1
ਇਬਰਾਨੀਆਂ 8:12
Punjabi Standard Bible
PSB
ਕਿਉਂ ਜੋ ਮੈਂ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਦੇ ਵਿਖੇ ਦਇਆਵਾਨ ਹੋਵਾਂਗਾ ਅਤੇ ਉਨ੍ਹਾਂ ਦੇ ਪਾਪਾਂ ਨੂੰ ਕਦੇ ਯਾਦ ਨਹੀਂ ਕਰਾਂਗਾ।
Compare
Explore ਇਬਰਾਨੀਆਂ 8:12
2
ਇਬਰਾਨੀਆਂ 8:10
ਪ੍ਰਭੂ ਫੇਰ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ ਜੋ ਨੇਮ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ ਉਹ ਇਹ ਹੈ: ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਮਨ ਵਿੱਚ ਪਾਵਾਂਗਾ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਦਿਲਾਂ ਉੱਤੇ ਲਿਖਾਂਗਾ; ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।
Explore ਇਬਰਾਨੀਆਂ 8:10
3
ਇਬਰਾਨੀਆਂ 8:11
ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਅਤੇ ਕੋਈ ਵੀ ਆਪਣੇ ਭਾਈ ਨੂੰ ਇਹ ਨਹੀਂ ਸਿਖਾਵੇਗਾ, “ਪ੍ਰਭੂ ਨੂੰ ਜਾਣ” ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਜਾਣਨਗੇ।
Explore ਇਬਰਾਨੀਆਂ 8:11
4
ਇਬਰਾਨੀਆਂ 8:8
ਪਰ ਉਹ ਉਨ੍ਹਾਂ ਉੱਤੇ ਦੋਸ਼ ਲਾਉਂਦੇ ਹੋਏ ਕਹਿੰਦਾ ਹੈ: ਵੇਖੋ, ਉਹ ਦਿਨ ਆਉਂਦੇ ਹਨ, ਪ੍ਰਭੂ ਕਹਿੰਦਾ ਹੈ, ਜਦੋਂ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।
Explore ਇਬਰਾਨੀਆਂ 8:8
5
ਇਬਰਾਨੀਆਂ 8:1
ਹੁਣ ਜੋ ਅਸੀਂ ਕਹਿ ਰਹੇ ਹਾਂ ਉਸ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਉੱਤੇ ਅੱਤ ਮਹਾਨ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੈ।
Explore ਇਬਰਾਨੀਆਂ 8:1