36
1ਇਸ ਲਈ ਬਸਲਏਲ, ਆਹਾਲੀਆਬ ਅਤੇ ਸਾਰੇ ਬੁੱਧਵਾਨ ਵਿਅਕਤੀ ਜਿਸ ਨੂੰ ਯਾਹਵੇਹ ਨੇ ਇਹ ਜਾਣਨ ਦਾ ਹੁਨਰਮੰਦ ਅਤੇ ਯੋਗਤਾ ਦਿੱਤੀ ਹੈ ਕਿ ਪਵਿੱਤਰ ਅਸਥਾਨ ਦੀ ਉਸਾਰੀ ਦੇ ਸਾਰੇ ਕੰਮ ਨੂੰ ਕਿਵੇਂ ਪੂਰਾ ਕਰਨਾ ਹੈ, ਉਸੇ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਹੈ।”
2ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ। 3ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ। 4ਤਾਂ ਸਾਰੇ ਹੁਨਰਮੰਦ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ-ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਹਨ ਆਏ। 5ਅਤੇ ਮੋਸ਼ੇਹ ਨੂੰ ਕਿਹਾ, “ਲੋਕ ਉਸ ਕੰਮ ਨੂੰ ਪੂਰਾ ਕਰਨ ਲਈ ਲੋੜ ਤੋਂ ਵੱਧ ਲਿਆ ਰਹੇ ਹਨ ਜਿਸਦਾ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।”
6ਫਿਰ ਮੋਸ਼ੇਹ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਸਾਰੇ ਡੇਰੇ ਵਿੱਚ ਇਹ ਸੰਦੇਸ਼ ਭੇਜਿਆ ਕਿ ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਅਸਥਾਨ ਲਈ ਭੇਟ ਵਜੋਂ ਹੋਰ ਕੁਝ ਨਾ ਚੜ੍ਹਾਵੇ ਅਤੇ ਇਸ ਲਈ ਲੋਕਾਂ ਨੂੰ ਹੋਰ ਲਿਆਉਣ ਤੋਂ ਰੋਕਿਆ ਗਿਆ ਸੀ। 7ਕਿਉਂਕਿ ਹੁਣ ਉਹਨਾਂ ਕੋਲ ਲੋੜ ਤੋਂ ਵੱਧ ਸਮਾਨ ਸੀ।
ਤੰਬੂ
8ਫਿਰ ਉਹਨਾਂ ਸਮਝਦਾਰ ਕਾਰੀਗਰਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਨਾਲ ਉਣ ਕੇ ਬਣਾਏ ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ। 9ਸਾਰੇ ਪਰਦੇ ਇੱਕੋ ਆਕਾਰ ਦੇ ਸਨ ਅੱਠ ਹੱਥ ਲੰਬੇ ਅਤੇ ਚਾਰ ਹੱਥ ਚੌੜੇ#36:9 ਹੱਥ ਚੌੜੇ ਲਗਭਗ 42 ਫੁੱਟ ਲੰਬਾ ਅਤੇ 6 ਫੁੱਟ ਚੌੜਾ। 10ਉਹਨਾਂ ਨੇ ਪੰਜ ਪਰਦੇ ਇੱਕ ਦੂਸਰੇ ਨਾਲ ਜੋੜੇ ਅਤੇ ਬਾਕੀ ਪੰਜਾਂ ਨਾਲ ਵੀ ਅਜਿਹਾ ਹੀ ਕੀਤਾ। 11ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਸਰੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ। 12ਉਹਨਾਂ ਨੇ ਪੰਜਾਹ ਬੀੜੇ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ ਉਹ ਬੀੜੇ ਇੱਕ ਦੂਸਰੇ ਦੇ ਆਹਮੋ-ਸਾਹਮਣੇ ਸਨ। 13ਫਿਰ ਉਹਨਾਂ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕੀਤੀ ਤਾਂ ਜੋ ਡੇਰਾ ਇੱਕੋ ਜਿਹਾ ਹੋਵੇ।
14ਉਹਨਾਂ ਨੇ ਡੇਰੇ ਉੱਤੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾਏ ਉਹ ਕੁੱਲ ਮਿਲਾ ਕੇ ਗਿਆਰਾਂ ਸਨ। 15ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਸਨ, ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ#36:15 ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ ਲਗਭਗ 45 ਫੁੱਟ ਲੰਬੇ 6 ਫੁੱਟ ਚੌੜੇ। 16ਉਹਨਾਂ ਨੇ ਪੰਜ ਪਰਦਿਆਂ ਨੂੰ ਵੱਖਰਾਂ ਜੋੜਿਆ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਜੋੜਿਆ। 17ਫਿਰ ਉਹਨਾਂ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ। 18ਉਹਨਾਂ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕ ਹੀ ਹੋ ਜਾਵੇ। 19ਫਿਰ ਉਹਨਾਂ ਨੇ ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਇਆ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ।
20ਉਹਨਾਂ ਨੇ ਡੇਰੇ ਲਈ ਕਿੱਕਰ ਦੀ ਲੱਕੜ ਦੇ ਸਿੱਧੇ ਫੱਟੇ ਬਣਾਏ। 21ਹਰੇਕ ਤੱਖਤਾ ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ#36:21 ਡੇਢ ਹੱਥ ਚੌੜਾ ਲਗਭਗ 15 ਫੁੱਟ ਲੰਬਾ ਅਤੇ 2 1/4 ਫੁੱਟ ਚੌੜਾ ਸੀ 22ਹਰੇਕ ਤੱਖਤੇ ਨੂੰ ਇੱਕ ਸਮਾਨ ਜੋੜਨ ਲਈ ਦੋ ਚੂਲੇ ਸਨ। ਉਹਨਾਂ ਨੇ ਡੇਰੇ ਦੇ ਸਾਰੇ ਤੱਖਤੇ ਇਸ ਤਰ੍ਹਾਂ ਬਣਾਏ। 23ਉਹਨਾਂ ਨੇ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਤੱਖਤੇ ਬਣਾਏ 24ਅਤੇ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ। 25ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਉਹਨਾਂ ਨੇ ਵੀਹ ਤੱਖਤੇ ਬਣਾਏ 26ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ। 27ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਤੱਖਤੇ ਬਣਾਏ। 28ਅਤੇ ਦੋ ਤੱਖਤੇ ਡੇਰੇ ਦੇ ਕੋਨਿਆਂ ਲਈ ਦੂਰ ਸਿਰੇ ਉੱਤੇ ਬਣਾਏ ਗਏ ਸਨ। 29ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ। 30ਇਸ ਲਈ ਅੱਠ ਤੱਖਤੇ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਸਨ ਹਰੇਕ ਤੱਖਤੇ ਦੇ ਹੇਠਾਂ ਦੋ।
31ਉਹਨਾਂ ਨੇ ਕਿੱਕਰ ਦੀ ਲੱਕੜ ਦੇ ਹੋੜੇ ਬਣਾਏ: ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ, 32ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ। 33ਅਤੇ ਵਿਚਲਾ ਹੋੜਾ ਤੱਖ਼ਤਿਆ ਦੇ ਵਿੱਚਕਾਰੋ ਆਰ-ਪਾਰ ਲੰਘਾਇਆ। 34ਉਹਨਾਂ ਨੇ ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੜਿਆਂਂ ਨੂੰ ਫੜਨ ਲਈ ਸੋਨੇ ਦੀਆਂ ਮੁੰਦਰੀਆਂ ਬਣਾਈਆਂ ਅਤੇ ਉਹਨਾਂ ਨੇ ਹੋੜਿਆ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।
35ਉਹਨਾਂ ਨੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਇਆ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਸਨ। 36ਉਹਨਾਂ ਨੇ ਕਿੱਕਰ ਦੀ ਲੱਕੜੀ ਦੇ ਚਾਰ ਖੰਭੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। ਉਹਨਾਂ ਨੇ ਉਹਨਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਢਾਲੀਆਂ। 37ਤੰਬੂ ਦੇ ਪ੍ਰਵੇਸ਼ ਦੁਆਰ ਲਈ ਉਹਨਾਂ ਨੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਪਰਦਾ ਬਣਾਇਆ (ਕਢਾਈ ਵਾਲਾ) 38ਅਤੇ ਉਹਨਾਂ ਨੇ ਉਹਨਾਂ ਲਈ ਹੁੱਕਾਂ ਨਾਲ ਪੰਜ ਥੰਮ੍ਹੀਆਂ ਬਣਾਈਆਂ। ਉਹਨਾਂ ਨੇ ਚੌਂਕਾਂ ਦੇ ਸਿਖਰਾਂ ਅਤੇ ਉਹਨਾਂ ਦੀਆਂ ਪੱਟੀਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਹਨਾਂ ਦੇ ਪੰਜ ਚੀਥੀਆਂ ਕਾਂਸੇ ਦੀਆਂ ਬਣਾਈਆਂ।