YouVersion Logo
Search Icon

2 ਕੁਰਿੰਥੀਆਂ 4

4
ਖੁਸ਼ਖ਼ਬਰੀ ਦਾ ਚਾਨਣ
1ਇਸ ਲਈ ਜਦੋਂ ਸਾਡੇ ਉੱਤੇ ਦਇਆ ਹੋਈ ਅਤੇ ਸਾਨੂੰ ਇਹ ਸੇਵਕਾਈ ਮਿਲੀ ਤਾਂ ਅਸੀਂ ਹੌਸਲਾ ਨਹੀਂ ਹਾਰਦੇ, 2ਬਲਕਿ ਅਸੀਂ ਸ਼ਰਮਿੰਦਗੀ ਦੇ ਗੁਪਤ ਕੰਮ ਛੱਡ ਦਿੱਤੇ। ਨਾ ਅਸੀਂ ਚਲਾਕੀ ਕਰਦੇ ਹਾਂ ਅਤੇ ਨਾ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪਰਗਟ ਕਰਦੇ ਹੋਏ ਪਰਮੇਸ਼ਰ ਦੇ ਸਨਮੁੱਖ ਆਪਣੇ ਆਪ ਨੂੰ ਹਰੇਕ ਮਨੁੱਖ ਦੇ ਵਿਵੇਕ ਅੱਗੇ ਪੇਸ਼ ਕਰਦੇ ਹਾਂ। 3ਪਰ ਜੇ ਸਾਡੀ ਖੁਸ਼ਖ਼ਬਰੀ ਉੱਤੇ ਪਰਦਾ ਪਿਆ ਹੈ ਤਾਂ ਇਹ ਉਨ੍ਹਾਂ ਲਈ ਪਿਆ ਹੈ ਜਿਹੜੇ ਨਾਸ ਹੋ ਰਹੇ ਹਨ; 4ਉਨ੍ਹਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਇਸ ਸੰਸਾਰ ਦੇ ਈਸ਼ਵਰ ਨੇ ਅੰਨ੍ਹਾ ਕਰ ਦਿੱਤਾ ਹੈ ਤਾਂਕਿ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਸ ਦੇ ਤੇਜ ਦੀ ਖੁਸ਼ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਨਾ ਚਮਕੇ। 5ਕਿਉਂਕਿ ਅਸੀਂ ਆਪਣਾ ਨਹੀਂ, ਸਗੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ ਅਤੇ ਯਿਸੂ ਦੀ ਖਾਤਰ ਆਪ ਤੁਹਾਡੇ ਦਾਸ ਹਾਂ। 6ਕਿਉਂ ਜੋ ਪਰਮੇਸ਼ਰ ਜਿਸ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ,” ਉਹੀ ਪਰਮੇਸ਼ਰ ਸਾਡੇ ਮਨਾਂ ਵਿੱਚ ਚਮਕਿਆ ਤਾਂਕਿ ਉਹ ਆਪਣੇ ਤੇਜ ਦੇ ਗਿਆਨ ਦਾ ਚਾਨਣ ਯਿਸੂ ਮਸੀਹ ਦੇ ਚਿਹਰੇ ਤੋਂ ਪਰਗਟ ਕਰੇ।
ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਧਨ
7ਪਰ ਸਾਡੇ ਕੋਲ ਇਹ ਧਨ ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਹੋਇਆ ਹੈ ਤਾਂਕਿ ਪਰਗਟ ਹੋ ਜਾਵੇ ਕਿ ਇਹ ਅਸੀਮ ਸ਼ਕਤੀ ਸਾਡੇ ਵੱਲੋਂ ਨਹੀਂ, ਬਲਕਿ ਪਰਮੇਸ਼ਰ ਦੀ ਵੱਲੋਂ ਹੈ। 8ਅਸੀਂ ਹਰ ਪਾਸਿਓਂ ਕਸ਼ਟ ਸਹਿੰਦੇ ਹਾਂ, ਪਰ ਦੱਬੇ ਨਹੀਂ ਜਾਂਦੇ; ਦੁਬਿਧਾ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ; 9ਸਤਾਏ ਜਾਂਦੇ ਹਾਂ, ਪਰ ਤਿਆਗੇ ਨਹੀਂ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ; 10ਅਸੀਂ#4:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ। ਯਿਸੂ ਦੀ ਮੌਤ ਨੂੰ ਹਮੇਸ਼ਾ ਆਪਣੇ ਸਰੀਰ ਵਿੱਚ ਲਈ ਫਿਰਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪਰਗਟ ਹੋਵੇ। 11ਕਿਉਂਕਿ ਅਸੀਂ ਜਿਹੜੇ ਜੀਉਂਦੇ ਹਾਂ ਹਮੇਸ਼ਾ ਯਿਸੂ ਦੀ ਖਾਤਰ ਮੌਤ ਦੇ ਹੱਥ ਸੌਂਪੇ ਜਾਂਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ। 12ਇਸ ਤਰ੍ਹਾਂ ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰਦਾ ਹੈ।
13ਕਿਉਂਕਿ ਸਾਡੇ ਵਿੱਚ ਵਿਸ਼ਵਾਸ ਦਾ ਉਹੀ ਆਤਮਾ ਹੈ ਜਿਸ ਦੇ ਬਾਰੇ ਲਿਖਿਆ ਹੈ,“ਮੈਂ ਵਿਸ਼ਵਾਸ ਕੀਤਾ, ਇਸ ਲਈ ਮੈਂ ਬੋਲਿਆ।”#ਜ਼ਬੂਰ 116:10 ਅਸੀਂ ਵੀ ਵਿਸ਼ਵਾਸ ਕਰਦੇ ਹਾਂ, ਇਸ ਲਈ ਬੋਲਦੇ ਹਾਂ 14ਅਤੇ ਇਹ ਵੀ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਵਾਇਆ ਉਹ ਸਾਨੂੰ ਵੀ ਯਿਸੂ ਦੇ ਨਾਲ#4:14 ਕੁਝ ਹਸਤਲੇਖਾਂ ਵਿੱਚ “ਨਾਲ” ਦੇ ਸਥਾਨ 'ਤੇ “ਦੁਆਰਾ” ਲਿਖਿਆ ਹੈ। ਜਿਵਾਏਗਾ ਅਤੇ ਤੁਹਾਡੇ ਨਾਲ ਆਪਣੇ ਸਨਮੁੱਖ ਖੜ੍ਹਾ ਕਰੇਗਾ। 15ਕਿਉਂਕਿ ਇਹ ਸਭ ਕੁਝ ਤੁਹਾਡੇ ਲਈ ਹੈ ਤਾਂਕਿ ਪਰਮੇਸ਼ਰ ਦੀ ਕਿਰਪਾ ਬਹੁਤਿਆਂ ਰਾਹੀਂ ਫੈਲਦੀ ਜਾਵੇ ਅਤੇ ਉਸ ਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਦਾ ਕਾਰਨ ਬਣੇ।
16ਇਸ ਲਈ ਅਸੀਂ ਹੌਸਲਾ ਨਹੀਂ ਹਾਰਦੇ; ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ ਹੁੰਦੀ ਜਾਂਦੀ ਹੈ, ਤਾਂ ਵੀ ਸਾਡੀ ਅੰਦਰੂਨੀ ਮਨੁੱਖਤਾ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। 17ਕਿਉਂਕਿ ਸਾਡਾ ਥੋੜ੍ਹੀ ਦੇਰ ਦਾ ਹਲਕਾ ਜਿਹਾ ਕਸ਼ਟ ਸਾਡੇ ਲਈ ਵੱਡੀ ਸਗੋਂ ਅੱਤ ਵੱਡੀ ਸਦੀਪਕ ਮਹਿਮਾ ਨੂੰ ਪੈਦਾ ਕਰਦਾ ਹੈ। 18ਅਸੀਂ ਵਿਖਾਈ ਦੇਣ ਵਾਲੀਆਂ ਵਸਤਾਂ ਉੱਤੇ ਨਹੀਂ, ਸਗੋਂ ਅਣਡਿੱਠ ਵਸਤਾਂ ਉੱਤੇ ਧਿਆਨ ਲਾਉਂਦੇ ਹਾਂ; ਕਿਉਂਕਿ ਵਿਖਾਈ ਦੇਣ ਵਾਲੀਆਂ ਵਸਤਾਂ ਥੋੜ੍ਹੇ ਸਮੇਂ ਲਈ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।

Highlight

Share

Copy

None

Want to have your highlights saved across all your devices? Sign up or sign in