ਪਰਕਾਸ਼ 5
5
ਮੋਹਰਬੰਦ ਪੱਤ੍ਰੀ ਅਤੇ ਲੇਲਾ
1ਫਿਰ ਮੈਂ ਉਸ ਦੇ ਸੱਜੇ ਹੱਥ ਵਿੱਚ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਇੱਕ ਪੱਤ੍ਰੀ ਵੇਖੀ ਜੋ ਅੰਦਰੋਂ ਅਤੇ ਬਾਹਰੋਂ ਲਿਖੀ ਹੋਈ ਅਤੇ ਸੱਤ ਮੋਹਰਾਂ ਨਾਲ ਮੋਹਰਬੰਦ ਕੀਤੀ ਹੋਈ ਸੀ। 2ਫਿਰ ਮੈਂ ਇੱਕ ਬਲਵੰਤ ਸਵਰਗਦੂਤ ਨੂੰ ਉੱਚੀ ਅਵਾਜ਼ ਵਿੱਚ ਇਹ ਪੁਕਾਰਦੇ ਹੋਏ ਵੇਖਿਆ, “ਕੌਣ ਹੈ ਜਿਹੜਾ ਇਸ ਪੱਤ੍ਰੀ ਨੂੰ ਖੋਲ੍ਹਣ ਅਤੇ ਇਸ ਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਹੈ?” 3ਪਰ ਨਾ ਸਵਰਗ ਵਿੱਚ, ਨਾ ਧਰਤੀ ਉੱਤੇ ਅਤੇ ਨਾ ਹੀ ਧਰਤੀ ਦੇ ਹੇਠਾਂ ਕੋਈ ਮਿਲਿਆ ਜਿਹੜਾ ਉਸ ਪੱਤ੍ਰੀ ਨੂੰ ਖੋਲ੍ਹ ਸਕੇ ਜਾਂ ਉਸ ਦੇ ਅੰਦਰ ਵੇਖ ਸਕੇ। 4ਤਦ ਮੈਂ ਉੱਚੀ-ਉੱਚੀ ਰੋਣ ਲੱਗਾ, ਕਿਉਂਕਿ ਕੋਈ ਵੀ ਉਸ ਪੱਤ੍ਰੀ ਨੂੰ ਖੋਲ੍ਹਣ#5:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਪੜ੍ਹਨ” ਲਿਖਿਆ ਹੈ। ਜਾਂ ਉਸ ਦੇ ਅੰਦਰ ਵੇਖਣ ਦੇ ਯੋਗ ਨਾ ਮਿਲਿਆ। 5ਫਿਰ ਉਨ੍ਹਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ, “ਨਾ ਰੋ! ਵੇਖ, ਯਹੂਦਾ ਦੇ ਗੋਤ ਦਾ ਬੱਬਰ ਸ਼ੇਰ ਜਿਹੜਾ ਦਾਊਦ ਦੀ ਜੜ੍ਹ ਹੈ, ਜੇਤੂ ਹੋਇਆ ਹੈ; ਉਹ ਇਸ ਪੱਤ੍ਰੀ ਨੂੰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਯੋਗ ਹੈ।”
6ਫਿਰ#5:6 ਕੁਝ ਹਸਤਲੇਖਾਂ ਵਿੱਚ “ਫਿਰ” ਦੇ ਸਥਾਨ 'ਤੇ “ਅਤੇ ਵੇਖੋ,” ਲਿਖਿਆ ਹੈ। ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਜਿਵੇਂ ਘਾਤ ਕੀਤੇ ਗਏ ਇੱਕ ਲੇਲੇ ਨੂੰ ਖੜ੍ਹੇ ਵੇਖਿਆ ਜਿਸ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ਰ ਦੇ ਸੱਤ ਆਤਮੇ ਹਨ ਜਿਨ੍ਹਾਂ ਨੂੰ ਸਾਰੀ ਧਰਤੀ ਉੱਤੇ ਭੇਜਿਆ ਗਿਆ ਹੈ। 7ਤਦ ਲੇਲੇ ਨੇ ਆ ਕੇ ਉਸ ਦੇ ਸੱਜੇ ਹੱਥ ਵਿੱਚੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਹ ਪੱਤ੍ਰੀ ਲੈ ਲਈ।
ਲੇਲਾ ਯੋਗ ਹੈ
8ਜਦੋਂ ਉਸ ਨੇ ਉਹ ਪੱਤ੍ਰੀ ਲਈ ਤਾਂ ਉਹ ਚਾਰ ਪ੍ਰਾਣੀ ਅਤੇ ਚੌਵੀ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਪਏ। ਉਨ੍ਹਾਂ ਵਿੱਚੋਂ ਹਰੇਕ ਦੇ ਕੋਲ ਰਬਾਬ ਅਤੇ ਧੂਫ਼ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ ਜਿਹੜੇ ਸੰਤਾਂ#5:8 ਅਰਥਾਤ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ। 9ਉਹ ਇੱਕ ਨਵਾਂ ਗੀਤ ਗਾਉਂਦੇ ਹਨ:
“ਕਿਉਂਕਿ ਤੂੰ ਘਾਤ ਕੀਤਾ ਗਿਆ,
ਇਸ ਲਈ ਤੂੰ ਯੋਗ ਹੈਂ ਕਿ ਇਸ ਪੱਤ੍ਰੀ ਨੂੰ ਲਵੇਂ
ਅਤੇ ਇਸ ਦੀਆਂ ਮੋਹਰਾਂ ਨੂੰ ਖੋਲ੍ਹੇਂ;
ਤੂੰ ਆਪਣੇ ਲਹੂ ਨਾਲ
ਹਰੇਕ ਗੋਤ, ਭਾਸ਼ਾ, ਜਾਤੀ ਅਤੇ ਕੌਮ ਵਿੱਚੋਂ ਲੋਕਾਂ ਨੂੰ#5:9 ਕੁਝ ਹਸਤਲੇਖਾਂ ਵਿੱਚ “ਲੋਕਾਂ ਨੂੰ” ਦੇ ਸਥਾਨ 'ਤੇ “ਸਾਨੂੰ,” ਲਿਖਿਆ ਹੈ।
ਪਰਮੇਸ਼ਰ ਦੇ ਲਈ ਮੁੱਲ ਲੈ ਲਿਆ
10ਅਤੇ ਉਨ੍ਹਾਂ ਨੂੰ#5:10 ਕੁਝ ਹਸਤਲੇਖਾਂ ਵਿੱਚ “ਉਨ੍ਹਾਂ ਨੂੰ” ਦੇ ਸਥਾਨ 'ਤੇ “ਸਾਨੂੰ,” ਲਿਖਿਆ ਹੈ। ਸਾਡੇ ਪਰਮੇਸ਼ਰ ਦੇ ਲਈ ਇੱਕ ਰਾਜ#5:10 ਕੁਝ ਹਸਤਲੇਖਾਂ ਵਿੱਚ “ਇੱਕ ਰਾਜ” ਦੇ ਸਥਾਨ 'ਤੇ “ਰਾਜਾ” ਲਿਖਿਆ ਹੈ। ਅਤੇ ਯਾਜਕ ਬਣਾਇਆ
ਤੇ ਉਹ ਧਰਤੀ ਉੱਤੇ ਰਾਜ ਕਰਨਗੇ।”
11ਫਿਰ ਮੈਂ ਵੇਖਿਆ ਅਤੇ ਮੈਨੂੰ ਸਿੰਘਾਸਣ, ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤ ਸਾਰੇ ਸਵਰਗਦੂਤਾਂ ਦੀ ਅਵਾਜ਼ ਸੁਣਾਈ ਦਿੱਤੀ ਜਿਨ੍ਹਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ। 12ਉਹ ਉੱਚੀ ਅਵਾਜ਼ ਵਿੱਚ ਕਹਿ ਰਹੇ ਸਨ,
“ਉਹ ਲੇਲਾ ਜਿਹੜਾ ਘਾਤ ਕੀਤਾ ਗਿਆ ਸੀ,
ਸਮਰੱਥਾ, ਧਨ, ਗਿਆਨ, ਸ਼ਕਤੀ,
ਆਦਰ, ਮਹਿਮਾ ਅਤੇ ਉਸਤਤ ਦੇ ਯੋਗ ਹੈ।”
13ਫਿਰ ਮੈਂ ਹਰੇਕ ਪ੍ਰਾਣੀ ਨੂੰ ਜਿਹੜਾ ਅਕਾਸ਼ ਵਿੱਚ, ਧਰਤੀ ਉੱਤੇ, ਧਰਤੀ ਦੇ ਹੇਠਾਂ ਅਤੇ ਸਮੁੰਦਰ ਵਿੱਚ ਹੈ ਅਰਥਾਤ ਇਨ੍ਹਾਂ ਵਿਚਲੇ ਸਭਨਾਂ ਪ੍ਰਾਣੀਆਂ ਨੂੰ ਇਹ ਕਹਿੰਦੇ ਸੁਣਿਆ,
“ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਸ ਦੀ ਅਤੇ ਲੇਲੇ ਦੀ
ਉਸਤਤ, ਆਦਰ, ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਰਹੇ।”
14ਤਦ ਚਾਰੇ ਪ੍ਰਾਣੀਆਂ ਨੇ ਕਿਹਾ, “ਆਮੀਨ!” ਅਤੇ#5:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਚੌਵੀ” ਲਿਖਿਆ ਹੈ। ਬਜ਼ੁਰਗਾਂ ਨੇ ਡਿੱਗ ਕੇ ਉਸ ਦੀ#5:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਹੜਾ ਯੁਗੋ-ਯੁਗ ਜੀਉਂਦਾ ਹੈ,” ਲਿਖਿਆ ਹੈ। ਅਰਾਧਨਾ ਕੀਤੀ।
Currently Selected:
ਪਰਕਾਸ਼ 5: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative