39
ਜਾਜਕਾਈ ਬਸਤਰ ਤਿਆਰ ਕਰਨਾ
1ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਸੂਤ ਤੋਂ ਉਹਨਾਂ ਨੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਬੁਣੇ ਹੋਏ ਕੱਪੜੇ ਬਣਾਏ। ਉਹਨਾਂ ਨੇ ਹਾਰੋਨ ਲਈ ਪਵਿੱਤਰ ਬਸਤਰ ਵੀ ਬਣਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਏਫ਼ੋਦ
2ਉਹਨਾਂ ਨੇ ਏਫ਼ੋਦ ਨੂੰ ਸੋਨੇ ਦਾ, ਨੀਲੇ ਬੈਂਗਣੀ ਅਤੇ ਕਿਰਮਚੀ ਧਾਗੇ ਦਾ ਅਤੇ ਬਾਰੀਕ ਉਣੇ ਹੋਵੇ ਵਧੀਆ ਸੂਤੀ ਦਾ ਬਣਾਇਆ। 3ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ। 4ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ। 5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਕੱਸਣ ਲਈ ਸੀ ਉਸਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
6ਉਹਨਾਂ ਨੇ ਸੁਲੇਮਾਨੀ ਪੱਥਰਾਂ ਨੂੰ ਸੋਨੇ ਦੇ ਖ਼ਾਨਿਆਂ ਇਸ ਤਰ੍ਹਾਂ ਜੜਿਆਂ ਅਤੇ ਉਹਨਾਂ ਬਾਰਾਂ ਉੱਤੇ ਇਸਰਾਏਲ ਦੇ ਬਾਰਾਂ ਪੁੱਤਰਾਂ ਦੇ ਨਾਮ ਨੂੰ ਉੱਕਰਿਆ। 7ਫਿਰ ਉਹਨਾਂ ਨੇ ਉਹਨਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਸੀਨਾ ਬੰਦ ਬਣਾਉਣਾ
8ਉਹਨਾਂ ਨੇ ਸੀਨਾ ਬੰਦ ਬਣਾਇਆ ਜੋ ਇੱਕ ਹੁਨਰਮੰਦ ਕਾਰੀਗਰ ਦਾ ਕੰਮ ਸੀ। ਉਹਨਾਂ ਨੇ ਉਸ ਨੂੰ ਏਫ਼ੋਦ ਵਰਗਾ ਬਣਾਇਆ ਜੋ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦਾ ਬਣਿਆ ਸੀ। 9ਉਹਨਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸਦੀ ਲੰਬਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ। 10ਫਿਰ ਉਹਨਾਂ ਨੇ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਬਣਾਈਆਂ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਲੱਗੇ ਹੋਏ ਸਨ; 11ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ, ਅਤੇ ਇੱਕ ਹੀਰਾ ਸੀ; 12ਤੀਜੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਸੀ 13ਚੌਥੀ ਕਤਾਰ ਵਿੱਚ ਬੈਰੂਜ਼ ਸੁਲੇਮਾਨੀ ਅਤੇ ਯਸ਼ਬ,#39:13 ਇਨ੍ਹਾਂ ਵਿੱਚੋਂ ਕੁਝ ਕੀਮਤੀ ਪੱਥਰਾਂ ਦੀ ਸਹੀ ਪਛਾਣ ਅਨਿਸ਼ਚਿਤ ਹੈ। ਇਹ ਆਪੋ-ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੁੜੇ ਹੋਏ ਸਨ। 14ਉੱਥੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ।
15ਉਨ੍ਹਾਂ ਨੇ ਸੀਨੇ ਬੰਦ ਉੱਤੇ ਸ਼ੁੱਧ ਸੋਨੇ ਦੀ ਇੱਕ ਜ਼ੰਜੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ। 16ਉਹਨਾਂ ਨੇ ਦੋ ਸੋਨੇ ਦੇ ਖਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਕੜਿਆਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹਿਆ। 17ਉਹਨਾਂ ਨੇ ਸੋਨੇ ਦੀਆਂ ਦੋ ਜੰਜ਼ੀਰਾਂ ਨੂੰ ਸੀਨੇ ਬੰਦ ਦੇ ਕੋਨਿਆਂ ਵਿੱਚ ਕੜਿਆਂ ਵਿੱਚ ਬੰਨ੍ਹ ਦਿੱਤੀਆਂ। 18ਅਤੇ ਦੂਸਰੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ। 19ਉਹਨਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੇ ਅੱਗੇ ਅੰਦਰਲੇ ਕਿਨਾਰੇ ਉੱਤੇ ਸੀਨੇ ਬੰਦ ਦੇ ਦੂਜੇ ਦੋਨਾਂ ਕੋਨਿਆਂ ਨਾਲ ਜੋੜਿਆ। 20ਫਿਰ ਉਹਨਾਂ ਨੇ ਦੋ ਹੋਰ ਸੋਨੇ ਦੇ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੀਆ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ। 21ਉਹਨਾਂ ਨੇ ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਿਆ, ਇਸ ਨੂੰ ਕਮਰਬੰਦ ਨਾਲ ਜੋੜਿਆ ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਹੋਰ ਜਾਜਕਾਂ ਦੇ ਕੱਪੜੇ
22ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ, 23ਚੋਗੇ ਦੇ ਵਿਚਕਾਰ ਸਿਰ ਪਾਉਣ ਲਈ ਇੱਕ ਛੇਕ ਰੱਖਿਆ ਅਤੇ ਛੇਕ ਦੇ ਚੁਫੇਰੇ ਇੱਕ ਕੱਪੜੇ ਦੀ ਬੰਨੀ ਬਣਾਈ ਤਾਂ ਜੋ ਉਹ ਨਾ ਫਟੇ। 24ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ। 25ਅਤੇ ਉਹਨਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ ਅਤੇ ਉਹਨਾਂ ਨੂੰ ਅਨਾਰਾਂ ਦੇ ਵਿਚਕਾਰ ਟੋਏ ਦੇ ਦੁਆਲੇ ਜੋੜਿਆ। 26ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।
27ਹਾਰੋਨ ਅਤੇ ਉਸ ਦੇ ਪੁੱਤਰਾਂ ਲਈ, ਵਧੀਆ ਸੂਤੀ ਦੇ ਕੁੜਤੇ ਬਣਾਏ। 28ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ। 29ਅਤੇ ਵਧੀਆ ਸੂਤੀ ਦਾ ਕਢਾਈ ਕੀਤਾ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
30ਉਹਨਾਂ ਨੇ ਸ਼ੁੱਧ ਸੋਨੇ ਦਾ ਮੱਥੇ ਤੇ ਬੰਨ੍ਹਣ ਲਈ ਇੱਕ ਤਾਜ ਬਣਾਇਆ, ਜਿਸ ਤੇ ਇਹ ਉੱਕਰਿਆ ਹੋਇਆ ਸੀ।
ਯਾਹਵੇਹ ਲਈ ਪਵਿੱਤਰ।
31ਫਿਰ ਉਹਨਾਂ ਨੇ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਮੋਸ਼ੇਹ ਦੀ ਤੰਬੂ ਦੀ ਜਾਂਚ
32ਇਸ ਤਰ੍ਹਾਂ ਡੇਰੇ ਦੀ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ। ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 33ਤਦ ਉਹ ਡੇਰੇ ਨੂੰ ਮੋਸ਼ੇਹ ਕੋਲ ਲੈ ਆਏ:
ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸਦੇ ਤੱਖਤੇ, ਉਸਦੇ ਕੜੇ, ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ;
34ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਛਿੱਲ ਦਾ ਢੱਕਣ ਅਤੇ ਇੱਕ ਹੋਰ ਟਿਕਾਊ ਚਮੜੇ ਦਾ ਢੱਕਣ ਅਤੇ ਢੱਕਣ ਵਾਲਾ ਪਰਦਾ;
35ਨੇਮ ਦੇ ਸੰਦੂਕ ਨੂੰ ਇਸਦੇ ਖੰਭਿਆਂ ਅਤੇ ਪ੍ਰਾਸਚਿਤ ਦੇ ਢੱਕਣ ਨਾਲ;
36ਮੇਜ਼ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ;
37ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਇਸਦੇ ਦੀਵਿਆਂ ਦੀ ਕਤਾਰ ਅਤੇ ਉਸਦਾ ਸਾਰਾ ਸਮਾਨ, ਅਤੇ ਰੋਸ਼ਨੀ ਲਈ ਜ਼ੈਤੂਨ ਦਾ ਤੇਲ;
38ਸੋਨੇ ਦੀ ਜਗਵੇਦੀ, ਮਸਹ ਕਰਨ ਵਾਲਾ ਤੇਲ, ਸੁਗੰਧਿਤ ਧੂਪ ਅਤੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਲਈ ਪਰਦਾ;
39ਪਿੱਤਲ ਦੀ ਜਗਵੇਦੀ, ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ ਸਣੇ ਸਾਰਾ ਸਮਾਨ;
ਹੌਦ ਅਤੇ ਉਸ ਦੀ ਚੌਕੀ;
40ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ, ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ;
ਵਿਹੜੇ ਲਈ ਰੱਸੇ ਅਤੇ ਤੰਬੂ ਦੀਆਂ ਕਿੱਲੀਆਂ;
ਡੇਰੇ, ਮੰਡਲੀ ਦੇ ਤੰਬੂ ਦਾ ਸਾਰਾ ਸਮਾਨ;
41ਅਤੇ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਜਾਜਕ ਵਜੋਂ ਸੇਵਾ ਕਰਨ ਵੇਲੇ ਉਸਦੇ ਪੁੱਤਰਾਂ ਲਈ ਕੱਪੜੇ।
42ਇਸਰਾਏਲੀਆਂ ਨੇ ਸਾਰਾ ਕੰਮ ਉਵੇਂ ਹੀ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 43ਮੋਸ਼ੇਹ ਨੇ ਕੰਮ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਉਹਨਾਂ ਨੇ ਇਹ ਉਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਸੀ। ਇਸ ਲਈ ਮੋਸ਼ੇਹ ਨੇ ਉਹਨਾਂ ਨੂੰ ਅਸੀਸ ਦਿੱਤੀ।