ਯਹੋਸ਼ੂਆ 20
20
ਪਨਾਹ ਦੇ ਸ਼ਹਿਰ
1ਫਿਰ ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਹ ਪਨਾਹ ਦੇ ਸ਼ਹਿਰਾਂ ਨੂੰ ਨਿਸ਼ਚਿਤ ਕਰਨ, ਜਿਵੇਂ ਮੈਂ ਤੁਹਾਨੂੰ ਮੋਸ਼ੇਹ ਰਾਹੀਂ ਕਿਹਾ ਸੀ। 3ਤਾਂ ਜੋ ਕੋਈ ਵੀ ਵਿਅਕਤੀ ਜੋ ਗਲਤੀ ਨਾਲ ਅਤੇ ਅਣਜਾਣੇ ਵਿੱਚ ਕਿਸੇ ਵਿਅਕਤੀ ਨੂੰ ਮਾਰਦਾ ਹੈ ਉਹ ਉੱਥੋਂ ਭੱਜ ਕੇ ਚਲਾ ਜਾਵੇ ਅਤੇ ਉਹ ਤੁਹਾਡੇ ਲਈ ਖੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ। 4ਜਦੋਂ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਵਿੱਚ ਖਲੋਕੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਮ੍ਹਣੇ ਆਪਣਾ ਮਾਮਲਾ ਦੱਸਣ ਅਤੇ ਫਿਰ ਬਜ਼ੁਰਗਾਂ ਭਗੌੜਿਆਂ ਨੂੰ ਸ਼ਹਿਰ ਵਿੱਚ ਦਾਖਲ ਕਰਵਾਉਣਾ ਅਤੇ ਸ਼ਹਿਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉੱਥੇ ਵੱਸ ਜਾਣ। 5ਜੇ ਖੂਨ ਦਾ ਬਦਲਾ ਲੈਣ ਵਾਲਾ ਪਿੱਛਾ ਕਰਦਾ ਹੈ, ਤਾਂ ਉਹ ਖੂਨੀ ਨੂੰ ਉਸ ਦੇ ਹੱਥ ਵਿੱਚ ਨਾ ਦੇਣ ਕਿਉ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾ ਤੋਂ ਉਸ ਦਾ ਵੈਰੀ ਨਹੀਂ ਸੀ। 6ਕਾਤਲ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਉਹ ਸਭਾ ਵਿੱਚ ਇਨਸਾਫ਼ ਲਈ ਖੜ੍ਹਾ ਨਹੀਂ ਹੁੰਦਾ, ਜਾਂ ਉਸ ਸਮੇਂ ਦੇ ਪ੍ਰਧਾਨ ਜਾਜਕ ਦੀ ਮੌਤ ਤੱਕ। ਉਸ ਤੋਂ ਬਾਅਦ ਹੀ ਉਹ ਕਾਤਲ ਆਪਣੇ ਘਰ ਜਾ ਸਕਦਾ ਹੈ।”
7ਇਸ ਦੇ ਲਈ, ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਖੇਤਰ ਵਿੱਚ ਗਲੀਲ ਵਿੱਚ ਕਾਦੇਸ਼, ਇਫ਼ਰਾਈਮ ਦੇ ਪਹਾੜੀ ਖੇਤਰ ਵਿੱਚ ਸ਼ੇਕੇਮ ਅਤੇ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਕਿਰਯਥ ਅਰਬਾ ਅਰਥਾਤ ਹੇਬਰੋਨ ਨੂੰ ਪਨਾਹ ਦੇ ਸ਼ਹਿਰਾਂ ਵਜੋਂ ਨਿਯੁਕਤ ਕੀਤਾ। 8ਅਤੇ ਯਰਦਨ ਦੇ ਪਾਰ ਯਰੀਹੋ ਨੇ ਬੇਜ਼ਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ੇਹ ਦੇ ਗੋਤ ਵਿੱਚ ਸੀ। 9ਇਹ ਸਾਰੇ ਸ਼ਹਿਰ ਇਸਰਾਏਲੀਆਂ ਲਈ ਹਨ ਅਤੇ ਉਹ ਪਰਦੇਸੀ ਜੋ ਗਲਤੀ ਨਾਲ ਕਿਸੇ ਨੂੰ ਮਾਰ ਦਿੰਦਾ ਹੈ, ਇੱਥੇ ਆ ਸਕਦਾ ਹੈ ਅਤੇ ਸੁਰੱਖਿਅਤ ਹੋ ਸਕਦਾ ਹੈ ਤਾਂ ਜੋ ਦੁਸ਼ਮਣ ਉਸਨੂੰ ਮਾਰ ਨਾ ਸਕੇ, ਜਦੋਂ ਤੱਕ ਕਾਤਲ ਨੂੰ ਸਭਾ ਦੇ ਸਾਮ੍ਹਣੇ ਨਹੀਂ ਲਿਆਂਦਾ ਜਾਂਦਾ, ਉਹ ਸ਼ਹਿਰ ਵਿੱਚ ਪਨਾਹ ਲੈ ਸਕਦਾ ਹੈ।
Currently Selected:
ਯਹੋਸ਼ੂਆ 20: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.