Bible App logo
Search Icon

ਪਰਕਾਸ਼ 6

6
ਪੱਤ੍ਰੀ ਦੀ ਪਹਿਲੀ ਮੋਹਰ
1ਫਿਰ ਮੈਂ ਵੇਖਿਆ ਕਿ ਲੇਲੇ ਨੇ ਸੱਤਾਂ ਵਿੱਚੋਂ ਇੱਕ ਮੋਹਰ ਨੂੰ ਖੋਲ੍ਹਿਆ; ਤਦ ਮੈਂ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੂੰ ਗਰਜਦੀ ਹੋਈ ਅਵਾਜ਼ ਵਿੱਚ ਇਹ ਕਹਿੰਦੇ ਸੁਣਿਆ, “ਆ#6:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਵੇਖ” ਲਿਖਿਆ ਹੈ।!” 2ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਚਿੱਟਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਕੋਲ ਇੱਕ ਧਣੁਖ ਸੀ। ਉਸ ਨੂੰ ਇੱਕ ਤਾਜ ਦਿੱਤਾ ਗਿਆ ਅਤੇ ਉਹ ਜਿੱਤਦਾ ਹੋਇਆ ਨਿੱਕਲਿਆ ਤਾਂਕਿ ਜੇਤੂ ਹੋਵੇ।
ਦੂਜੀ ਮੋਹਰ
3ਜਦੋਂ ਉਸ ਨੇ ਦੂਜੀ ਮੋਹਰ ਖੋਲ੍ਹੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆ#6:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਵੇਖ” ਲਿਖਿਆ ਹੈ।!” 4ਫਿਰ ਇੱਕ ਹੋਰ ਘੋੜਾ ਨਿੱਕਲਿਆ ਜੋ ਗੂੜ੍ਹੇ ਲਾਲ ਰੰਗ ਦਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਨੂੰ ਧਰਤੀ ਉੱਤੋਂ ਸ਼ਾਂਤੀ ਚੁੱਕ ਲੈਣ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਇੱਕ ਦੂਜੇ ਨੂੰ ਘਾਤ ਕਰਨ ਅਤੇ ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ।
ਤੀਜੀ ਮੋਹਰ
5ਜਦੋਂ ਉਸ ਨੇ ਤੀਜੀ ਮੋਹਰ ਖੋਲ੍ਹੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆ#6:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਵੇਖ” ਲਿਖਿਆ ਹੈ।!” ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਕਾਲਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਦੇ ਹੱਥ ਵਿੱਚ ਇੱਕ ਤੱਕੜੀ ਸੀ। 6ਫਿਰ ਮੈਨੂੰ ਚਾਰਾਂ ਪ੍ਰਾਣੀਆਂ ਦੇ ਵਿਚਕਾਰੋਂ ਜਿਵੇਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਇੱਕ ਦੀਨਾਰ ਦੀ ਇੱਕ ਕਿੱਲੋ ਕਣਕ ਅਤੇ ਇੱਕ ਦੀਨਾਰ ਦਾ ਤਿੰਨ ਕਿੱਲੋ ਜੌਂ, ਪਰ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰੀਂ।”
ਚੌਥੀ ਮੋਹਰ
7ਜਦੋਂ ਉਸ ਨੇ ਚੌਥੀ ਮੋਹਰ ਖੋਲ੍ਹੀ ਤਾਂ ਮੈਨੂੰ ਚੌਥੇ ਪ੍ਰਾਣੀ ਦੀ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਆ#6:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਵੇਖ” ਲਿਖਿਆ ਹੈ।!” 8ਤਦ ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਹਲਕੇ ਪੀਲੇ ਰੰਗ ਦਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਬੈਠਾ ਸੀ ਉਸ ਦਾ ਨਾਮ ਮੌਤ ਸੀ ਅਤੇ ਪਤਾਲ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਅਧਿਕਾਰ ਦਿੱਤਾ ਗਿਆ ਕਿ ਉਹ ਲੋਕਾਂ ਦਾ ਤਲਵਾਰ, ਕਾਲ, ਮਹਾਂਮਾਰੀ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਨਾਸ ਕਰਨ।
ਪੰਜਵੀਂ ਮੋਹਰ
9ਜਦੋਂ ਉਸ ਨੇ ਪੰਜਵੀਂ ਮੋਹਰ ਖੋਲ੍ਹੀ ਤਾਂ ਮੈਂ ਵੇਦੀ ਦੇ ਹੇਠਾਂ ਉਨ੍ਹਾਂ ਲੋਕਾਂ ਦੇ ਪ੍ਰਾਣਾਂ ਨੂੰ ਵੇਖਿਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜਿਹੜੀ ਉਹ ਰੱਖਦੇ ਸਨ, ਘਾਤ ਕੀਤਾ ਗਿਆ ਸੀ। 10ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਹੇ ਪਵਿੱਤਰ ਅਤੇ ਸੱਚੇ ਸੁਆਮੀ, ਤੂੰ ਕਦੋਂ ਤੱਕ ਧਰਤੀ 'ਤੇ ਰਹਿਣ ਵਾਲਿਆਂ ਦਾ ਨਿਆਂ ਨਾ ਕਰੇਂਗਾ ਅਤੇ ਉਨ੍ਹਾਂ ਕੋਲੋਂ ਸਾਡੇ ਲਹੂ ਦਾ ਬਦਲਾ ਨਾ ਲਵੇਂਗਾ?” 11ਤਦ ਉਨ੍ਹਾਂ ਵਿੱਚੋਂ ਹਰੇਕ ਨੂੰ ਇੱਕ ਸਫ਼ੇਦ ਚੋਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕੁਝ ਦੇਰ ਹੋਰ ਅਰਾਮ ਕਰਨ ਜਦੋਂ ਤੱਕ ਉਨ੍ਹਾਂ ਦੇ ਸੰਗੀ ਦਾਸਾਂ#6:11 ਅਰਥਾਤ ਪਵਿੱਤਰ ਲੋਕਾਂ ਅਤੇ ਉਨ੍ਹਾਂ ਦੇ ਭਾਈਆਂ ਦੀ ਗਿਣਤੀ ਜਿਹੜੇ ਉਨ੍ਹਾਂ ਵਾਂਗ ਹੀ ਮਾਰੇ ਜਾਣ ਵਾਲੇ ਸਨ, ਪੂਰੀ ਨਹੀਂ ਹੋ ਜਾਂਦੀ।
ਛੇਵੀਂ ਮੋਹਰ
12ਫਿਰ ਮੈਂ ਵੇਖਿਆ ਕਿ ਜਦੋਂ ਉਸ ਨੇ ਛੇਵੀਂ ਮੋਹਰ ਖੋਲ੍ਹੀ ਤਾਂ ਇੱਕ ਬਹੁਤ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਬਣੇ ਤੱਪੜ ਵਾਂਗ ਕਾਲਾ ਹੋ ਗਿਆ ਅਤੇ ਪੂਰਾ ਚੰਦਰਮਾ ਲਹੂ ਵਰਗਾ ਹੋ ਗਿਆ। 13ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਵੇਂ ਵੱਡੀ ਹਨੇਰੀ ਨਾਲ ਹਿੱਲ ਕੇ ਅੰਜੀਰ ਦੇ ਦਰਖ਼ਤ ਤੋਂ ਉਸ ਦੀਆਂ ਕੱਚੀਆਂ ਅੰਜੀਰਾਂ ਝੜ ਜਾਂਦੀਆਂ ਹਨ। 14ਤਦ ਅਕਾਸ਼ ਪਾਟ ਕੇ ਇਸ ਤਰ੍ਹਾਂ ਲਪੇਟਿਆ ਗਿਆ ਜਿਵੇਂ ਪੱਤ੍ਰੀ ਲਪੇਟੀ ਜਾਂਦੀ ਹੈ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਥਾਂ ਤੋਂ ਹਟ ਗਿਆ।
15ਤਦ ਧਰਤੀ ਦੇ ਰਾਜੇ, ਉੱਘੇ ਵਿਅਕਤੀ, ਸੈਨਾਪਤੀ, ਧਨਵਾਨ, ਬਲਵੰਤ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਪਹਾੜਾਂ ਦੀਆਂ ਚਟਾਨਾਂ ਅਤੇ ਗੁਫਾਵਾਂ ਵਿੱਚ ਲੁਕ ਗਏ। 16ਉਨ੍ਹਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਕਿਹਾ, “ਸਾਡੇ ਉੱਤੇ ਡਿੱਗ ਪਵੋ ਅਤੇ ਸਾਨੂੰ ਉਸ ਦੇ ਸਾਹਮਣਿਓਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਦੇ ਕ੍ਰੋਧ ਤੋਂ ਲੁਕਾ ਲਵੋ, 17ਕਿਉਂਕਿ ਉਨ੍ਹਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ! ਅਤੇ ਕੌਣ ਖੜ੍ਹਾ ਰਹਿ ਸਕਦਾ ਹੈ?”

Currently Selected:

ਪਰਕਾਸ਼ 6: PSB

Highlight

Copy

Compare

Share

None

Want to have your highlights saved across all your devices? Sign up or sign in