ਪ੍ਰਕਾਸ਼ ਪੱਤਰ 11
11
ਦੋ ਗਵਾਹ
1ਇਸ ਤੋਂ ਬਾਅਦ ਮੈਨੂੰ ਮਾਪਣ ਵਾਲੇ ਡੰਡੇ ਵਰਗਾ ਇੱਕ ਕਾਨਾ ਦਿੱਤਾ ਗਿਆ ਅਤੇ ਮੈਨੂੰ ਕਿਹਾ ਗਿਆ, “ਜਾਓ ਅਤੇ ਪਰਮੇਸ਼ਵਰ ਦੇ ਹੈਕਲ#11:1 ਹੈਕਲ ਯਹੂਦਿਆਂ ਦਾ ਮੰਦਰ ਅਤੇ ਜਗਵੇਦੀ ਨੂੰ ਇਸ ਦੇ ਉਪਾਸਕਾਂ ਦੇ ਨਾਲ ਮਾਪੋ।#11:1 ਜ਼ਕ 2:1 2ਪਰ ਬਾਹਰੀ ਵਿਹੜੇ ਨੂੰ ਛੱਡੋ; ਇਸ ਨੂੰ ਨਾ ਨਾਪੋ, ਕਿਉਂਕਿ ਇਹ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ ਹੈ। ਉਹ ਬਤਾਲੀਆਂ ਮਹੀਨਿਆਂ ਲਈ ਮਤਲਬ ਸਾਢੇ ਤਿੰਨ ਸਾਲਾਂ ਲਈ ਪਵਿੱਤਰ ਸ਼ਹਿਰ ਨੂੰ ਲਤਾੜਨਗੀਆਂ। 3ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”#11:3 ਜ਼ਕ 4:3 4ਇਹ ਉਹ, “ਦੋ ਜ਼ੈਤੂਨ ਦੇ ਰੁੱਖ” ਅਤੇ ਦੋ ਸ਼ਮਾਦਾਨ ਹਨ ਅਤੇ, “ਉਹ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਹਨ।” 5ਜੇ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨਾਂ ਦੇ ਮੂੰਹ ਵਿੱਚੋਂ ਅੱਗ ਆਉਂਦੀ ਹੈ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਜੋ ਕੋਈ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਉਸ ਦਾ ਮਰਨਾ ਤੈਅ ਹੈ। 6ਉਹਨਾਂ ਕੋਲ ਅਕਾਸ਼ ਨੂੰ ਬੰਦ ਕਰਨ ਦੀ ਸ਼ਕਤੀ ਹੈ ਤਾਂ ਜੋ ਉਹਨਾਂ ਦੇ ਭਵਿੱਖਬਾਣੀ ਕਰਨ ਦੌਰਾਨ ਮੀਂਹ ਨਾ ਪਵੇ; ਅਤੇ ਉਹਨਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਅਤੇ ਧਰਤੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਹਾਂਮਾਰੀ ਨਾਲ ਜਿੰਨੀ ਵਾਰ ਉਹ ਚਾਹੇ ਮਾਰਨ ਦੀ ਸ਼ਕਤੀ ਹੈ।
7ਹੁਣ ਜਦੋਂ ਉਹਨਾਂ ਨੇ ਆਪਣੀ ਗਵਾਹੀ ਖਤਮ ਕਰ ਲਈ ਹੈ, ਅਥਾਹ ਕੁੰਡ ਤੋਂ ਆਉਣ ਵਾਲਾ ਦਰਿੰਦਾ ਉਹਨਾਂ ਉੱਤੇ ਹਮਲਾ ਕਰੇਗਾ ਅਤੇ ਉਹਨਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ। 8ਉਹਨਾਂ ਦੀਆਂ ਲਾਸ਼ਾਂ ਮਹਾਨ ਸ਼ਹਿਰ ਦੇ ਜਨਤਕ ਚੌਂਕ ਵਿੱਚ ਪਈਆਂ ਹੋਣਗੀਆਂ, ਜਿਸ ਨੂੰ ਸੰਕੇਤ ਦੇ ਤੌਰ ਤੇ ਸੋਦੋਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦੇ ਪ੍ਰਭੂ ਨੂੰ ਵੀ ਸਲੀਬ ਦਿੱਤੀ ਗਈ ਸੀ। 9ਸਾਢੇ ਤਿੰਨ ਦਿਨਾਂ ਤੱਕ ਹਰੇਕ, ਕਬੀਲੇ, ਭਾਸ਼ਾ ਅਤੇ ਕੌਮ ਵਿੱਚੋਂ ਕੁਝ ਲੋਕ ਉਹਨਾਂ ਦੇ ਸਰੀਰਾਂ ਵੱਲ ਵੇਖਣਗੇ ਅਤੇ ਉਹਨਾਂ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦੇਣਗੇ। 10ਧਰਤੀ ਦੇ ਵਾਸੀ ਉਹਨਾਂ ਦੀ ਮੌਤ ਤੇ ਖੁਸ਼ ਹੋਣਗੇ ਅਤੇ ਇੱਕ-ਦੂਜੇ ਨੂੰ ਤੋਹਫ਼ੇ ਭੇਜ ਕੇ ਜਸ਼ਨ ਮਨਾਉਣਗੇ, ਕਿਉਂਕਿ ਇਨ੍ਹਾਂ ਦੋ ਨਬੀਆਂ ਨੇ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਤਸੀਹੇ ਦਿੱਤੇ ਸਨ।
11ਪਰ ਸਾਡੇ ਤਿੰਨ ਦਿਨਾਂ ਬਾਅਦ ਪਰਮੇਸ਼ਵਰ ਵੱਲੋਂ ਜੀਵਨ ਦਾ ਸਾਹ ਉਹਨਾਂ ਵਿੱਚ ਦਾਖਲ ਹੋਇਆ, ਅਤੇ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਵੇਖਣ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ। 12ਤਦ ਉਹਨਾਂ ਨੇ ਸਵਰਗ ਤੋਂ ਇੱਕ ਉੱਚੀ ਆਵਾਜ਼ ਉਹਨਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੀ, “ਇੱਥੇ ਆ ਜਾਓ।” ਅਤੇ ਉਹ ਆਪਣੇ ਦੁਸ਼ਮਣਾਂ ਦੇ ਵੇਖਦਿਆਂ ਇੱਕ ਬੱਦਲ ਵਿੱਚ ਸਵਰਗ ਨੂੰ ਚਲੇ ਗਏ।
13ਉਸੇ ਘੰਟੇ ਤੇ ਇੱਕ ਗੰਭੀਰ ਭੂਚਾਲ ਆਇਆ ਅਤੇ ਸ਼ਹਿਰ ਦਾ ਦਸਵਾਂ ਹਿੱਸਾ ਨਾਸ਼ ਹੋ ਗਿਆ। ਭੂਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ ਅਤੇ ਬਚੇ ਲੋਕ ਘਬਰਾ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
14ਦੂਜੀ ਮੁਸੀਬਤ ਲੰਘ ਗਈ ਹੈ; ਤੀਜੀ ਮੁਸੀਬਤ ਜਲਦੀ ਆ ਰਹੀ ਹੈ।
ਸੱਤਵੀਂ ਤੁਰ੍ਹੀ
15ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਆਵਾਜ਼ਾਂ ਆਈਆਂ, ਜਿਸ ਨੇ ਕਿਹਾ:
“ਸੰਸਾਰ ਦਾ ਰਾਜ
ਸਾਡੇ ਪ੍ਰਭੂ ਅਤੇ ਉਹਨਾਂ ਦੇ ਮਸੀਹਾ ਦਾ ਰਾਜ ਬਣ ਗਿਆ ਹੈ,
ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰਣਗੇ।”#11:15 ਦਾਨੀ 7:27; ਜ਼ਕ 14:9
16ਅਤੇ ਚੌਵੀਂ ਬਜ਼ੁਰਗ, ਜੋ ਪਰਮੇਸ਼ਵਰ ਦੇ ਸਾਹਮਣੇ ਆਪਣੇ ਸਿੰਘਾਸਣਾ ਤੇ ਬਿਰਾਜਮਾਨ ਸਨ, ਉਹ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕੀਤੀ, 17ਇਹ ਕਹਿੰਦੇ ਹਨ:
“ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,
ਉਹ ਜਿਹੜਾ ਹੈ ਅਤੇ ਜਿਹੜਾ ਸੀ,
ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ
ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।
18ਰਾਸ਼ਟਰ ਗੁੱਸੇ ਵਿੱਚ ਸਨ,
ਅਤੇ ਤੁਹਾਡਾ ਕ੍ਰੋਧ ਆ ਗਿਆ ਹੈ।
ਹੁਣ ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ,
ਅਤੇ ਤੁਹਾਡੇ ਸੇਵਕਾਂ ਨਬੀਆਂ ਨੂੰ ਪ੍ਰਤੀਫਲ
ਅਤੇ ਤੁਹਾਡੇ ਪਵਿੱਤਰ ਲੋਕਾਂ ਨੂੰ ਜੋ ਤੁਹਾਡੇ ਨਾਮ ਦਾ ਸਤਿਕਾਰ ਕਰਦੇ ਹਨ,
ਦੋਵੇਂ ਵੱਡੇ ਅਤੇ ਛੋਟੇ
ਅਤੇ ਉਹਨਾਂ ਨੂੰ ਤਬਾਹ ਕਰਨ ਲਈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
19ਤਦ ਉਸ ਵੇਲੇ ਸਵਰਗ ਵਿੱਚ ਪਰਮੇਸ਼ਵਰ ਦਾ ਹੈਕਲ ਖੋਲ੍ਹਿਆ ਗਿਆ, ਅਤੇ ਉਹਨਾਂ ਦੇ ਹੈਕਲ ਦੇ ਅੰਦਰ ਉਹਨਾਂ ਦੇ ਨੇਮ ਦਾ ਸੰਦੂਕ ਵੇਖਿਆ। ਅਤੇ ਬਿਜਲੀ ਦੀਆਂ ਲਪਟਾਂ, ਗੜਗੜਾਹਟ, ਗਰਜ ਹੀ ਗਰਜ, ਇੱਕ ਭੂਚਾਲ ਅਤੇ ਇੱਕ ਗੰਭੀਰ ਗੜੇਮਾਰੀ ਆਈ।
Currently Selected:
ਪ੍ਰਕਾਸ਼ ਪੱਤਰ 11: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.