Bible App logo
Search Icon

ਗਿਣਤੀ 28

28
ਰੋਜ਼ਾਨਾ ਦੀਆਂ ਭੇਟਾਂ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦੇ ਅਤੇ ਉਹਨਾਂ ਨੂੰ ਆਖ, ‘ਮੇਰੇ ਭੋਜਨ ਦੀਆਂ ਭੇਟਾਂ ਨੂੰ ਨਿਸ਼ਚਿਤ ਸਮੇਂ ਉੱਤੇ ਮੇਰੇ ਅੱਗੇ ਪੇਸ਼ ਕਰੋ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ।’ 3ਉਹਨਾਂ ਨੂੰ ਆਖ, ‘ਇਹ ਉਹ ਭੋਜਨ ਹੈ ਜੋ ਤੁਸੀਂ ਯਾਹਵੇਹ ਨੂੰ ਚੜ੍ਹਾਉਣਾ ਹੈ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਹਰ ਰੋਜ਼ ਹੋਮ ਦੀ ਭੇਟ ਵਜੋਂ ਚੜ੍ਹਾਉ। 4ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਵੀ, 5ਇੱਕ ਏਫ਼ਾਹਾ#28:5 ਲਗਭਗ 1.6 ਕਿਲੋਗ੍ਰਾਮ ਦੇ ਦਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਇੱਕ ਚੌਥਾਈ ਹਿੱਸਾ#28:5 ਲਗਭਗ 1 ਲੀਟਰ ਜ਼ੈਤੂਨ ਦੇ ਤੇਲ ਵਿੱਚ ਮਿਲਾ ਕੇ ਚੜ੍ਹਾਓ। 6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਾਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਾਹਵੇਹ ਲਈ ਸੁਗੰਧਤਾ ਦੀ ਅੱਗ ਹੋਵੇ। 7ਪੀਣ ਦੀ ਭੇਟ ਹਰ ਇੱਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਦਖਾਰਸ ਹੋਵੇ। ਪਵਿੱਤਰ ਸਥਾਨ ਉੱਤੇ ਯਾਹਵੇਹ ਨੂੰ ਪੀਣ ਦੀ ਭੇਟ ਡੋਲ੍ਹ ਦੇਈ। 8ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਓ ਅਤੇ ਉਸੇ ਪ੍ਰਕਾਰ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਜੋ ਤੁਸੀਂ ਸਵੇਰ ਨੂੰ ਚੜ੍ਹਾਉਂਦੇ ਹੋ। ਇਹ ਇੱਕ ਭੋਜਨ ਦੀ ਭੇਟ ਹੈ, ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈ।
ਸਬਤ ਦੀਆਂ ਭੇਟਾਂ
9“ ‘ਸਬਤ ਦੇ ਦਿਨ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਉਸ ਦੇ ਪੀਣ ਦੀ ਭੇਟ ਦੇ ਨਾਲ ਅਤੇ ਇੱਕ ਇਫਾਹਕ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ ਜਿਸ ਵਿੱਚ ਸਭ ਤੋਂ ਵਧੀਆ ਆਟਾ ਹੋਵੇ ਜੋ ਜ਼ੈਤੂਨ ਦੇ ਤੇਲ ਨਾਲ ਮਿਲਾ ਕੇ ਚੜਾਈ। 10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।
ਮਹੀਨੇ ਚੜ੍ਹਾਵਾ
11“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹੋਣ। 12ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫ਼ਾਹ#28:12 ਲਗਭਗ 5 ਕਿਲੋਗ੍ਰਾਮ ਦੇ ਦੋ-ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ। 13ਅਤੇ ਹਰੇਕ ਲੇਲੇ ਦੇ ਨਾਲ ਏਫ਼ਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ। 14ਹਰੇਕ ਬਲਦ ਦੇ ਨਾਲ ਅੱਧਾ ਹੀਨ ਦਾਖ਼ਰਸ ਪੀਣ ਦੀ ਭੇਟ ਹੋਵੇ, ਹਰੇਕ ਭੇਡੂ ਦੇ ਨਾਲ ਇੱਕ ਤਿਹਾਈ ਹੀਨ#28:14 ਲਗਭਗ 1.9 ਲੀਟਰ ਅਤੇ ਹਰੇਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ#28:14 ਲਗਭਗ 1.3 ਲੀਟਰ ਇਹ ਹਰ ਮਹੀਨੇ ਦੀ ਹੋਮ ਬਲੀ ਹੈ ਜੋ ਸਾਲ ਦੇ ਹਰੇਕ ਨਵੇਂ ਚੰਦ ਨੂੰ ਚੜ੍ਹਾਈ ਜਾਵੇਗੀ। 15ਪੀਣ ਦੀ ਭੇਟ ਦੇ ਨਾਲ ਨਿਯਮਤ ਹੋਮ ਦੀ ਭੇਟ ਤੋਂ ਇਲਾਵਾ, ਇੱਕ ਬੱਕਰਾ ਪਾਪ ਦੀ ਭੇਟ#28:15 ਪਾਪ ਦੀ ਭੇਟ ਅਰਥਾਤ: ਸ਼ੁੱਧੀਕਰਨ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਵੇ।
ਪਸਾਹ ਦਾ ਤਿਉਹਾਰ
16“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਯਾਹਵੇਹ ਦਾ ਪਸਾਹ ਮਨਾਇਆ ਜਾਵੇ। 17ਇਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਇੱਕ ਤਿਉਹਾਰ ਹੋਵੇਗਾ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ। 18ਪਹਿਲੇ ਦਿਨ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ। 19ਯਾਹਵੇਹ ਨੂੰ ਇੱਕ ਭੋਜਨ ਦੀ ਭੇਟ ਚੜ੍ਹਾਓ ਜਿਸ ਵਿੱਚ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਹੋਮ ਦੀ ਬਲੀ ਹੋਵੇ, ਇਹ ਸਾਰੇ ਦੋਸ਼ ਰਹਿਤ ਹੋਣ। 20ਹਰੇਕ ਬਲਦ ਦੇ ਨਾਲ ਇੱਕ ਏਫ਼ਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਅਨਾਜ ਦੀ ਭੇਟ ਹੋਣ, ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ ਚੜਾਓ, 21ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ-ਦਸਵਾਂ ਹਿੱਸਾ ਚੜ੍ਹਾ। 22ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਹੋਵੇ। 23ਇਨ੍ਹਾਂ ਨੂੰ ਸਵੇਰ ਦੀ ਹੋਮ ਬਲੀ ਤੋਂ ਇਲਾਵਾ ਚੜ੍ਹਾਓ। 24ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ। 25ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ।
ਹਫ਼ਤਿਆਂ ਦਾ ਤਿਉਹਾਰ
26“ ‘ਪਹਿਲੇ ਫਲਾਂ ਦੇ ਦਿਨ, ਜਦੋਂ ਤੁਸੀਂ ਹਫ਼ਤੇ ਦੇ ਤਿਉਹਾਰ ਦੌਰਾਨ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਓ, ਤਾਂ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰਨਾ। 27ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੀ ਹੋਮ ਦੀ ਬਲੀ ਤੁਸੀਂ ਯਾਹਵੇਹ ਨੂੰ ਸੁਗੰਧਤਾ ਕਰਕੇ ਚੜ੍ਹਾਓ। 28ਹਰੇਕ ਬਲਦ ਦੇ ਨਾਲ ਇੱਕ ਏਫ਼ਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾਏ ਹੋਏ ਉੱਤਮ ਆਟੇ ਦੀ ਅਨਾਜ ਦੀ ਭੇਟ ਹੋਵੇ ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ, 29ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ-ਦਸਵਾਂ ਹਿੱਸਾ। 30ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਇੱਕ ਬੱਕਰਾ ਚੜ੍ਹਾਇਆ ਜਾਵੇ। 31ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਹਨਾਂ ਨੂੰ ਜਿਹੜੇ ਦੋਸ਼ ਰਹਿਤ ਹੋਣ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਚੜ੍ਹਇਆਂ ਕਰੋ।

Currently Selected:

ਗਿਣਤੀ 28: PCB

Highlight

Copy

Compare

Share

None

Want to have your highlights saved across all your devices? Sign up or sign in

Video for ਗਿਣਤੀ 28