YouVersion Logo
Search Icon

ਪ੍ਰਕਾਸ਼ ਪੱਤਰ 20

20
ਹਜ਼ਾਰ ਸਾਲ ਦਾ ਰਾਜ
1ਅਤੇ ਮੈਂ ਇੱਕ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ, ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ। 2ਸਵਰਗਦੂਤ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਦੁਸ਼ਟ ਅਤੇ ਸ਼ੈਤਾਨ ਹੈ, ਫੜ੍ਹਿਆ ਅਤੇ ਹਜ਼ਾਰ ਸਾਲ ਤੱਕ ਬੰਨ੍ਹ ਦਿੱਤਾ। 3ਅਤੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ, ਅਤੇ ਬੰਦ ਕਰਕੇ ਉਸ ਉੱਤੇ ਮੋਹਰ ਲਗਾਈ, ਤਾਂ ਜੋ ਉਹ ਕੌਮਾਂ ਨੂੰ ਨਾ ਭਰਮਾਵੇ, ਜਿੰਨਾਂ ਤੱਕ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਜੋ ਉਹ ਥੋੜੇ ਸਮੇਂ ਲਈ ਛੱਡਿਆ ਜਾਵੇ।
4ਤਦ ਮੈਂ ਸਿੰਘਾਸਣ ਵੇਖੇ ਨਾਲੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਬੈਠੇ ਸਨ ਜਿੰਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ। ਤਦ ਮੈਂ ਉਹਨਾਂ ਆਤਮਾਵਾਂ ਨੂੰ ਵੇਖਿਆ ਜਿੰਨ੍ਹਾਂ ਦੇ ਸਿਰ ਪ੍ਰਭੂ ਯਿਸ਼ੂ ਦੀ ਗਵਾਹੀ ਦੇਣ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਕਤਲ ਕੀਤੇ ਗਏ ਸਨ। ਉਹਨਾਂ ਨੇ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਆਪਣੇ ਹੱਥਾਂ ਅਤੇ ਮੱਥੇ ਉੱਤੇ ਉਸ ਦਾ ਨਿਸ਼ਾਨ ਨਹੀਂ ਲਗਾਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਨਾਲ ਰਾਜ ਕਰਨ ਲੱਗੇ। 5(ਅਤੇ ਬਾਕੀ ਦੇ ਮੁਰਦੇ ਹਜ਼ਾਰ ਸਾਲ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ।) ਇਹ ਪਹਿਲਾਂ ਮੁਰਦਿਆਂ ਦਾ ਜੀ ਉੱਠਣਾ ਹੈ। 6ਮੁਬਾਰਕ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲਾਂ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਲ ਹੁੰਦਾ ਹੈ। ਦੂਸਰੀ ਮੌਤ ਦਾ ਉਸ ਉੱਤੇ ਕੋਈ ਹੱਕ ਨਹੀਂ ਹੈ, ਪਰ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।
ਸ਼ੈਤਾਨ ਦਾ ਨਿਆਂ
7ਜਦੋਂ ਹਜ਼ਾਰ ਸਾਲ ਪੂਰਾ ਹੋ ਜਾਵੇਗਾ, ਤਾਂ ਸ਼ੈਤਾਨ ਉਸ ਦੀ ਕੈਦ ਵਿੱਚੋਂ ਛੱਡ ਦਿੱਤਾ ਜਾਵੇਗਾ। 8ਤਾਂ ਉਹ ਉਹਨਾਂ ਰਾਸ਼ਟਰਾ ਨੂੰ ਜਿਹੜੇ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਬਾਹਰ ਜਾਵੇਗਾ ਅਤੇ ਉਹਨਾਂ ਨੂੰ ਯੁੱਧ ਲਈ ਤਿਆਰ ਕਰੇਗਾ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨ੍ਹੀ ਹੈ। 9ਉਹ ਸਾਰੀ ਧਰਤੀ ਉੱਤੇ ਚੜ੍ਹ ਗਏ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਡੇਰੇ, ਅਤੇ ਪਿਆਰੇ ਸ਼ਹਿਰ ਨੂੰ ਘੇਰਾ ਪਾ ਲਿਆ। ਪਰ ਸਵਰਗ ਤੋਂ ਅੱਗ ਉੱਤਰੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ। 10ਅਤੇ ਦੁਸ਼ਟ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਅੱਗ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਸੁੱਟਿਆ ਗਿਆ ਸੀ। ਅਤੇ ਉਹ ਰਾਤ-ਦਿਨ ਅਤੇ ਯੁੱਗੋ-ਯੁੱਗ ਕਸ਼ਟ ਭੋਗਣਗੇ।
ਮੁਰਦਿਆਂ ਦਾ ਨਿਆਂ
11ਤਦ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜੋ ਉਸ ਉੱਤੇ ਬੈਠੇ ਸੀ ਉਹਨਾਂ ਨੂੰ ਵੇਖਿਆ। ਉਹਨਾਂ ਦੇ ਸਾਹਮਣਿਓ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ।#20:11 ਮੱਤੀ 25:31; ਜ਼ਬੂ 47:8 12ਅਤੇ ਮੈਂ ਮੁਰਦਿਆਂ ਨੂੰ ਵੱਡੇ ਅਤੇ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਕਿਤਾਬਾਂ ਖੋਲ੍ਹੀਆ ਗਈਆ। ਅਤੇ ਇੱਕ ਹੋਰ ਕਿਤਾਬ ਜਿਹੜੀ ਜੀਵਨ ਦੀ ਕਿਤਾਬ ਹੈ ਉਹ ਵੀ ਖੋਲ੍ਹੀ ਗਈ। ਅਤੇ ਮੁਰਦਿਆਂ ਦਾ ਨਿਆਂ ਉਹਨਾਂ ਕਿਤਾਬਾਂ ਵਿੱਚ ਲਿਖੀਆ ਹੋਈਆ ਗੱਲਾਂ ਅਤੇ ਉਹਨਾਂ ਦੇ ਕੰਮਾਂ ਅਨੁਸਾਰ ਕੀਤਾ ਗਿਆ।#20:12 ਦਾਨੀ 7:10 13ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਸ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਵੀ ਜਿਹੜੇ ਮੁਰਦੇ ਉਸ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਨਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। 14ਤਦ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਸਰੀ ਮੌਤ ਹੈ ਅਰਥਾਤ ਅੱਗ ਦੀ ਝੀਲ। 15ਅਤੇ ਜੇ ਕਿਸੇ ਦਾ ਵੀ ਨਾਮ ਉਸ ਜੀਵਨ ਦੀ ਕਿਤਾਬ ਵਿੱਚ ਲਿਖਿਆ ਨਾ ਮਿਲਿਆ, ਤਾਂ ਉਸ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।#20:15 ਯੋਹ 3:36; 1 ਯੋਹ 5:11-12

Highlight

Copy

Compare

Share

None

Want to have your highlights saved across all your devices? Sign up or sign in