Bible App logo
Search Icon

ਗਿਣਤੀ 29

29
ਤੁਰ੍ਹੀਆਂ ਦਾ ਤਿਉਹਾਰ
1“ ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ। ਇਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ। 2ਯਾਹਵੇਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਓ, ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ, ਇਹ ਸਾਰੇ ਦੋਸ਼ ਰਹਿਤ ਹੋਣ। 3ਬਲਦ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਵਧੀਆ ਆਟੇ ਦੇ ਤਿੰਨ ਦਸਵੇਂ ਹਿੱਸੇ#29:3 ਦਸਵੇਂ ਹਿੱਸੇ ਲਗਭਗ 5 ਕਿਲੋਗ੍ਰਾਮ ਦੀ ਅਨਾਜ਼ ਦੀ ਭੇਟ ਚੜ੍ਹਾਓ। ਭੇਡੂ ਦੇ ਨਾਲ, ਦੋ ਦਸਵੰਧ#29:3 ਲਗਭਗ 3.2 ਕਿਲੋਗ੍ਰਾਮ; 4ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ, ਇੱਕ-ਦਸਵਾਂ ਹਿੱਸਾ#29:4 ਲਗਭਗ 1.6 ਕਿਲੋਗ੍ਰਾਮ5ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਇਆ ਜਾਵੇ। 6ਇਸ ਤੋਂ ਇਲਾਵਾ ਮਹੀਨੇ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ ਅਤੇ ਉਹਨਾਂ ਦੇ ਨਾਲ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਓ। ਇਹ ਭੋਜਨ ਦੀ ਭੇਟ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਂਟ ਹੋਵੇ।
ਪ੍ਰਾਸਚਿਤ ਦਾ ਦਿਨ
7“ ‘ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਕੋਈ ਕੰਮ-ਧੰਦਾ ਨਾ ਕਰਨਾ। 8ਤੁਸੀਂ ਯਾਹਵੇਹ ਲਈ ਪ੍ਰਸੰਨ ਕਰਨ ਲਈ ਸੁਗੰਧਤਾ ਦੀ ਹੋਮ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡ ਦੇ ਬੱਚੇ ਦੀ ਹੋਮ ਬਲੀ ਚੜ੍ਹਾਓ ਇਹ ਸਾਰੇ ਦੋਸ਼ ਰਹਿਤ ਹੋਣ। 9ਬਲਦ ਦੇ ਨਾਲ ਇੱਕ ਏਫ਼ਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਭੇਡੂ ਦੇ ਨਾਲ, ਦੋ-ਦਸਵੇਂ ਹਿੱਸੇ, 10ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ-ਦਸਵਾਂ ਹਿੱਸਾ। 11ਪ੍ਰਾਸਚਿਤ ਲਈ ਪਾਪ ਦੀ ਭੇਟ ਅਤੇ ਉਸ ਦੇ ਅਨਾਜ ਦੀ ਭੇਟ ਦੇ ਨਾਲ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਾਵੇ।
ਤੰਬੂਆਂ ਦਾ ਤਿਉਹਾਰ
12“ ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ, ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ। ਸੱਤ ਦਿਨਾਂ ਲਈ ਯਾਹਵੇਹ ਲਈ ਇੱਕ ਤਿਉਹਾਰ ਮਨਾਓ। 13ਅਤੇ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਾਹਵੇਹ ਲਈ ਚੜ੍ਹਾਓ ਅਤੇ ਇੱਕ ਭੋਜਨ ਦੀ ਭੇਟ ਵਿੱਚ ਤੇਰ੍ਹਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ, ਸਾਰੇ ਦੋਸ਼ ਰਹਿਤ ਹੋਣ। 14ਤੇਰ੍ਹਾਂ ਬਲਦਾਂ ਵਿੱਚੋਂ ਹਰੇਕ ਦੇ ਨਾਲ ਇੱਕ ਏਫ਼ਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਦੋ ਭੇਡੂਆਂ ਵਿੱਚੋਂ ਹਰੇਕ ਨਾਲ, ਦੋ-ਦਸਵੇਂ ਹਿੱਸੇ, 15ਅਤੇ ਚੌਦਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ-ਦਸਵਾਂ ਹਿੱਸਾ। 16ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਲਈ ਚੜ੍ਹਾਇਆ ਜਾਵੇਂ।
17“ ‘ਦੂਜੇ ਦਿਨ ਬਾਰਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 18ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 19ਪਾਪ ਦੀ ਭੇਟ ਵਜੋਂ ਇੱਕ ਬੱਕਰਾ, ਉਸ ਦੇ ਨਾਲ ਅਨਾਜ਼ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਦੇ ਨਾਲ ਨਿਯਮਤ ਹੋਮ ਦੀ ਭੇਟ ਚੜ੍ਹਾਓ।
20“ ‘ਤੀਜੇ ਦਿਨ ਗਿਆਰਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 21ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 22ਇੱਕ ਬੱਕਰਾ ਪਾਪ ਦੀ ਭੇਟ ਨਾਲ, ਨਿਯਮਤ ਹੋਮ ਦੀ ਬਲੀ ਦੇ ਨਾਲ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਓ।
23“ ‘ਚੌਥੇ ਦਿਨ ਦਸ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 24ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 25ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਲਈ ਚੜ੍ਹਾਇਆ ਜਾਵੇਂ।
26“ ‘ਪੰਜਵੇਂ ਦਿਨ ਨੌਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 27ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 28ਅਤੇ ਹੋਮ ਬਲੀ ਅਤੇ ਉਸ ਦੇ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਅਲੱਗ ਇੱਕ ਬੱਕਰਾ ਪਾਪ ਲਈ ਚੜ੍ਹਾਇਆ ਜਾਵੇ।
29“ ‘ਛੇਵੇਂ ਦਿਨ ਅੱਠ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਲੇਲੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 30ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 31ਇੱਕ ਬੱਕਰਾ ਪਾਪ ਦੀ ਭੇਟ ਵਜੋਂ, ਨਿਯਮਤ ਹੋਮ ਬਲੀ ਦੇ ਨਾਲ ਉਸ ਦੇ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਓ।
32“ ‘ਸੱਤਵੇਂ ਦਿਨ ਸੱਤ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ। 33ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 34ਅਤੇ ਹੋਮ ਬਲੀ ਅਤੇ ਉਸ ਦੇ ਅਨਾਜ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
35“ ‘ਅੱਠਵੇਂ ਦਿਨ ਇੱਕ ਸਮਾਪਤੀ ਵਿਸ਼ੇਸ਼ ਸਭਾ ਰੱਖੋ ਅਤੇ ਕੋਈ ਕੰਮ-ਧੰਦਾ ਨਾ ਕਰੋ। 36ਪਰ ਤੁਸੀਂ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 37ਬਲਦ, ਭੇਡੂ ਅਤੇ ਲੇਲੇ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ। 38ਅਤੇ ਹੋਮ ਬਲੀ ਅਤੇ ਉਸ ਦੇ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਅਲੱਗ ਇੱਕ ਬੱਕਰਾ ਪਾਪ ਲਈ ਚੜ੍ਹਾਇਆ ਜਾਵੇ।
39“ ‘ਤੁਸੀਂ ਜੋ ਸੁੱਖਣਾ ਸੁੱਖਦੇ ਹੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ, ਇਨ੍ਹਾਂ ਨੂੰ ਆਪਣੇ ਠਹਿਰਾਏ ਗਏ ਤਿਉਹਾਰਾਂ ਉੱਤੇ ਯਾਹਵੇਹ ਨੂੰ ਚੜ੍ਹਾਓ, ਤੁਹਾਡੀਆਂ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ।’ ”
40ਮੋਸ਼ੇਹ ਨੇ ਇਸਰਾਏਲੀਆਂ ਨੂੰ ਉਹ ਸਭ ਕੁਝ ਦੱਸਿਆ ਜੋ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

Currently Selected:

ਗਿਣਤੀ 29: PCB

Highlight

Copy

Compare

Share

None

Want to have your highlights saved across all your devices? Sign up or sign in

Video for ਗਿਣਤੀ 29