37
ਨੇਮ ਦਾ ਸੰਦੂਕ ਬਣਾਇਆ ਜਾਣਾ
1ਬਸਲਏਲ ਨੇ ਕਿੱਕਰ ਦੀ ਲੱਕੜ ਦਾ ਸੰਦੂਕ ਬਣਾਇਆ ਜੋ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 2ਉਸ ਨੇ ਉਸ ਨੂੰ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਦੁਆਲੇ ਸੋਨੇ ਦੀ ਢਾਲ਼ ਬਣਾਈ। 3ਉਸ ਨੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਹਨਾਂ ਨੂੰ ਇਸਦੇ ਚਾਰੇ ਪੈਰਾਂ ਵਿੱਚ ਬੰਨ੍ਹ ਦਿੱਤਾ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ ਸਨ। 4ਫਿਰ ਉਸਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। 5ਅਤੇ ਉਸਨੇ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਇਸ ਨੂੰ ਚੁੱਕਣ ਲਈ ਪਾ ਦਿੱਤਾ।
6ਉਸ ਨੇ ਪ੍ਰਾਸਚਿਤ ਦਾ ਢੱਕਣ#37:6 ਪ੍ਰਾਸਚਿਤ ਦਾ ਢੱਕਣ ਮਤਬਲ ਪ੍ਰਾਸਚਿਤ ਦਾ ਢੱਕਣ ਉਹ ਥਾਂ ਸੀ ਜਿੱਥੇ ਪਾਪਾਂ ਨੂੰ ਢੱਕਿਆ ਗਿਆ ਸੀ ਸ਼ੁੱਧ ਸੋਨੇ ਦਾ ਬਣਾਇਆ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ। 7ਫਿਰ ਉਸਨੇ ਢੱਕਣ ਦੇ ਸਿਰੇ ਉੱਤੇ ਹਥੌੜੇ ਵਾਲੇ ਸੋਨੇ ਦੇ ਦੋ ਕਰੂਬੀ ਫ਼ਰਿਸ਼ਤੇ ਬਣਾਏ। 8ਉਸਨੇ ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਬਣਾਇਆ। ਦੋਹਾਂ ਸਿਰਿਆਂ ਤੇ ਉਸਨੇ ਉਹਨਾਂ ਨੂੰ ਢੱਕਣ ਦੇ ਨਾਲ ਇੱਕ ਟੁਕੜੇ ਦਾ ਬਣਾਇਆ। 9ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਸਨ, ਉਹਨਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ। ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।
ਪਵਿੱਤਰ ਮੇਜ਼ ਦਾ ਬਣਾਇਆ ਜਾਣਾ
10ਉਹਨਾਂ ਨੇ ਕਿੱਕਰ ਦੀ ਲੱਕੜ ਦਾ ਮੇਜ਼ ਬਣਾਇਆ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 11ਫਿਰ ਉਹਨਾਂ ਨੇ ਉਸ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ। 12ਉਹਨਾਂ ਨੇ ਇਸਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ। 13ਉਹਨਾਂ ਨੇ ਮੇਜ਼ ਲਈ ਸੋਨੇ ਦੇ ਚਾਰ ਕੜੇ ਸੁੱਟੇ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਬੰਨ੍ਹ ਦਿੱਤਾ, ਜਿੱਥੇ ਚਾਰ ਲੱਤਾਂ ਸਨ। 14ਮੇਜ਼ ਨੂੰ ਚੁੱਕਣ ਲਈ ਵਰਤੇ ਜਾਂਦੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਇਆ ਗਿਆ ਸੀ। 15ਮੇਜ਼ ਨੂੰ ਚੁੱਕਣ ਲਈ ਖੰਭੇ ਕਿੱਕਰ ਦੀ ਲੱਕੜ ਦੇ ਬਣੇ ਹੋਏ ਸਨ ਅਤੇ ਸੋਨੇ ਨਾਲ ਮੜ੍ਹੇ ਹੋਏ ਸਨ। 16ਅਤੇ ਉਹਨਾਂ ਨੇ ਮੇਜ਼ ਲਈ ਵਸਤੂਆਂ ਸ਼ੁੱਧ ਸੋਨੇ ਤੋਂ ਬਣਾਈਆਂ ਇਸ ਦੀਆਂ ਪਲੇਟਾਂ, ਪਕਵਾਨ ਅਤੇ ਕਟੋਰੇ ਅਤੇ ਪੀਣ ਦੀਆਂ ਭੇਟਾਂ ਦੇ ਡੋਲ੍ਹਣ ਲਈ ਘੜੇ।
ਸੋਨੇ ਦੀ ਸ਼ਮਾਦਾਨ ਬਣਾਉਣਾ
17ਉਸ ਨੇ ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਇਆ ਅਤੇ ਉਹ ਸ਼ਮਾਦਾਨ ਹਥੌੜੇ ਨਾਲ ਘੜ੍ਹ ਕੇ ਬਣਾਇਆ ਅਤੇ ਉਹਨਾਂ ਨੇ ਫੁੱਲ ਦੇ ਵਰਗੇ ਪਾਏਦਾਨ ਅਤੇ ਪਾਏਦਾਨ ਦੇ ਨਾਲ ਕਲੀਆਂ ਅਤੇ ਖਿੜੇ ਹੋਏ ਫੁੱਲ ਸਨ। ਇਹ ਸਾਰੀਆਂ ਚੀਜ਼ਾਂ ਇੱਕ ਇਕਾਈ ਵਿੱਚ ਜੁੜੀਆਂ ਹੋਈਆਂ ਸਨ। 18ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਫੈਲੀਆਂ ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ ਸੀ। 19ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਸਨ। 20ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਸਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਸਨ। 21ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਸੀ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਸੀ, ਕੁੱਲ ਛੇ ਟਹਿਣੀਆਂ। 22ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਸਨ, ਜੋ ਕਿ ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜ ਕੇ ਬਣੀਆਂ ਹੋਈਆਂ ਸਨ।
23ਉਹਨਾਂ ਨੇ ਇਸ ਦੇ ਸੱਤ ਦੀਵੇ ਬਣਾਏ, ਨਾਲੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਸਨ। 24ਉਹਨਾਂ ਨੇ ਸ਼ਮਾਦਾਨ ਅਤੇ ਇਸ ਦੇ ਸਾਰੇ ਸਮਾਨ ਨੂੰ ਸ਼ੁੱਧ ਸੋਨੇ ਤੋਂ ਬਣਾਇਆ।
ਧੂਪ ਦੀ ਵੇਦੀ ਬਣਾਉਣਾ
25ਉਹਨਾਂ ਨੇ ਕਿੱਕਰ ਦੀ ਲੱਕੜ ਤੋਂ ਧੂਪ ਦੀ ਜਗਵੇਦੀ ਬਣਾਈ। ਇਹ ਚੌਰਸ ਸੀ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਸੀ ਉਸਦੇ ਸਿੰਙ ਉਸੇ ਤੋਂ ਸਨ 26ਉਹਨਾਂ ਨੇ ਉੱਪਰਲੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸਦੇ ਦੁਆਲੇ ਸੋਨੇ ਦੀ ਢਾਲ਼ ਬਣਾਈ। 27ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੋਹਾਂ ਪੱਲਿਆ ਉੱਤੇ ਅਤੇ ਉਸ ਦੀ ਦੋਹੀ ਪਾਸੀ ਬਣਾਏ ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ। 28ਉਹਨਾਂ ਨੇ ਕਿੱਕਰ ਦੀ ਲੱਕੜ ਦੇ ਚੋਬਾਂ ਨੂੰ ਬਣਾਈਆਂ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।
29ਉਹਨਾਂ ਨੇ ਮਸਹ ਕਰਨ ਦੇ ਪਵਿੱਤਰ ਤੇਲ ਅਤੇ ਸ਼ੁੱਧ, ਸੁਗੰਧਿਤ ਧੂਪ ਨੂੰ ਵੀ ਬਣਾਇਆ, ਇੱਕ ਅਤਰ ਦਾ ਕੰਮ।