Bible App logo
Search Icon

ਇਬਰਾਨੀਆਂ 8

8
ਨਵੇਂ ਨੇਮ ਦਾ ਮਹਾਂਯਾਜਕ
1ਹੁਣ ਜੋ ਅਸੀਂ ਕਹਿ ਰਹੇ ਹਾਂ ਉਸ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਉੱਤੇ ਅੱਤ ਮਹਾਨ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੈ। 2ਉਹ ਪਵਿੱਤਰ ਸਥਾਨ ਅਤੇ ਉਸ ਸੱਚੇ ਤੰਬੂ ਦਾ ਸੇਵਕ ਹੈ ਜਿਸ ਨੂੰ ਮਨੁੱਖ ਨੇ ਨਹੀਂ, ਸਗੋਂ ਪ੍ਰਭੂ ਨੇ ਖੜ੍ਹਾ ਕੀਤਾ।
3ਹਰੇਕ ਮਹਾਂਯਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ, ਇਸ ਲਈ ਜ਼ਰੂਰੀ ਸੀ ਕਿ ਇਸ ਦੇ ਕੋਲ ਵੀ ਚੜ੍ਹਾਉਣ ਦੇ ਲਈ ਕੁਝ ਹੋਵੇ। 4ਹੁਣ ਜੇ ਉਹ ਧਰਤੀ 'ਤੇ ਹੁੰਦਾ ਤਾਂ ਕਦੇ ਯਾਜਕ ਨਾ ਹੁੰਦਾ, ਕਿਉਂਕਿ ਬਿਵਸਥਾ ਦੇ ਅਨੁਸਾਰ ਭੇਟਾਂ ਚੜ੍ਹਾਉਣ ਵਾਲੇ#8:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਾਜਕ” ਲਿਖਿਆ ਹੈ। ਤਾਂ ਇੱਥੇ ਹਨ। 5ਉਹ ਸਵਰਗੀ ਵਸਤਾਂ ਦੀ ਨਕਲ ਅਤੇ ਪ੍ਰਤਿਬਿੰਬ ਦੀ ਸੇਵਾ ਕਰਦੇ ਹਨ ਜਿਵੇਂ ਪਰਮੇਸ਼ਰ ਵੱਲੋਂ ਮੂਸਾ ਨੂੰ ਤੰਬੂ ਸਥਾਪਤ ਕਰਨ ਸਮੇਂ ਇਹ ਚਿਤਾਵਨੀ ਦਿੱਤੀ ਗਈ ਸੀ:“ਵੇਖ, ਤੂੰ ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਵੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।”#ਕੂਚ 25:40 6ਪਰ ਯਿਸੂ ਨੇ ਹੋਰ ਵੀ ਵੱਡੀ ਸੇਵਾ ਪ੍ਰਾਪਤ ਕੀਤੀ ਹੈ, ਇੱਥੋਂ ਤੱਕ ਕਿ ਉਹ ਉਸ ਉੱਤਮ ਨੇਮ ਦਾ ਵਿਚੋਲਾ ਬਣਿਆ ਜੋ ਉੱਤਮ ਵਾਇਦਿਆਂ 'ਤੇ ਅਧਾਰਤ ਹੈ। 7ਜੇ ਪਹਿਲੇ ਨੇਮ ਵਿੱਚ ਕਮੀਆਂ ਨਾ ਹੁੰਦੀਆਂ ਤਾਂ ਦੂਜੇ ਨੂੰ ਭਾਲਣ ਦੀ ਲੋੜ ਨਾ ਪੈਂਦੀ। 8ਪਰ ਉਹ ਉਨ੍ਹਾਂ ਉੱਤੇ ਦੋਸ਼ ਲਾਉਂਦੇ ਹੋਏ ਕਹਿੰਦਾ ਹੈ:
ਵੇਖੋ, ਉਹ ਦਿਨ ਆਉਂਦੇ ਹਨ, ਪ੍ਰਭੂ ਕਹਿੰਦਾ ਹੈ,
ਜਦੋਂ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।
9 ਪ੍ਰਭੂ ਕਹਿੰਦਾ ਹੈ, ਇਹ ਉਸ ਨੇਮ ਵਰਗਾ ਨਹੀਂ ਹੋਵੇਗਾ
ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਉਸ ਦਿਨ ਬੰਨ੍ਹਿਆ
ਜਦੋਂ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ;
ਕਿਉਂਕਿ ਉਹ ਮੇਰੇ ਨੇਮ ਵਿੱਚ ਬਣੇ ਨਾ ਰਹੇ,
ਇਸ ਲਈ ਮੈਂ ਵੀ ਉਨ੍ਹਾਂ ਨੂੰ ਅਣਦੇਖਾ ਕੀਤਾ।
10 ਪ੍ਰਭੂ ਫੇਰ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ
ਜੋ ਨੇਮ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ ਉਹ ਇਹ ਹੈ:
ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਮਨ ਵਿੱਚ ਪਾਵਾਂਗਾ
ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਦਿਲਾਂ ਉੱਤੇ ਲਿਖਾਂਗਾ;
ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ
ਅਤੇ ਉਹ ਮੇਰੀ ਪਰਜਾ ਹੋਣਗੇ
11 ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ # 8:11 ਕੁਝ ਹਸਤਲੇਖਾਂ ਵਿੱਚ “ਗੁਆਂਢੀ” ਦੇ ਸਥਾਨ 'ਤੇ “ਦੇਸ ਵਾਸੀ” ਲਿਖਿਆ ਹੈ। ਨੂੰ
ਅਤੇ ਕੋਈ ਵੀ ਆਪਣੇ ਭਾਈ ਨੂੰ ਇਹ ਨਹੀਂ ਸਿਖਾਵੇਗਾ,
“ਪ੍ਰਭੂ ਨੂੰ ਜਾਣ”
ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਜਾਣਨਗੇ।
12 ਕਿਉਂ ਜੋ ਮੈਂ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਦੇ ਵਿਖੇ ਦਇਆਵਾਨ ਹੋਵਾਂਗਾ
ਅਤੇ ਉਨ੍ਹਾਂ ਦੇ ਪਾਪਾਂ # 8:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਉਨ੍ਹਾਂ ਦੇ ਅਪਰਾਧਾਂ” ਲਿਖਿਆ ਹੈ। ਨੂੰ ਕਦੇ ਯਾਦ ਨਹੀਂ ਕਰਾਂਗਾ। # ਯਿਰਮਿਯਾਹ 31:31-34
13ਜਦੋਂ ਉਸ ਨੇ“ਨਵਾਂ” ਕਿਹਾਤਾਂ ਪਹਿਲੇ ਨੂੰ ਪੁਰਾਣਾ ਠਹਿਰਾ ਦਿੱਤਾ, ਕਿਉਂਕਿ ਜੋ ਪੁਰਾਣਾ ਹੋ ਰਿਹਾ ਹੈ ਅਤੇ ਬੀਤਦਾ ਜਾਂਦਾ ਹੈ ਉਹ ਅਲੋਪ ਹੋਣ ਵਾਲਾ ਹੈ।

Highlight

Copy

Compare

Share

None

Want to have your highlights saved across all your devices? Sign up or sign in