Bible App logo
Search Icon

ਯਹੋਸ਼ੂਆ 5

5
1ਹੁਣ ਜਦੋਂ ਯਰਦਨ ਦੇ ਪੱਛਮ ਵੱਲ ਦੇ ਸਾਰੇ ਅਮੋਰੀ ਰਾਜਿਆਂ ਅਤੇ ਤੱਟ ਦੇ ਕੰਢੇ ਦੇ ਸਾਰੇ ਕਨਾਨੀ ਰਾਜਿਆਂ ਨੇ ਸੁਣਿਆ ਕਿ ਕਿਵੇਂ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਯਰਦਨ ਨਦੀ ਨੂੰ ਸੁਕਾ ਦਿੱਤਾ ਸੀ ਜਦੋਂ ਤੱਕ ਉਹ ਪਾਰ ਨਹੀਂ ਹੋ ਗਏ ਸਨ, ਤਾਂ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰਹੀ।
ਗਿਲਗਾਲ ਵਿੱਚ ਸੁੰਨਤ ਅਤੇ ਪਸਾਹ
2ਉਸ ਸਮੇਂ, ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਚਮਕਦਾਰ ਪੱਥਰ ਦੇ ਚਾਕੂ ਬਣਾ ਅਤੇ ਇਸਰਾਏਲੀਆਂ ਦੀ ਦੁਬਾਰਾ ਸੁੰਨਤ ਕਰ।” 3ਇਸ ਲਈ ਯਹੋਸ਼ੂਆ ਨੇ ਚਕਮਕ ਵਾਲੇ ਚਾਕੂ ਬਣਾਏ ਅਤੇ ਗਿਬਿਯਾਥ ਹਾਰਾਲੋਥ#5:3 ਗਿਬਿਯਾਥ ਹਾਰਾਲੋਥ ਅਰਥਾਤ: ਖੱਲੜੀ ਦੀ ਪਹਾੜੀ ਵਿੱਚ ਇਸਰਾਏਲੀਆਂ ਦੀ ਸੁੰਨਤ ਕੀਤੀ।
4ਯਹੋਸ਼ੂਆ ਦੁਆਰਾ ਉਨ੍ਹਾਂ ਦੀ ਸੁੰਨਤ ਕਰਨ ਦਾ ਕਾਰਨ ਇਹ ਸੀ ਕਿ ਉਹ ਸਾਰੇ ਜੋ ਮਿਸਰ ਤੋਂ ਆਏ ਸਨ, ਸਾਰੇ ਆਦਮੀ ਅਤੇ ਸਾਰੇ ਸੂਰਮੇ ਮਿਸਰ ਤੋਂ ਆਉਣ ਤੋਂ ਬਾਅਦ ਉਜਾੜ ਵਿੱਚ ਰਸਤੇ ਵਿੱਚ ਮਰ ਗਏ ਸਨ। 5ਜਿਹੜੇ ਲੋਕ ਬਾਹਰ ਆਏ ਸਨ ਉਨ੍ਹਾਂ ਦੀ ਸੁੰਨਤ ਹੋ ਚੁੱਕੀ ਸੀ, ਪਰ ਮਿਸਰ ਤੋਂ ਯਾਤਰਾ ਦੌਰਾਨ ਉਜਾੜ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ। 6ਇਸਰਾਏਲੀ ਚਾਲੀ ਸਾਲਾਂ ਤੱਕ ਉਜਾੜ ਵਿੱਚ ਘੁੰਮਦੇ ਰਹੇ ਸਨ ਜਦੋਂ ਤੱਕ ਮਿਸਰ ਛੱਡਣ ਵਾਲੇ ਸਾਰੇ ਯੋਧੇ ਮਰ ਨਾ ਗਏ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ ਸੀ। ਯਾਹਵੇਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਧਰਤੀ ਨੂੰ ਨਹੀਂ ਦੇਖਣਗੇ ਜਿਸਦਾ ਉਸ ਨੇ ਆਪਣੇ ਪੁਰਖਿਆਂ ਨਾਲ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਇੱਕ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 7ਇਸ ਲਈ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਸਥਾਨ ਉੱਤੇ ਖੜ੍ਹਾ ਕੀਤਾ ਅਤੇ ਇਹ ਉਹ ਸਨ ਜਿਨ੍ਹਾਂ ਦੀ ਸੁੰਨਤ ਯਹੋਸ਼ੂਆ ਨੇ ਕੀਤੀ ਸੀ, ਉਹ ਅਜੇ ਵੀ ਅਸੁੰਨਤੀ ਸਨ ਕਿਉਂਕਿ ਰਸਤੇ ਵਿੱਚ ਉਨ੍ਹਾਂ ਦੀ ਸੁੰਨਤ ਨਹੀਂ ਹੋਈ ਸੀ। 8ਅਤੇ ਸਾਰੀ ਕੌਮ ਦੀ ਸੁੰਨਤ ਹੋਣ ਤੋਂ ਬਾਅਦ, ਜਦੋਂ ਤੱਕ ਉਹ ਠੀਕ ਨਾ ਹੋ ਗਏ, ਉਹ ਉੱਥੇ ਹੀ ਡੇਰੇ ਵਿੱਚ ਰਹੇ ਸਨ।
9ਤਦ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਅੱਜ ਮੈਂ ਮਿਸਰ ਦੀ ਬਦਨਾਮੀ ਤੇਰੇ ਤੋਂ ਦੂਰ ਕਰ ਦਿੱਤੀ ਹੈ।” ਇਸ ਲਈ ਇਸ ਸਥਾਨ ਨੂੰ ਅੱਜ ਤੱਕ ਗਿਲਗਾਲ ਕਿਹਾ ਜਾਂਦਾ ਹੈ।
10ਮਹੀਨੇ ਦੇ ਚੌਦ੍ਹਵੇਂ ਦਿਨ ਦੀ ਸ਼ਾਮ ਨੂੰ, ਜਦੋਂ ਯਰੀਹੋ ਦੇ ਮੈਦਾਨ ਗਿਲਗਾਲ ਵਿੱਚ ਡੇਰੇ ਲਾਏ, ਇਸਰਾਏਲੀਆਂ ਨੇ ਪਸਾਹ ਦਾ ਤਿਉਹਾਰ ਮਨਾਇਆ। 11ਪਸਾਹ ਦੇ ਅਗਲੇ ਦਿਨ ਹੀ ਉਨ੍ਹਾਂ ਨੇ ਜ਼ਮੀਨ ਦੀ ਕੁਝ ਉਪਜ ਤੋਂ ਪਤੀਰੀ ਰੋਟੀ ਅਤੇ ਭੁੰਨਿਆ ਅਨਾਜ ਖਾਧਾ। 12ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਹੀ ਮੰਨਾ ਬੰਦ ਹੋ ਗਿਆ ਅਤੇ ਫਿਰ ਇਸਰਾਏਲੀਆਂ ਨੇ ਕਦੇ ਮੰਨਾ ਨਾ ਖਾਧਾ, ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ ਸੀ।
ਯਰੀਹੋ ਤੇ ਜਿੱਤ
13ਹੁਣ ਜਦੋਂ ਯਹੋਸ਼ੂਆ ਯਰੀਹੋ ਦੇ ਨੇੜੇ ਸੀ, ਉਸਨੇ ਉੱਪਰ ਤੱਕਿਆ ਅਤੇ ਇੱਕ ਆਦਮੀ ਨੂੰ ਆਪਣੇ ਹੱਥ ਵਿੱਚ ਨੰਗੀ ਤਲਵਾਰ ਲਈ ਉਸਦੇ ਸਾਮ੍ਹਣੇ ਖਲੋਤਾ ਵੇਖਿਆ ਤਾਂ ਯਹੋਸ਼ੂਆ ਉਸ ਕੋਲ ਗਿਆ ਅਤੇ ਪੁੱਛਿਆ, “ਤੁਸੀਂ ਸਾਡੇ ਵੱਲ ਹੋ ਜਾਂ ਸਾਡੇ ਦੁਸ਼ਮਣਾਂ ਵੱਲ?”
14ਉਸਨੇ ਜਵਾਬ ਦਿੱਤਾ, “ਕਿਸੇ ਵਲੋਂ ਨਹੀਂ, ਪਰ ਮੈਂ ਹੁਣ ਯਾਹਵੇਹ ਦੇ ਸੈਨਾਪਤੀ ਵਜੋਂ ਆਇਆ ਹਾਂ।” ਤਦ ਯਹੋਸ਼ੂਆ ਨੇ ਆਦਰ ਨਾਲ ਧਰਤੀ ਤੱਕ ਝੁਕ ਕੇ ਉਸਨੂੰ ਪੁੱਛਿਆ, “ਮੇਰੇ ਯਾਹਵੇਹ ਦਾ ਆਪਣੇ ਸੇਵਕ ਲਈ ਕੀ ਸੰਦੇਸ਼ ਹੈ?”
15ਯਾਹਵੇਹ ਦੇ ਸੈਨਾਪਤੀ ਨੇ ਜਵਾਬ ਦਿੱਤਾ, “ਆਪਣੀ ਜੁੱਤੀ ਲਾਹ ਦੇ ਕਿਉਂ ਜੋ ਉਹ ਥਾਂ ਜਿੱਥੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਹੈ।” ਅਤੇ ਯਹੋਸ਼ੂਆ ਨੇ ਅਜਿਹਾ ਹੀ ਕੀਤਾ।

Currently Selected:

ਯਹੋਸ਼ੂਆ 5: PCB

Highlight

Copy

Compare

Share

None

Want to have your highlights saved across all your devices? Sign up or sign in