Bible App logo
Search Icon

1 ਯੂਹੰਨਾ 5

5
1ਹਰੇਕ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਜਿਹੜਾ ਪੈਦਾ ਕਰਨ ਵਾਲੇ ਨਾਲ ਪ੍ਰੇਮ ਕਰਦਾ ਹੈ ਉਹ ਉਸ ਨਾਲ ਵੀ ਪ੍ਰੇਮ ਕਰਦਾ ਹੈ ਜੋ ਉਸ ਤੋਂ ਪੈਦਾ ਹੋਇਆ ਹੈ। 2ਜਦੋਂ ਅਸੀਂ ਪਰਮੇਸ਼ਰ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਨਾਲ ਵੀ ਪ੍ਰੇਮ ਕਰਦੇ ਹਾਂ। 3ਕਿਉਂਕਿ ਪਰਮੇਸ਼ਰ ਨਾਲ ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ; ਉਸ ਦੇ ਹੁਕਮ ਭਾਰੇ ਨਹੀਂ ਹਨ।
ਸੰਸਾਰ ਉੱਤੇ ਜਿੱਤ ਪਾਉਣਾ
4ਜੋ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਦਾ ਹੈ; ਸਾਡਾ ਵਿਸ਼ਵਾਸ ਹੀ ਉਹ ਜਿੱਤ ਹੈ ਜੋ ਸੰਸਾਰ ਉੱਤੇ ਫਤਹ ਪਾਉਂਦਾ ਹੈ। 5ਉਹ ਕੌਣ ਹੈ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਕੀ ਉਹੀ ਨਹੀਂ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਹੈ?
6ਉਹ ਯਿਸੂ ਮਸੀਹ ਹੀ ਹੈ ਜਿਹੜਾ ਪਾਣੀ ਅਤੇ ਲਹੂ ਦੇ ਰਾਹੀਂ ਆਇਆ; ਕੇਵਲ ਪਾਣੀ ਦੇ ਰਾਹੀਂ ਨਹੀਂ, ਸਗੋਂ ਪਾਣੀ ਅਤੇ ਲਹੂ ਦੇ ਰਾਹੀਂ; ਆਤਮਾ ਹੀ ਹੈ ਜਿਹੜਾ ਗਵਾਹੀ ਦਿੰਦਾ ਹੈ ਕਿਉਂਕਿ ਆਤਮਾ ਸੱਚ ਹੈ। 7ਗਵਾਹੀ ਦੇਣ ਵਾਲੇ ਤਿੰਨ ਹਨ#5:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਇਹ ਤਿੰਨ ਅਰਥਾਤ ਪਿਤਾ, ਵਚਨ ਅਤੇ ਪਵਿੱਤਰ ਆਤਮਾ ਸਵਰਗ ਵਿੱਚ ਗਵਾਹੀ ਦਿੰਦੇ ਹਨ: ਇਹ ਤਿੰਨ ਇੱਕੋ ਹਨ।” ਲਿਖਿਆ ਹੈ।: 8ਆਤਮਾ#5:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਧਰਤੀ ਉੱਤੇ ਇਹ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ: ਆਤਮਾ,” ਲਿਖਿਆ ਹੈ।, ਪਾਣੀ ਅਤੇ ਲਹੂ ਅਤੇ ਇਹ ਤਿੰਨੇ ਸਹਿਮਤ ਹਨ। 9ਜੇ ਅਸੀਂ ਮਨੁੱਖਾਂ ਦੀ ਗਵਾਹੀ ਸਵੀਕਾਰ ਕਰ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਗਵਾਹੀ ਤਾਂ ਇਸ ਤੋਂ ਵੱਡੀ ਹੈ, ਕਿਉਂਕਿ ਇਹ ਪਰਮੇਸ਼ਰ ਦੀ ਗਵਾਹੀ ਹੈ ਜੋ ਉਸ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ ਹੈ। 10ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਅੰਦਰ ਇਹ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਪਰਮੇਸ਼ਰ ਨੂੰ ਝੂਠਾ ਠਹਿਰਾ ਦਿੱਤਾ ਹੈ, ਕਿਉਂਕਿ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਜੋ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ। 11ਉਹ ਗਵਾਹੀ ਇਹ ਹੈ ਕਿ ਪਰਮੇਸ਼ਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ। 12ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ, ਉਸ ਕੋਲ ਜੀਵਨ ਵੀ ਨਹੀਂ। 13ਮੈਂ ਤੁਹਾਨੂੰ ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ, ਇਹ ਗੱਲਾਂ ਇਸ ਲਈ ਲਿਖੀਆਂ ਤਾਂਕਿ ਤੁਸੀਂ ਜਾਣ ਲਵੋ ਕਿ ਤੁਹਾਡੇ ਕੋਲ ਸਦੀਪਕ ਜੀਵਨ ਹੈ।
14ਪਰਮੇਸ਼ਰ ਦੇ ਸਨਮੁੱਖ ਸਾਨੂੰ ਇਹ ਦਲੇਰੀ ਹੈ ਕਿ ਜੇ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਵੀ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ; 15ਅਤੇ ਜੇ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਜੋ ਵੀ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਇਹ ਵੀ ਜਾਣਦੇ ਹਾਂ ਕਿ ਜੋ ਕੁਝ ਅਸੀਂ ਉਸ ਕੋਲੋਂ ਮੰਗਿਆ ਹੈ ਉਹ ਸਾਨੂੰ ਮਿਲ ਗਿਆ ਹੈ।
16ਜੇ ਕੋਈ ਆਪਣੇ ਭਾਈ ਨੂੰ ਅਜਿਹਾ ਪਾਪ ਕਰਦੇ ਵੇਖਦਾ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ, ਤਾਂ ਉਹ ਉਸ ਦੇ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ਰ ਉਸ ਭਾਈ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਨੂੰ ਜਿਹੜੇ ਅਜਿਹਾ ਪਾਪ ਕਰਦੇ ਹਨ ਜਿਸ ਦਾ ਨਤੀਜਾ ਮੌਤ ਨਹੀਂ ਹੈ। ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਹੈ; ਮੈਂ ਤੁਹਾਨੂੰ ਇਸ ਦੇ ਵਿਖੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ। 17ਹਰ ਪ੍ਰਕਾਰ ਦਾ ਕੁਧਰਮ ਪਾਪ ਹੈ, ਪਰ ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ।
ਸਿੱਟਾ
18ਅਸੀਂ ਜਾਣਦੇ ਹਾਂ ਕਿ ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਾਪ ਕਰਨ ਵਿੱਚ ਲੱਗਾ ਨਹੀਂ ਰਹਿੰਦਾ, ਬਲਕਿ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਰਮੇਸ਼ਰ ਉਸ ਦੀ ਰਾਖੀ ਕਰਦਾ ਹੈ ਅਤੇ ਦੁਸ਼ਟ ਉਸ ਨੂੰ ਛੂਹ ਨਹੀਂ ਸਕਦਾ। 19ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ, ਜਦਕਿ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ। 20ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਉਸ ਨੇ ਸਾਨੂੰ ਸਮਝ ਦਿੱਤੀ ਹੈ ਤਾਂਕਿ ਅਸੀਂ ਉਸ ਨੂੰ ਜਾਣ ਲਈਏ ਜਿਹੜਾ ਸੱਚਾ ਹੈ। ਅਸੀਂ ਉਸ ਵਿੱਚ ਜਿਹੜਾ ਸੱਚਾ ਹੈ ਅਰਥਾਤ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ; ਉਹੀ ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਹੈ। 21ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।

Currently Selected:

1 ਯੂਹੰਨਾ 5: PSB

Highlight

Copy

Compare

Share

None

Want to have your highlights saved across all your devices? Sign up or sign in