ਯਹੋਸ਼ੂਆ 21
21
ਲੇਵੀਆਂ ਦੇ ਨਗਰ
1ਹੁਣ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੂਆ ਅਤੇ ਇਸਰਾਏਲ ਦੀਆਂ ਗੋਤਾਂ ਦੇ ਮੁਖੀਆਂ ਕੋਲ ਆਏ। 2ਕਨਾਨ ਦੇਸ਼ ਦੇ ਸ਼ੀਲੋਹ ਵਿੱਚ ਉਨ੍ਹਾਂ ਨੂੰ ਆਖਿਆ, “ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਲਈ ਕਸਬੇ ਅਤੇ ਸਾਡੇ ਪਸ਼ੂਆਂ ਲਈ ਚਰਾਗਾਹਾਂ ਦੇ ਦਿਓ।”
3ਇਸ ਲਈ, ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਇਸਰਾਏਲੀਆਂ ਨੇ ਲੇਵੀਆਂ ਨੂੰ ਉਹਨਾਂ ਦੀ ਆਪਣੀ ਵਿਰਾਸਤ ਵਿੱਚੋਂ ਹੇਠ ਲਿਖੇ ਕਸਬੇ ਅਤੇ ਚਰਾਗਾਹਾਂ ਦਿੱਤੀਆਂ:
4ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਪਹਿਲਾ ਹਿੱਸਾ ਨਿੱਕਲਿਆ। ਲੇਵੀਆਂ ਨੂੰ ਜੋ ਹਾਰੋਨ ਜਾਜਕ ਦੇ ਉੱਤਰਾਧਿਕਾਰੀ ਸਨ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।
5ਬਾਕੀ ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਇਫ਼ਰਾਈਮ, ਦਾਨ ਅਤੇ ਮਨੱਸ਼ੇਹ ਦੇ ਅੱਧੇ ਗੋਤਾਂ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ।
6ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ ਬਾਸ਼ਾਨ ਵਿੱਚ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।
7ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਤੋਂ ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਉਨ੍ਹਾਂ ਦੇ ਗੋਤਾਂ ਅਨੁਸਾਰ ਬਾਰਾਂ ਕਸਬੇ ਮਿਲੇ।
8ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੀਆਂ ਚਰਾਗਾਹਾਂ ਦੇ ਦਿੱਤੀਆਂ, ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।
9ਉਨ੍ਹਾਂ ਨੇ ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਵਿੱਚੋਂ ਨਾਮ ਦੇ ਕੇ ਕਸਬੇ ਵੰਡ ਦਿੱਤੇ। 10ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕੋਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ:
11ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਾ ਸ਼ਹਿਰ ਦਿੱਤਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਚਰਾਗਾਹਾਂ ਸਮੇਤ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਅਰਬਾ ਨਾਮ ਦਾ ਇੱਕ ਆਦਮੀ ਅਨਾਕ ਦਾ ਪਿਤਾ ਸੀ, ਅਰਥਾਤ ਹੇਬਰੋਨ। 12ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਉਨ੍ਹਾਂ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਆਪਣੀ ਮਲਕੀਅਤ ਵਜੋਂ ਦਿੱਤੇ ਸਨ। 13ਇਸ ਲਈ ਉਨ੍ਹਾਂ ਨੇ ਹਾਰੋਨ ਜਾਜਕ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ ਲਿਬਨਾਹ ਦਿੱਤਾ ਜੋ ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ ਸੀ। 14ਯੱਤੀਰ, ਅਸ਼ਤਮੋਆ, 15ਹੋਲੋਨ, ਦਬੀਰ, 16ਆਇਨ, ਜੂਤਾਹ ਅਤੇ ਬੈਥ-ਸ਼ੇਮੇਸ਼, ਉਨ੍ਹਾਂ ਦੀਆਂ ਚਰਾਗਾਹਾਂ ਸਮੇਤ ਇਨ੍ਹਾਂ ਦੋਹਾਂ ਗੋਤਾਂ ਨੂੰ ਨੌਂ ਕਸਬੇ ਦਿੱਤੇ ਗਏ।
17ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਨ੍ਹਾਂ ਨੂੰ ਇਹ ਨਗਰ ਦਿੱਤੇ:
ਗਿਬਓਨ, ਗੇਬਾ, 18ਅਨਾਥੋਥ ਅਤੇ ਅਲਮੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਨਗਰ ਸਨ।
19ਜਾਜਕਾਂ ਲਈ ਕਸਬਿਆਂ ਦੀ ਕੁੱਲ ਗਿਣਤੀ, ਹਾਰੋਨ ਦੇ ਉੱਤਰਾਧਿਕਾਰੀ, ਉਨ੍ਹਾਂ ਦੀਆਂ ਚਰਾਗਾਹਾਂ ਸਮੇਤ ਤੇਰ੍ਹਾਂ ਹੋ ਗਏ।
20ਲੇਵੀਆਂ ਦੇ ਬਾਕੀ ਕੋਹਾਥੀ ਗੋਤਾਂ ਨੂੰ ਇਫ਼ਰਾਈਮ ਦੇ ਗੋਤ ਵਿੱਚੋਂ ਕਸਬੇ ਦਿੱਤੇ ਗਏ ਸਨ:
21ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਨ੍ਹਾਂ ਨੂੰ ਇਹ ਨਗਰ ਦਿੱਤੇ ਗਏ ਸਨ:
ਸ਼ੇਕੇਮ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ, 22ਕਿਬਜ਼ਾਈਮ ਅਤੇ ਬੈਥ-ਹੋਰੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।
23ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ:
ਅਲਤਕੇਹ, ਗਿਬਥੋਨ, 24ਅੱਯਾਲੋਨ ਅਤੇ ਗਾਥ ਰਿੰਮੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।
25ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ:
ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਗਾਹਾਂ ਦੇ ਨਾਲ ਦੋ ਕਸਬੇ ਦਿੱਤੇ।
26ਇਹ ਸਾਰੇ ਦਸ ਕਸਬੇ ਅਤੇ ਉਨ੍ਹਾਂ ਦੀਆਂ ਚਰਾਗਾਹਾਂ ਨੂੰ ਬਾਕੀ ਕੋਹਾਥੀ ਗੋਤਾਂ ਨੂੰ ਦੇ ਦਿੱਤਾ ਗਿਆ ਸੀ।
27ਗੇਰਸ਼ੋਨੀਆਂ ਦੇ ਲੇਵੀ ਗੋਤ ਨੂੰ ਇਹ ਨਗਰ ਦਿੱਤੇ ਗਏ ਸਨ: ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ:
ਬਾਸ਼ਾਨ ਵਿੱਚ ਗੋਲਾਨ (ਹੱਤਿਆ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ)
ਅਤੇ ਬੇਅਸਤੇਰਾਹ, ਉਨ੍ਹਾਂ ਦੀਆਂ ਚਰਾਗਾਹਾਂ ਦੇ ਨਾਲ ਦੋ ਕਸਬੇ ਦਿੱਤੇ।
28ਯਿੱਸਾਕਾਰ ਦੇ ਗੋਤ ਵਿੱਚੋਂ
ਕੀਸ਼ਯੋਨ, ਦਾਬਰਥ, 29ਯਰਮੂਥ ਅਤੇ ਏਨ ਗਨੀਮ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਨਗਰ ਦਿੱਤੇ।
30ਆਸ਼ੇਰ ਦੇ ਗੋਤ ਵਿੱਚੋਂ
ਮਿਸ਼ਾਲ, ਅਬਦੋਨ, 31ਹੇਲਕਥ ਅਤੇ ਰੇਹੋਬ, ਉਨ੍ਹਾਂ ਦੀਆਂ ਚਰਾਗਾਹਾਂ ਦੇ ਨਾਲ ਚਾਰ ਕਸਬੇ ਦਿੱਤੇ।
32ਨਫ਼ਤਾਲੀ ਦੀ ਗੋਤ ਦੇ ਕਬੀਲੇ ਵਿੱਚੋਂ:
ਗਲੀਲ ਵਿੱਚ ਕਾਦੇਸ਼ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਹੈਮੋਥ ਡੋਰ ਅਤੇ ਕਰਤਾਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਤਿੰਨ ਕਸਬੇ ਦਿੱਤੇ।
33ਗੇਰਸ਼ੋਨੀ ਗੋਤਾਂ ਦੇ ਕਸਬਿਆਂ ਦੀ ਕੁੱਲ ਗਿਣਤੀ ਉਨ੍ਹਾਂ ਦੇ ਚਰਾਂਦਾਂ ਸਮੇਤ ਤੇਰ੍ਹਾਂ ਹੋ ਗਈ।
34ਮੇਰਾਰੀ ਗੋਤ (ਬਾਕੀ ਲੇਵੀਆਂ) ਨੂੰ ਦਿੱਤੇ ਗਏ ਸਨ:
ਜ਼ਬੂਲੁਨ ਦੇ ਗੋਤ ਵਿੱਚੋਂ:
ਯਾਕਨੁਆਮ, ਕਰਤਾਹ, 35ਦੀਮਨਾਹ ਅਤੇ ਨਹਲਾਲ, ਉਨ੍ਹਾਂ ਦੇ ਚਰਾਗਾਹਾਂ ਦੇ ਨਾਲ ਚਾਰ ਕਸਬੇ ਦੇ ਦਿੱਤੇ।
36ਰਊਬੇਨ ਦੇ ਗੋਤ ਵਿੱਚੋਂ
ਬੇਜ਼ਰ, ਯਹਜ਼ਾਹ, 37ਕੇਦੇਮੋਥ ਅਤੇ ਮੇਫਾਅਥ, ਉਨ੍ਹਾਂ ਦੇ ਚਰਾਂਦਾਂ ਦੇ ਨਾਲ ਚਾਰ ਕਸਬੇ ਸਨ;
38ਗਾਦ ਦੇ ਗੋਤ ਵਿੱਚੋਂ:
ਗਿਲਆਦ ਵਿੱਚ ਰਾਮੋਥ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਮਾਹਾਨਾਇਮ, 39ਹੇਸ਼ਬੋਨ ਅਤੇ ਯਾਜ਼ਰ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਚਾਰ ਕਸਬੇ ਸਨ।
40ਮੇਰਾਰੀ ਪਰਿਵਾਰ-ਸਮੂਹਾਂ ਵਿੱਚ ਜਿਹੜੇ ਬਾਕੀ ਲੇਵੀਆਂ ਦੇ ਸਨ, ਉਹਨਾਂ ਨੂੰ ਕੁੱਲ ਕਸਬੇ ਦਿੱਤੇ ਗਏ ਉਹਨਾਂ ਕਸਬਿਆਂ ਦੀ ਗਿਣਤੀ ਬਾਰਾਂ ਹੋ ਗਈ।
41ਇਸਰਾਏਲੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਲੇਵੀਆਂ ਦੇ ਕਸਬੇ ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਮਿਲਾ ਕੇ ਅਠਤਾਲੀ ਸਨ। 42ਇਹਨਾਂ ਕਸਬਿਆਂ ਵਿੱਚੋਂ ਹਰ ਇੱਕ ਦੇ ਆਲੇ-ਦੁਆਲੇ ਚਰਾਗਾਹਾਂ ਸਨ, ਇਹ ਇਨ੍ਹਾਂ ਸਾਰੇ ਕਸਬਿਆਂ ਲਈ ਸੱਚ ਸੀ।
43ਇਸ ਲਈ ਯਾਹਵੇਹ ਨੇ ਇਸਰਾਏਲ ਨੂੰ ਉਹ ਸਾਰੀ ਧਰਤੀ ਦਿੱਤੀ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੱਸ ਗਏ। 44ਯਾਹਵੇਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਜਿਵੇਂ ਉਸਨੇ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਉਨ੍ਹਾਂ ਦੇ ਦੁਸ਼ਮਣਾਂ ਵਿੱਚੋਂ ਇੱਕ ਵੀ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਿਆ, ਯਾਹਵੇਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ। 45ਇਸਰਾਏਲ ਨਾਲ ਯਾਹਵੇਹ ਦੇ ਸਾਰੇ ਚੰਗੇ ਵਾਅਦਿਆਂ ਵਿੱਚੋਂ ਇੱਕ ਵੀ ਅਸਫ਼ਲ ਨਹੀਂ ਹੋਇਆ ਹਰ ਇੱਕ ਨੂੰ ਪੂਰਾ ਕੀਤਾ ਗਿਆ ਸੀ।
Currently Selected:
ਯਹੋਸ਼ੂਆ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.