੀਤੀ ਗਈ ਸੀ।
29ਤੋਹਫ਼ੇ ਵਜੋਂ ਭੇਟ ਕੀਤੇ ਗਏ ਪਿੱਤਲ ਦਾ ਭਾਰ ਲਗਭਗ ਦੋ ਹਜ਼ਾਰ ਚਾਰ ਸੌ ਪੱਚੀ ਕਿਲੋਗ੍ਰਾਮ ਸੀ। 30ਜਿਸ ਨਾਲ ਤੰਬੂ ਦੇ ਪ੍ਰਵੇਸ਼ ਦੁਆਰ ਲਈ ਕੁਰਸੀਆਂ, ਪਿੱਤਲ ਦੀ ਜਗਵੇਦੀ ਇਸਦੀ ਜਾਲੀ ਸਮੇਤ ਅਤੇ ਜਗਵੇਦੀ ਦਾ ਸਾਰਾ ਸਮਾਨ, 31ਵਿਹੜੇ ਦੇ ਆਲੇ-ਦੁਆਲੇ ਕੁਰਸੀਆਂ ਬਣਾਈਆਂ ਗਈਆਂ ਅਤੇ ਇਸਦੇ ਪ੍ਰਵੇਸ਼ ਦੁਆਰ ਤੇ ਕੁਰਸੀਆਂ ਲਗਾਈਆਂ ਗਈਆਂ ਸਨ, ਨਾਲ ਹੀ ਰਿਹਾਇਸ਼ ਅਤੇ ਵਿਹੜੇ ਦੇ ਆਲੇ-ਦੁਆਲੇ ਕਿੱਲੇ ਵੀ ਬਣਾਏ ਗਏ ਸਨ।