YouVersion Logo
Search Icon

ਯੋਨਾਹ 3

3
ਪਰਮੇਸ਼ੁਰ ਨੇ ਬੁਲਾਇਆ ਅਤੇ ਯੂਨਾਹ ਮੰਨਦਾ
1ਤਦ ਯਹੋਵਾਹ ਨੇ ਯੂਨਾਹ ਨੂੰ ਮੁੜ ਆਖਿਆ, 2“ਨੀਨਵਾਹ ਦੇ ਵੱਡੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਮੈਂ ਤੈਨੂੰ ਦੱਸਿਆ ਉਸਦਾ ਲੋਕਾਂ ਵਿੱਚਕਾਰ ਪ੍ਰਚਾਰ ਕਰ।”
3ਤਾਂ ਯੂਨਾਹ ਯਹੋਵਾਹ ਦਾ ਹੁਕਮ ਮੰਨਕੇ ਨੀਨਵਾਹ ਵੱਲ ਗਿਆ। ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ। ਇੱਕ ਆਦਮੀ ਨੂੰ ਸ਼ਹਿਰ ਵਿੱਚਦੀ ਸਫ਼ਰ ਕਰਨ ਲਈ ਤਿੰਨ ਦਿਨ ਤੁਰਨਾ ਪੈਂਦਾ ਸੀ।
4ਯੂਨਾਹ ਸ਼ਹਿਰ ਦੇ ਕੇਁਦਰੀ ਇਲਾਕੇ ਵਿੱਚ ਪਹੁੰਚਿਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਿਆ। ਉਸ ਨੇ ਆਖਿਆ, “ਚਾਲੀ ਦਿਨਾਂ ਬਾਅਦ ਨੀਨਵਾਹ ਤਬਾਹ ਹੋ ਜਾਵੇਗਾ।”
5ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਆਪਣੇ ਪਾਪਾਂ ਲਈ ਅਫ਼ਸੋਸ ਦਰਸਾਉਣ ਲਈ ਵਰਤ ਰੱਖਣ ਦਾ ਨਿਆਂ ਕੀਤਾ। ਉਨ੍ਹਾਂ ਨੇ ਪਸ਼ਚਾਤਾਪ ਦਰਸਾਉਣ ਲਈ ਸੋਗ ਦੇ ਬਸਤਰ ਪਹਿਨ ਲੇ। ਸ਼ਹਿਰ ਦੇ ਸਾਰੇ ਲੋਕਾਂ ਦਰਮਿਆਨ ਅੱਤ ਮਹੱਤਵਪੂਰਣ ਤੋਂ ਲੈਕੇ ਘੱਟ ਤੋਂ ਘੱਟ ਮਹੱਤਵਪੂਰਣ ਤਾਈਂ ਅਜਿਹਾ ਕੀਤਾ।
6ਜਦੋਂ ਨੀਨਵਾਹ ਦੇ ਪਾਤਸ਼ਾਹ ਨੇ ਇਹ ਸੁਣਿਆ, ਉਹ ਵੀ ਆਪਣੇ ਕੀਤੇ ਪਾਪਾਂ ਬਾਰੇ ਮਹਿਸੂਸ ਕਰਨ ਲੱਗਾ ਅਤੇ ਆਪਣੇ ਤਖਤ ਤੋਂ ਉਤਰ ਆਇਆ। ਉਸ ਨੇ ਆਪਣਾ ਸ਼ਾਹੀ ਚੋਗਾ ਉਤਾਰ ਕੇ ਸੋਗ ਦੇ ਬਸਤਰ ਪਹਿਨ ਲੇ ਜੋ ਪਛਚਾਤਾਪ ਪ੍ਰਗਟਾਉਂਦੇ ਸਨ। ਫੇਰ ਉਹ ਸੁਆਹ ਵਿੱਚ ਬੈਠ ਗਿਆ। 7ਪਾਤਸ਼ਾਹ ਨੇ ਇੱਕ ਖਾਸ ਪੈਗਾਮ ਲਿਖਿਆ ਅਤੇ ਇਸਦਾ ਨੀਨੇਵਾਹ ਦੇ ਸਾਰੇ ਸ਼ਹਿਰ ਵਿੱਚ ਐਲਾਨ ਕਰਵਾਇਆ।
ਪਾਤਸ਼ਾਹ ਅਤੇ ਉਸ ਦੇ ਸ਼ਾਸਕਾਂ ਵੱਲੋਂ ਹੁਕਮ:
ਕੁਝ ਸਮੇਂ ਲਈ, ਕੋਈ ਮਨੁੱਖ ਜਾਂ ਜਾਨਵਰ ਕੁਝ ਨਾ ਖਾਣ, ਨਾ ਹੀ ਖੇਤਾਂ ਵਿੱਚ ਕੋਈ ਇੱਜੜ ਜਾਂ ਵੱਗ ਹੀ ਕੁਝ ਚਰੇ। ਨੀਨਵਾਹ ਵਿੱਚ ਰਹਿੰਦਾ ਕੋਈ ਵੀ ਜੀਵ ਨਾ ਕੁਝ ਖਾਵੇਗਾ ਨਾ ਪੀਵੇਗਾ। 8ਪਰ ਹਰ ਮਨੁੱਖ ਅਤੇ ਜਾਨਵਰ ਆਪਣਾ ਸੋਗ ਜਾਹਿਰ ਕਰਨ ਲਈ ਆਪਣੇ-ਆਪ ਨੂੰ ਸੋਗੀ ਵਸਤਰਾਂ ਨਾਲ ਕੱਜਣ। ਉਹ ਪਰਮੇਸੁਰ ਅੱਗੇ ਉੱਚੀ-ਉੱਚੀ ਰੋਣ। ਹਰ ਮਨੁੱਖ ਆਪਣੇ ਰਹਿਣ ਦਾ ਦੁਸ਼ਟ ਢੰਗ ਛੱਡ ਦੇਵੇ ਅਤੇ ਮੰਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਵੇ। 9ਹੋ ਸੱਕਦਾ ਪਰਮੇਸ਼ੁਰ ਆਪਣਾ ਫੈਸਲਾ ਬਦਲ ਦੇਵੇ ਅਤੇ ਉਹ ਗੱਲਾਂ ਸਾਡੇ ਉੱਤੇ ਨਾ ਲਿਆਵੇ ਜਿਨ੍ਹਾਂ ਨੂੰ ਉਸ ਨੇ ਵਿਉਂਤਿਆ ਸੀ। ਹੋ ਸੱਕਦਾ ਉਹ ਆਪਣਾ ਮਨ ਬਦਲ ਲਵੇ ਅਤੇ ਉਸਦਾ ਗੁੱਸਾ ਠੰਡਾ ਹੋ ਜਾਵੇ ਅਤੇ ਫ਼ੇਰ ਹੋ ਸੱਕਦਾ ਅਸੀਂ ਫ਼ੂਨਾਹ ਹੋਈੇ।
10ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਨੀਆਂ ਵੇਖੀਆਂ ਅਤੇ ਇਹ ਵੀ ਵੇਖਿਆ ਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ, ਫ਼ੇਰ ਪਰਮੇਸ਼ੁਰ ਨੇ ਆਪਣਾ ਨਿਆਂ ਬਦਲ ਲਿਆ ਅਤੇ ਉਹ ਨਹੀਂ ਕੀਤਾ ਜੋ ਉਸ ਨੇ ਵਿਉਂਤਿਆ ਸੀ ਅਤੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ।

Currently Selected:

ਯੋਨਾਹ 3: PERV

Highlight

Copy

Compare

Share

None

Want to have your highlights saved across all your devices? Sign up or sign in