Bible App logo
Search Icon

ਪਰਕਾਸ਼ 2

2
ਅਫ਼ਸੁਸ ਦੀ ਕਲੀਸਿਯਾ ਨੂੰ ਸੰਦੇਸ਼
1 “ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਚੱਲਦਾ-ਫਿਰਦਾ ਹੈ ਉਹ ਇਹ ਕਹਿੰਦਾ ਹੈ: 2ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ ਅਤੇ ਇਹ ਵੀ ਕਿ ਤੂੰ ਬੁਰੇ ਲੋਕਾਂ ਨੂੰ ਸਹਿਣ ਨਹੀਂ ਕਰਦਾ। ਤੂੰ ਉਨ੍ਹਾਂ ਨੂੰ ਜਿਹੜੇ ਆਪਣੇ ਆਪ ਨੂੰ ਰਸੂਲ ਤਾਂ ਕਹਿੰਦੇ ਹਨ ਪਰ ਹੈ ਨਹੀਂ, ਪਰਖ ਲਿਆ ਅਤੇ ਝੂਠਾ ਪਾਇਆ ਹੈ। 3ਤੂੰ ਧੀਰਜ ਰੱਖਦਾ ਹੈਂ ਅਤੇ ਮੇਰੇ ਨਾਮ ਦੀ ਖਾਤਰ ਤੂੰ ਬਹੁਤ ਕੁਝ ਸਹਿਣ ਕੀਤਾ ਅਤੇ ਥੱਕਿਆ ਨਹੀਂ। 4ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ ਕਿ ਤੂੰ ਆਪਣੇ ਪਹਿਲੇ ਪ੍ਰੇਮ ਨੂੰ ਛੱਡ ਦਿੱਤਾ ਹੈ। 5ਇਸ ਲਈ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ ਅਤੇ ਪਸ਼ਚਾਤਾਪ ਕਰ ਅਤੇ ਪਹਿਲਾਂ ਵਰਗੇ ਕੰਮ ਕਰ; ਜੇ ਤੂੰ ਪਸ਼ਚਾਤਾਪ ਨਾ ਕੀਤਾ, ਤਾਂ ਮੈਂ ਤੇਰੇ ਕੋਲ#2:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਛੇਤੀ” ਲਿਖਿਆ ਹੈ।ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਸਥਾਨ ਤੋਂ ਹਟਾ ਦਿਆਂਗਾ। 6ਪਰ ਤੇਰੇ ਵਿੱਚ ਇਹ ਗੱਲ ਤਾਂ ਹੈ ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਘਿਰਣਾ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਘਿਰਣਾ ਕਰਦਾ ਹਾਂ।
7 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਤੋਂ ਖਾਣ ਦਾ ਅਧਿਕਾਰ ਦਿਆਂਗਾ ਜੋ ਪਰਮੇਸ਼ਰ ਦੇ ਫ਼ਿਰਦੌਸ ਵਿੱਚ ਹੈ # 2:7 ਕੁਝ ਹਸਤਲੇਖਾਂ ਵਿੱਚ “ਵਿੱਚ ਹੈ” ਦੇ ਸਥਾਨ 'ਤੇ “ਦੇ ਵਿਚਕਾਰ ਹੈ” ਲਿਖਿਆ ਹੈ।
ਸਮੁਰਨੇ ਦੀ ਕਲੀਸਿਯਾ ਨੂੰ ਸੰਦੇਸ਼
8 “ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਅਤੇ ਜੀ ਉੱਠਿਆ ਹੈ ਉਹ ਇਹ ਕਹਿੰਦਾ ਹੈ: 9ਮੈਂ#2:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੇਰੇ ਕੰਮਾਂ ਨੂੰ,” ਲਿਖਿਆ ਹੈ।ਤੇਰੇ ਕਸ਼ਟ ਅਤੇ ਗਰੀਬੀ ਨੂੰ ਜਾਣਦਾ ਹਾਂ (ਅਸਲ ਵਿੱਚ ਤੂੰ ਧਨਵਾਨ ਹੈਂ) ਅਤੇ ਉਨ੍ਹਾਂ ਦੀ ਨਿੰਦਾ ਨੂੰ ਵੀ ਜਾਣਦਾ ਹਾਂ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ, ਬਲਕਿ ਸ਼ੈਤਾਨ ਦੀ ਮੰਡਲੀ ਹਨ। 10ਜਿਹੜੇ ਦੁੱਖ ਤੂੰ ਝੱਲਣ ਵਾਲਾ ਹੈਂ, ਉਨ੍ਹਾਂ ਤੋਂ ਨਾ ਡਰ। ਵੇਖ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦਖ਼ਾਨੇ ਵਿੱਚ ਸੁੱਟਣ ਵਾਲਾ ਹੈ ਤਾਂਕਿ ਤੁਸੀਂ ਪਰਖੇ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੱਕ ਕਸ਼ਟ ਹੋਵੇਗਾ; ਮੌਤ ਤੱਕ ਵਿਸ਼ਵਾਸਯੋਗ ਰਹਿ ਅਤੇ ਮੈਂ ਤੈਨੂੰ ਜੀਵਨ ਦਾ ਤਾਜ ਦਿਆਂਗਾ।
11 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਦੂਜੀ ਮੌਤ ਤੋਂ ਉਸ ਦੀ ਕੋਈ ਹਾਨੀ ਨਾ ਹੋਵੇਗੀ।
ਪਰਗਮੁਮ ਦੀ ਕਲੀਸਿਯਾ ਨੂੰ ਸੰਦੇਸ਼
12 “ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਸ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ ਉਹ ਇਹ ਕਹਿੰਦਾ ਹੈ: 13ਮੈਂ#2:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੇਰੇ ਕੰਮਾਂ ਨੂੰ ਜਾਣਦਾ ਹਾਂ ਅਤੇ ਇਹ ਵੀ” ਲਿਖਿਆ ਹੈ।ਜਾਣਦਾ ਹਾਂ ਕਿ ਤੂੰ ਉੱਥੇ ਰਹਿੰਦਾ ਹੈਂ ਜਿੱਥੇ ਸ਼ੈਤਾਨ ਦਾ ਸਿੰਘਾਸਣ ਹੈ; ਤਾਂ ਵੀ ਤੂੰ ਮੇਰੇ ਨਾਮ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖਿਆ ਹੈ ਅਤੇ ਆਪਣੇ ਵਿਸ਼ਵਾਸ ਦਾ ਜੋ ਤੂੰ ਮੇਰੇ ਉੱਤੇ ਰੱਖਦਾ ਹੈਂ, ਮੇਰੇ ਵਿਸ਼ਵਾਸਯੋਗ ਗਵਾਹ ਅੰਤਿਪਾਸ ਦੇ ਦਿਨਾਂ ਵਿੱਚ ਵੀ ਇਨਕਾਰ ਨਹੀਂ ਕੀਤਾ ਜਿਹੜਾ ਤੁਹਾਡੇ ਵਿਚਕਾਰ ਹੀ ਮਾਰਿਆ ਗਿਆ ਜਿੱਥੇ ਸ਼ੈਤਾਨ ਦਾ ਵਾਸ ਹੈ। 14ਪਰ ਮੈਨੂੰ ਤੇਰੇ ਵਿਰੁੱਧ ਕੁਝ ਕਹਿਣਾ ਹੈ; ਤੇਰੇ ਕੋਲ ਕੁਝ ਅਜਿਹੇ ਹਨ ਜਿਹੜੇ ਬਿਲਆਮ ਦੀ ਸਿੱਖਿਆ ਉੱਤੇ ਚੱਲਦੇ ਹਨ ਜਿਸ ਨੇ ਬਾਲਾਕ ਨੂੰ ਸਿਖਾਇਆ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਠੋਕਰ ਦਾ ਪੱਥਰ ਰੱਖੇ ਤਾਂਕਿ ਉਹ ਮੂਰਤੀਆਂ ਨੂੰ ਚੜ੍ਹਾਇਆ ਗਿਆ ਭੋਜਨ ਖਾਣ ਅਤੇ ਵਿਭਚਾਰ ਕਰਨ। 15ਇਸੇ ਤਰ੍ਹਾਂ ਤੁਹਾਡੇ ਵਿਚਕਾਰ ਕੁਝ ਅਜਿਹੇ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ#2:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਸ ਗੱਲ ਤੋਂ ਮੈਂ ਘਿਰਣਾ ਕਰਦਾ ਹਾਂ” ਲਿਖਿਆ ਹੈ। 16ਇਸ ਲਈ ਪਸ਼ਚਾਤਾਪ ਕਰ, ਨਹੀਂ ਤਾਂ ਮੈਂ ਛੇਤੀ ਤੇਰੇ ਕੋਲ ਆਵਾਂਗਾ ਅਤੇ ਉਨ੍ਹਾਂ ਨਾਲ ਆਪਣੇ ਮੂੰਹ ਦੀ ਤਲਵਾਰ ਨਾਲ ਲੜਾਂਗਾ।
17 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ # 2:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਖਾਣ ਲਈ” ਲਿਖਿਆ ਹੈ। ਦਿਆਂਗਾ। ਮੈਂ ਉਸ ਨੂੰ ਸਫ਼ੇਦ ਪੱਥਰ ਵੀ ਦਿਆਂਗਾ; ਉਸ ਪੱਥਰ ਉੱਤੇ ਇੱਕ ਨਵਾਂ ਨਾਮ ਉੱਕਰਿਆ ਹੋਇਆ ਹੈ ਜਿਸ ਨੂੰ ਇਸ ਦੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ।
ਥੂਆਤੀਰੇ ਦੀ ਕਲੀਸਿਯਾ ਨੂੰ ਸੰਦੇਸ਼
18 “ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਪਰਮੇਸ਼ਰ ਦਾ ਪੁੱਤਰ ਜਿਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਅਤੇ ਜਿਸ ਦੇ ਪੈਰ ਚਮਕਦੇ ਹੋਏ ਪਿੱਤਲ ਵਰਗੇ ਹਨ ਉਹ ਇਹ ਕਹਿੰਦਾ ਹੈ: 19ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਵਿਸ਼ਵਾਸ, ਸੇਵਾ ਅਤੇ ਧੀਰਜ ਨੂੰ ਜਾਣਦਾ ਹਾਂ: ਤੇਰੇ ਹੁਣ ਦੇ ਕੰਮ ਤੇਰੇ ਪਹਿਲੇ ਕੰਮਾਂ ਨਾਲੋਂ ਵਧਕੇ ਹਨ। 20ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ#2:20 ਕੁਝ ਹਸਤਲੇਖਾਂ ਵਿੱਚ “ਇਹ ਕਹਿਣਾ ਹੈ” ਦੇ ਸਥਾਨ 'ਤੇ “ਕੁਝ ਗੱਲਾਂ ਕਹਿਣੀਆਂ ਹਨ” ਲਿਖਿਆ ਹੈ।; ਤੂੰ ਉਸ ਔਰਤ ਈਜ਼ਬਲ ਨੂੰ ਸਹਿਣ ਕਰਦਾ ਹੈਂ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ ਅਤੇ ਮੇਰੇ ਦਾਸਾਂ ਨੂੰ ਇਹ ਸਿੱਖਿਆ ਦੇ ਕੇ ਭਰਮਾਉਂਦੀ ਹੈ ਕਿ ਉਹ ਵਿਭਚਾਰ ਕਰਨ ਅਤੇ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਭੋਜਨ ਖਾਣ। 21ਮੈਂ ਉਸ ਨੂੰ ਸਮਾਂ ਦਿੱਤਾ ਕਿ ਉਹ ਤੋਬਾ ਕਰੇ, ਪਰ ਉਹ ਆਪਣੇ ਵਿਭਚਾਰ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ#2:21 ਕੁਝ ਹਸਤਲੇਖਾਂ ਵਿੱਚ “ਉਹ ਆਪਣੇ ਵਿਭਚਾਰ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ” ਦੇ ਸਥਾਨ 'ਤੇ “ਉਸ ਨੇ ਆਪਣੇ ਵਿਭਚਾਰ ਤੋਂ ਤੋਬਾ ਨਹੀਂ ਕੀਤੀ” ਲਿਖਿਆ ਹੈ। 22ਵੇਖ, ਮੈਂ ਉਸ ਨੂੰ ਬਿਮਾਰੀ ਦੇ ਬਿਸਤਰੇ 'ਤੇ ਪਾ ਦਿਆਂਗਾ ਅਤੇ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਜੇ ਉਹ ਉਸ ਦੇ ਕੰਮਾਂ ਤੋਂ ਨਹੀਂ ਮੁੜਦੇ, ਵੱਡੇ ਕਸ਼ਟ ਵਿੱਚ ਪਾ ਦਿਆਂਗਾ। 23ਮੈਂ ਉਸ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ; ਤਦ ਸਭ ਕਲੀਸਿਆਵਾਂ ਜਾਣ ਲੈਣਗੀਆਂ ਕਿ ਮੈਂ ਹੀ ਹਾਂ ਜੋ ਮਨਾਂ#2:23 ਮੂਲ ਸ਼ਬਦ ਅਰਥ: ਗੁਰਦਿਆਂਅਤੇ ਹਿਰਦਿਆਂ ਨੂੰ ਜਾਂਚਦਾ ਹਾਂ; ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਬਦਲਾ ਦਿਆਂਗਾ। 24ਮੈਂ ਤੁਹਾਨੂੰ ਬਾਕੀਆਂ ਨੂੰ ਜਿਹੜੇ ਥੂਆਤੀਰੇ ਵਿੱਚ ਹੋ ਅਤੇ ਇਸ ਸਿੱਖਿਆ ਉੱਤੇ ਨਹੀਂ ਚੱਲਦੇ ਅਤੇ ਜਿਨ੍ਹਾਂ ਸ਼ੈਤਾਨ ਦੀਆਂ ਉਨ੍ਹਾਂ ਗੱਲਾਂ ਨੂੰ ਜੋ ‘ਡੂੰਘੀਆਂ’ ਕਹਾਉਂਦੀਆਂ ਹਨ, ਨਹੀਂ ਜਾਣਿਆ ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਬੋਝ ਨਹੀਂ ਪਾਵਾਂਗਾ। 25ਪਰ ਜੋ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ। 26ਜਿਹੜਾ ਜਿੱਤੇਗਾ ਅਤੇ ਅੰਤ ਤੱਕ ਮੇਰੇ ਕੰਮਾਂ ਅਨੁਸਾਰ ਚੱਲਦਾ ਰਹੇਗਾ, ਉਸ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦਿਆਂਗਾ;
27 ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ
ਅਤੇ ਉਨ੍ਹਾਂ ਨੂੰ ਮਿੱਟੀ ਦੇ ਬਰਤਨਾਂ ਵਾਂਗ ਚਕਨਾਚੂਰ ਕਰ ਦੇਵੇਗਾ। # ਜ਼ਬੂਰ 2:9
28 ਇਹੋ ਅਧਿਕਾਰ ਮੈਂ ਵੀ ਆਪਣੇ ਪਿਤਾ ਤੋਂ ਪਾਇਆ ਹੈ; ਮੈਂ ਉਸ ਨੂੰ ਸਵੇਰ ਦਾ ਤਾਰਾ ਦਿਆਂਗਾ।
29 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।

Currently Selected:

ਪਰਕਾਸ਼ 2: PSB

Highlight

Copy

Compare

Share

None

Want to have your highlights saved across all your devices? Sign up or sign in