ਯੋਨਾਹ 2
2
1ਜਦੋਂ ਯੂਨਾਹ ਅਜੇ ਮੱਛੀ ਦੇ ਢਿੱਡ ਵਿੱਚ ਸੀ ਤਾਂ ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ,
2“ਮੈਂ ਆਪਣੀ ਮੁਸੀਬਤ ਵਿੱਚ ਯਹੋਵਾਹ ਨੂੰ ਪੁਕਾਰਿਆ
ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।
ਯਹੋਵਾਹ, ਜਦੋਂ ਮੈਂ ਤੈਨੂੰ ਸ਼ਿਓਲ ਦੀ
ਗਹਿਰਾਈ ਵਿੱਚੋਂ ਪੁਕਾਰਿਆ, ਤੂੰ ਮੈਨੂੰ ਸੁਣਿਆ।
3“ਤੂੰ ਮੈਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ,
ਭਿਅੰਕਰ ਲਹਿਰਾਂ ਨੇ ਮੈਨੂੰ ਘੇਰ ਲਿਆ।
ਮੈਂ ਹੇਠਾਂ ਸਮੁੰਦਰ ਵਿੱਚ ਲਹਿਂਦਾ ਗਿਆ,
ਮੇਰੇ ਚਾਰ-ਚੁਫ਼ੇਰੇ ਪਾਣੀ ਸੀ।
4ਫ਼ਿਰ ਮੈਂ ਸੋਚਿਆ, ‘ਮੈਂ ਤੇਰੀ ਦ੍ਰਿਸ਼ਟੀ ਚੋ ਕੱਢ ਦਿੱਤਾ ਗਿਆ ਹਾਂ,’
ਪਰ ਤਾਂ ਵੀ, ਮੈਂ ਲਗਾਤਾਰ ਤੇਰੇ ਪਵਿੱਤਰ ਮੰਦਰ ਵੱਲ ਤੱਕਦਾ ਰਹਾਂਗਾ।
5“ਪਾਣੀਆਂ ਨੇ ਮੈਨੂੰ ਢੱਕੱ ਲਿਆ ਕਿ ਮੈਂ ਲਗਭੱਗ
ਮਰਨ ਵਾਲਾ ਸੀ ਇਸ ਨੇ ਮੇਰਾ ਮੂੰਹ ਢੱਕ ਲਿਆ ਤੇ ਮੈਂ ਸਾਹ ਨਾ ਲੈ ਸੱਕਿਆ।
ਮੈਂ ਸਮੁੰਦਰ ਦੇ ਤਲ ’ਚ ਡੁੱਬ ਗਿਆ
ਅਤੇ ਸਾਗਰੀ ਝਾੜੀਆਂ ’ਚ ਵਲੇਟਿਆ ਗਿਆ ਸਾਂ।
6ਮੈਂ ਹੇਠਾਂ ਸਮੁੰਦਰ ਦੇ ਤਲ ’ਚ ਜਿੱਥੇ ਪਰਬਤ ਸ਼ੁਰੂ ਹੁੰਦੇ ਨੇ, ਚੱਲਾ ਗਿਆ।
ਮੈਂ ਸੋਚਿਆ ਮੈਂ ਹਮੇਸ਼ਾ ਲਈ ਇਸ ਕੈਦ ਵਿੱਚ ਬੰਦ ਹੋ ਗਿਆ ਹਾਂ,
ਪਰ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਮੇਰੀ ਕਬਰ ਵਿੱਚੋਂਕੱਢ ਲਿਆ।
ਹੇ ਪਰਮੇਸ਼ੁਰ, ਤੂੰ ਮੈਨੂੰ ਫ਼ਿਰ ਤੋਂ ਜੀਵਨ ਦਿੱਤਾ।
7“ਮੇਰਾ ਆਤਮਾ ਨੇ ਸਭ ਉਮੀਦਾਂ ਛੱਡ ਦਿੱਤੀਆਂ
ਪਰ ਫ਼ਿਰ ਮੈਂ ਯਹੋਵਾਹ ਨੂੰ ਧਿਆਇਆ।
ਹੇ ਯਹੋਵਾਹ! ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ ਤਾਂ ਤੂੰ
ਆਪਣੇ ਪਵਿੱਤਰ ਮੰਦਰ ਵਿੱਚ ਮੇਰੀ ਪੁਕਾਰ ਸੁਣੀ।
8“ਕੁਝ ਲੋਕ ਵਿਅਰਬ ਬੁੱਤਾਂ ਦੀ ਉਪਾਸਨਾ ਕ੍ਰੋਧ ਹਨ,
ਪਰ ਉਹ ਮੂਰਤੀਆਂ ਕਦੇ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ।
9ਮੁਕਤੀ ਸਿਰਫ਼ ਯਹੋਵਾਹ ਕੋਲੋਂ ਹੀ ਆਉਂਦੀ ਹੈ।
ਹੇ ਯਹੋਵਾਹ, ਮੈਂ ਉਸਤਤ ਦੇ ਸ਼ੁਕਰਾਨਿਆਂ ਨਾਲ ਤੈਨੂੰ ਬਲੀਆਂ ਚੜ੍ਹਾਵਾਂਗਾ।
ਮੈਂ ਖਾਸ ਇਕਰਾਰ ਕਰਾਂਗਾ
ਅਤੇ ਉਨ੍ਹਾਂ ਨੂੰ ਪੂਰਿਆਂ ਕਰਾਂਗਾ।”
10ਤਦ ਯਹੋਵਾਹ ਨੇ ਮੱਛੀ ਨਾਲ ਗੱਲ ਕੀਤੀ ਅਤੇ ਮੱਛੀ ਨੇ ਯੂਨਾਹ ਨੂੰ ਸੁੱਕੀ ਧਰਤੀ ਤੇ ਉਗਲ ਦਿੱਤਾ।
Currently Selected:
ਯੋਨਾਹ 2: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International