ਰੂਥ 4
4
ਬੋਅਜ਼ ਨੇ ਰੂਥ ਨਾਲ ਵਿਆਹ ਕੀਤਾ
1ਇਸੇ ਦੌਰਾਨ ਬੋਅਜ਼ ਨਗਰ ਦੇ ਦਰਵਾਜ਼ੇ ਕੋਲ ਗਿਆ ਅਤੇ ਉੱਥੇ ਬੈਠ ਗਿਆ ਜਿਵੇਂ ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋ ਦੀ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ “ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ।” ਤਾਂ ਉਹ ਮੁੜਿਆ ਅਤੇ ਉੱਥੇ ਇੱਕ ਪਾਸੇ ਬੈਠ ਗਿਆ।
2ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, “ਇੱਥੇ ਬੈਠੋ।” ਅਤੇ ਉਹ ਬੈਠ ਗਏ। 3ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, “ਨਾਓਮੀ, ਜੋ ਮੋਆਬ ਤੋਂ ਵਾਪਸ ਆਈ ਹੈ, ਸਾਡੇ ਰਿਸ਼ਤੇਦਾਰ ਅਲੀਮਲਕ ਦੀ ਜ਼ਮੀਨ ਹਿੱਸਾ ਵੇਚਣਾ ਚਾਹੁੰਦੀ ਹੈ। 4ਇਸ ਲਈ ਮੈਂ ਸੋਚਿਆ ਕਿ ਤੇਰੇ ਕੰਨ ਵਿੱਚ ਇਹ ਗੱਲ ਪਾਵਾਂ, ਤਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਸਾਮ੍ਹਣੇ ਜੋ ਬੈਠੇ ਹਨ ਅਤੇ ਮੇਰੇ ਕੁਲ ਦੇ ਬਜ਼ੁਰਗਾਂ ਦੇ ਸਾਮ੍ਹਣੇ ਉਹ ਨੂੰ ਖਰੀਦ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਅਤੇ ਜੇ ਤੂੰ ਨਾ ਛੁਡਾਉਣਾ ਚਾਹੇ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖ਼ਬਰ ਹੋਵੇ, ਕਿਉਂਕਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਤੇਰੇ ਬਾਅਦ ਮੈਂ ਹਾਂ।”
ਉਸ ਨੇ ਕਿਹਾ, “ਮੈਂ ਛੁਡਾਵਾਂਗਾ।”
5ਤਦ ਬੋਅਜ਼ ਨੇ ਕਿਹਾ, “ਜਿਸ ਦਿਨ ਉਹ ਜ਼ਮੀਨ ਨਾਓਮੀ ਦੇ ਹੱਥੋਂ ਖਰੀਦ ਲਵੇ ਤਾਂ ਉਸੇ ਦਿਨ ਤੈਨੂੰ ਉਸ ਮਰੇ ਹੋਏ ਵਿਧਵਾ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ।”
6ਇਸ ਉੱਤੇ, ਉਸ ਛੁਡਾਉਣ ਵਾਲੇ ਨੇ ਕਿਹਾ, “ਫਿਰ ਤਾਂ ਮੈਂ ਇਸਨੂੰ ਛੁਡਾ ਨਹੀਂ ਸਕਦਾ ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਨੂੰ ਖ਼ਤਰੇ ਵਿੱਚ ਪਾ ਬੈਠਾ। ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਰੱਖ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ।”
7(ਹੁਣ ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹ ਰੀਤ ਸੀ।)
8ਤਾਂ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, “ਇਸ ਨੂੰ ਆਪ ਖਰੀਦ ਲੈ।” ਅਤੇ ਉਸਨੇ ਆਪਣੀ ਜੁੱਤੀ ਲਾਹ ਦਿੱਤੀ।
9ਤਦ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਅੱਜ ਤੁਸੀਂ ਗਵਾਹ ਹੋ ਕਿ ਮੈਂ ਅਲੀਮਲਕ, ਕਿਲਓਨ ਅਤੇ ਮਹਿਲੋਨ ਦੀ ਸਾਰੀ ਜਾਇਦਾਦ ਨਾਓਮੀ ਦੇ ਹੱਥੋਂ ਖਰੀਦ ਲਈ ਹੈ। 10ਮੈਂ ਮੋਆਬੀ, ਮਹਿਲੋਨ ਦੀ ਵਿਧਵਾ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਲਿਆ ਹੈ, ਤਾਂ ਜੋ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਨਾਲ ਕਾਇਮ ਰੱਖਿਆ ਜਾ ਸਕੇ, ਤਾਂ ਜੋ ਉਹ ਦਾ ਨਾਮ ਉਸ ਦੇ ਘਰਾਣੇ ਵਿੱਚੋਂ ਜਾਂ ਉਹ ਦੇ ਸ਼ਹਿਰ ਵਿੱਚੋਂ ਨਾ ਮਿਟ ਜਾਵੇ। ਅੱਜ ਦੇ ਦਿਨ ਦੇ ਤੁਸੀਂ ਗਵਾਹ ਹੋ!”
11ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, “ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ। 12ਯਾਹਵੇਹ ਤੁਹਾਨੂੰ ਜੋ ਪਰਿਵਾਰ ਇਸ ਇਸਤਰੀ ਦੁਆਰਾ ਦੇਵੇ, ਪੇਰੇਜ਼ ਪਰਿਵਾਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।”
ਨਾਓਮੀ ਨੂੰ ਇੱਕ ਪੁੱਤਰ ਮਿਲਿਆ
13ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 14ਔਰਤਾਂ ਨੇ ਨਾਓਮੀ ਨੂੰ ਕਿਹਾ: “ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ! 15ਉਹ ਤੇਰਾ ਜੀਵਨ ਨਵਾਂ ਕਰੇਗਾ ਅਤੇ ਬੁਢਾਪੇ ਵਿੱਚ ਤੈਨੂੰ ਸੰਭਾਲੇਗਾ। ਕਿਉਂਕਿ ਤੇਰੀ ਨੂੰਹ, ਜੋ ਤੈਨੂੰ ਪਿਆਰ ਕਰਦੀ ਹੈ ਅਤੇ ਜੋ ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਉਸਨੂੰ ਜਨਮ ਦਿੱਤਾ ਹੈ।”
16ਤਦ ਨਾਓਮੀ ਨੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਉਸ ਦੀ ਦੇਖਭਾਲ ਕੀਤੀ। 17ਉੱਥੇ ਰਹਿਣ ਵਾਲੀਆਂ ਔਰਤਾਂ ਨੇ ਆਖਿਆ, “ਨਾਓਮੀ ਦੇ ਇੱਕ ਪੁੱਤਰ ਹੋਇਆ!” ਅਤੇ ਉਹਨਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ, ਦਾਵੀਦ ਦਾ ਦਾਦਾ ਸੀ।
ਦਾਵੀਦ ਦੀ ਵੰਸ਼ਾਵਲੀ
18ਤਾਂ, ਇਹ ਪੇਰੇਜ਼ ਦਾ ਪਰਿਵਾਰ-ਸਮੂਹ ਹੈ:
ਪਰਸ ਹੇਜ਼ਰੋਨ ਦਾ ਪਿਤਾ ਸੀ,
19ਹੇਜ਼ਰੋਨ ਤੋਂ ਰਾਮ ਜੰਮਿਆ,
ਰਾਮ ਤੋਂ ਅੰਮੀਨਾਦਾਬ ਜੰਮਿਆ,
20ਅੰਮੀਨਾਦਾਬ ਤੋਂ ਨਾਹਸ਼ੋਨ ਜੰਮਿਆ,
ਨਾਹਸ਼ੋਨ ਤੋਂ ਸਲਮੋਨ ਜੰਮਿਆ,
21ਸਲਮੋਨ ਤੋਂ ਬੋਅਜ਼ ਜੰਮਿਆ,
ਬੋਅਜ਼ ਤੋਂ ਓਬੇਦ,
22ਅਤੇ ਓਬੇਦ ਤੋਂ ਯੱਸੀ ਜੰਮਿਆ,
ਯੱਸੀ ਤੋਂ ਦਾਵੀਦ ਜੰਮਿਆ।
Currently Selected:
ਰੂਥ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.