YouVersion Logo
Search Icon

2 ਕੁਰਿੰਥੀਆਂ 3

3
ਜੀਉਂਦੀਆਂ ਚਿੱਠੀਆਂ
1ਕੀ ਅਸੀਂ ਫੇਰ ਤੋਂ ਆਪਣੀ ਹੀ ਪ੍ਰਸ਼ੰਸਾ ਕਰਨ ਲੱਗੇ ਹਾਂ? ਜਾਂ ਕੀ ਸਾਨੂੰ ਵੀ ਕਈਆਂ ਵਾਂਗ ਤੁਹਾਡੇ ਤੋਂ ਪ੍ਰਸ਼ੰਸਾ-ਪੱਤਰ ਲੈਣ ਜਾਂ ਦੇਣ ਦੀ ਜ਼ਰੂਰਤ ਹੈ? 2ਸਾਡੀ ਚਿੱਠੀ ਤਾਂ ਤੁਸੀਂ ਹੋ ਜੋ ਸਾਡੇ ਦਿਲਾਂ 'ਤੇ ਲਿਖੀ ਹੋਈ ਹੈ ਅਤੇ ਜਿਸ ਨੂੰ ਸਭ ਲੋਕ ਪਛਾਣਦੇ ਅਤੇ ਪੜ੍ਹਦੇ ਹਨ। 3ਇਹ ਪਰਗਟ ਹੈ ਕਿ ਤੁਸੀਂ ਸਾਡੀ ਸੇਵਾ ਦੁਆਰਾ ਲਿਖੀ ਗਈ ਮਸੀਹ ਦੀ ਚਿੱਠੀ ਹੋ ਜੋ ਸਿਆਹੀ ਨਾਲ ਨਹੀਂ, ਸਗੋਂ ਜੀਉਂਦੇ ਪਰਮੇਸ਼ਰ ਦੇ ਆਤਮਾ ਨਾਲ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਪਰ ਦਿਲਾਂ ਦੀਆਂ ਮਾਸ ਰੂਪੀ ਪੱਟੀਆਂ 'ਤੇ ਲਿਖੀ ਹੈ।
4ਸਾਨੂੰ ਮਸੀਹ ਦੇ ਰਾਹੀਂ ਪਰਮੇਸ਼ਰ ਉੱਤੇ ਅਜਿਹਾ ਹੀ ਭਰੋਸਾ ਹੈ। 5ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਇਸ ਯੋਗ ਸਮਝਦੇ ਹਾਂ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਹੈ। 6ਉਸੇ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ; ਲਿਖਤ ਦੇ ਨਹੀਂ ਪਰ ਆਤਮਾ ਦੇ ਨੇਮ ਦੇ, ਕਿਉਂਕਿ ਲਿਖਤ ਮਾਰਦੀ ਹੈ ਪਰ ਆਤਮਾ ਜਿਵਾਉਂਦਾ ਹੈ।
ਨਵੇਂ ਨੇਮ ਦੀ ਸੇਵਾ
7ਜੇ ਮੌਤ ਦੇ ਉਸ ਨੇਮ ਦੀ ਸੇਵਾ#3:7 ਮੂਲ ਸ਼ਬਦ ਅਰਥ: ਮੌਤ ਦੀ ਉਸ ਸੇਵਾ ਜਿਸ ਦੀ ਲਿਖਤ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੀ ਤੇਜਵਾਨ ਸੀ ਕਿ ਉਸ ਦੇ ਤੇਜ ਦੇ ਕਾਰਨ ਜੋ ਕਿ ਮੱਧਮ ਪੈਂਦਾ ਜਾਂਦਾ ਸੀ ਇਸਰਾਏਲ ਦੀ ਸੰਤਾਨ ਮੂਸਾ ਦੇ ਚਿਹਰੇ ਵੱਲ ਨਾ ਤੱਕ ਸਕੀ 8ਤਾਂ ਆਤਮਾ ਦੇ ਨੇਮ ਦੀ ਸੇਵਾ#3:8 ਮੂਲ ਸ਼ਬਦ ਅਰਥ: ਆਤਮਾ ਦੀ ਸੇਵਾ ਹੋਰ ਵੀ ਤੇਜਵਾਨ ਕਿਉਂ ਨਾ ਹੋਵੇਗੀ? 9ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੇ ਨੇਮ ਦੀ ਸੇਵਾ#3:9 ਮੂਲ ਸ਼ਬਦ ਅਰਥ: ਦੋਸ਼ੀ ਠਹਿਰਾਉਣ ਵਾਲੀ ਸੇਵਾ ਤੇਜਵਾਨ ਸੀ ਤਾਂ ਧਰਮੀ ਠਹਿਰਾਉਣ ਵਾਲੇ ਨੇਮ ਦੀ ਸੇਵਾ#3:9 ਮੂਲ ਸ਼ਬਦ ਅਰਥ: ਧਰਮੀ ਠਹਿਰਾਉਣ ਵਾਲੀ ਸੇਵਾ ਬਹੁਤ ਵਧਕੇ ਤੇਜਵਾਨ ਹੋਵੇਗੀ। 10ਬਲਕਿ ਉਹ ਜੋ ਤੇਜਵਾਨ ਸੀ ਹੁਣ ਉਸ ਤੋਂ ਵਧੀਕ ਤੇਜਵਾਨ ਦੇ ਸਾਹਮਣੇ ਤੇਜਵਾਨ ਨਾ ਰਹੀ, 11ਕਿਉਂਕਿ ਜੇ ਉਹ ਜੋ ਤੇਜਵਾਨ ਸੀ ਮੱਧਮ ਪੈਂਦੀ ਜਾਂਦੀ ਸੀ ਤਾਂ ਉਹ ਜੋ ਸਥਿਰ ਹੈ ਹੋਰ ਵੀ ਜ਼ਿਆਦਾ ਤੇਜਵਾਨ ਹੋਵੇਗੀ।
12ਇਸ ਲਈ ਅਜਿਹੀ ਆਸ ਹੋਣ ਕਰਕੇ ਅਸੀਂ ਬੜੀ ਦਲੇਰੀ ਨਾਲ ਬੋਲਦੇ ਹਾਂ, 13ਨਾ ਕਿ ਮੂਸਾ ਵਾਂਗ ਜਿਹੜਾ ਆਪਣੇ ਚਿਹਰੇ ਨੂੰ ਪਰਦੇ ਨਾਲ ਢੱਕਦਾ ਸੀ ਤਾਂਕਿ ਇਸਰਾਏਲ ਦੀ ਸੰਤਾਨ ਉਸ ਮੱਧਮ ਪੈਂਦੇ ਜਾ ਰਹੇ ਤੇਜ ਦਾ ਅੰਤ ਨਾ ਵੇਖ ਸਕੇ। 14ਪਰ ਉਨ੍ਹਾਂ ਦੇ ਮਨ ਕਠੋਰ ਕੀਤੇ ਗਏ ਸਨ, ਕਿਉਂਕਿ ਪੁਰਾਣਾ ਨੇਮ ਪੜ੍ਹਦਿਆਂ ਅੱਜ ਤੱਕ ਉਨ੍ਹਾਂ ਦੇ ਮਨਾਂ 'ਤੇ ਉਹੀ ਪਰਦਾ ਪਿਆ ਰਹਿੰਦਾ ਹੈ; ਇਹ ਹਟਾਇਆ ਨਹੀਂ ਜਾਂਦਾ, ਕਿਉਂਕਿ ਇਹ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ। 15ਅੱਜ ਤੱਕ ਜਦੋਂ ਵੀ ਮੂਸਾ ਦੀ ਪੁਸਤਕ ਪੜ੍ਹੀ ਜਾਂਦੀ ਹੈ ਤਾਂ ਉਨ੍ਹਾਂ ਦੇ ਮਨਾਂ 'ਤੇ ਪਰਦਾ ਪਿਆ ਰਹਿੰਦਾ ਹੈ, 16ਪਰ ਜਦੋਂ ਵੀ ਕੋਈ ਪ੍ਰਭੂ ਵੱਲ ਮੁੜਦਾ ਹੈ ਤਾਂ ਉਹ ਪਰਦਾ ਹਟਾਇਆ ਜਾਂਦਾ ਹੈ। 17ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਅਜ਼ਾਦੀ ਹੈ। 18ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚੋਂ ਵੇਖਦੇ ਹੋਏ ਪ੍ਰਭੂ ਅਰਥਾਤ ਆਤਮਾ ਦੁਆਰਾ ਉਸੇ ਮਹਿਮਾਮਈ ਸਰੂਪ ਵਿੱਚ ਅੰਸ਼-ਅੰਸ਼ ਕਰਕੇ ਬਦਲਦੇ ਜਾਂਦੇ ਹਾਂ।

Highlight

Share

Copy

None

Want to have your highlights saved across all your devices? Sign up or sign in