12
1ਇਫ਼ਰਾਈਮ ਹਵਾ ਨੂੰ ਆਪਣਾ ਭੋਜਨ ਬਣਾਉਂਦਾ ਹੈ;
ਉਹ ਸਾਰਾ ਦਿਨ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ
ਅਤੇ ਝੂਠ ਅਤੇ ਹਿੰਸਾ ਨੂੰ ਵਧਾਉਂਦਾ ਹੈ।
ਉਸ ਨੇ ਅੱਸ਼ੂਰ ਨਾਲ ਇੱਕ ਸੰਧੀ ਕੀਤੀ
ਅਤੇ ਮਿਸਰ ਨੂੰ ਜ਼ੈਤੂਨ ਦਾ ਤੇਲ ਭੇਜਿਆ।
2ਯਾਹਵੇਹ ਯਹੂਦਾਹ ਦੇ ਵਿਰੁੱਧ ਲਿਆਉਣ ਦਾ ਦੋਸ਼ ਹੈ;
ਉਹ ਯਾਕੋਬ#12:2 ਯਾਕੋਬ ਅਰਥ ਉਹ ਅੱਡੀ ਨੂੰ ਫੜਦਾ ਹੈ ਅਰਥਾਤ ਉਹ ਧੋਖਾ ਦਿੰਦਾ ਹੈ ਨੂੰ ਉਸ ਦੇ ਚਾਲ-ਚਲਣ ਦੇ ਅਨੁਸਾਰ ਸਜ਼ਾ ਦੇਵੇਗਾ
ਅਤੇ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।
3ਗਰਭ ਵਿੱਚ ਉਸ ਨੇ ਆਪਣੇ ਭਰਾ ਦੀ ਅੱਡੀ ਨੂੰ ਫੜ ਲਿਆ।
ਇੱਕ ਆਦਮੀ ਦੇ ਰੂਪ ਵਿੱਚ ਉਸਨੇ ਪਰਮੇਸ਼ਵਰ ਨਾਲ ਸੰਘਰਸ਼ ਕੀਤਾ।
4ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ।
ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ।
ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ
ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,
5ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ,
ਯਾਹਵੇਹ ਉਸਦਾ ਨਾਮ ਹੈ!
6ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ।
ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ,
ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।
7ਵਪਾਰੀ ਬੇਈਮਾਨ ਤੱਕੜੀ
ਵਰਤਦਾ ਹੈ ਅਤੇ ਧੋਖਾ ਦੇਣਾ ਪਸੰਦ ਕਰਦਾ ਹੈ।
8ਇਫ਼ਰਾਈਮ ਸ਼ੇਖ਼ੀ ਮਾਰਦਾ ਹੈ,
“ਮੈਂ ਬਹੁਤ ਅਮੀਰ ਹਾਂ; ਮੈਂ ਧਨਵਾਨ ਹੋ ਗਿਆ ਹਾਂ।
ਮੇਰੀ ਸਾਰੀ ਦੌਲਤ ਨਾਲ ਉਹ ਮੇਰੇ ਵਿੱਚ ਕੋਈ ਬਦੀ ਜਾਂ ਪਾਪ ਨਹੀਂ ਲੱਭਣਗੇ।”
9“ਜਦੋਂ ਤੋਂ ਤੁਸੀਂ ਮਿਸਰ ਤੋਂ ਬਾਹਰ ਆਏ ਹੋ,
ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ
ਮੈਂ ਤੁਹਾਨੂੰ ਫੇਰ ਤੰਬੂਆਂ ਵਿੱਚ ਵਸਾਵਾਂਗਾ,
ਜਿਵੇਂ ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨਾਂ ਵਿੱਚ ਹੁੰਦਾ ਹੈ।
10ਮੈਂ ਨਬੀਆਂ ਨਾਲ ਗੱਲ ਕੀਤੀ,
ਉਨ੍ਹਾਂ ਨੂੰ ਬਹੁਤ ਦਰਸ਼ਣ ਦਿੱਤੇ
ਅਤੇ ਉਨ੍ਹਾਂ ਰਾਹੀਂ ਦ੍ਰਿਸ਼ਟਾਂਤ ਸੁਣਾਏ।”
11ਕੀ ਗਿਲਅਦ ਦੁਸ਼ਟ ਹੈ?
ਇਸ ਦੇ ਲੋਕ ਨਿਕੰਮੇ ਹਨ!
ਕੀ ਉਹ ਗਿਲਗਾਲ ਵਿੱਚ ਬਲਦਾਂ ਦੀ ਬਲੀ ਦਿੰਦੇ ਹਨ?
ਉਨ੍ਹਾਂ ਦੀਆਂ ਜਗਵੇਦੀਆਂ
ਇੱਕ ਹਲ ਵਾਲੇ ਖੇਤ ਵਿੱਚ ਪੱਥਰਾਂ ਦੇ ਢੇਰ ਵਾਂਗੂੰ ਹੋਣਗੀਆਂ।
12ਯਾਕੋਬ ਅਰਾਮਕ ਦੇਸ਼ ਨੂੰ ਭੱਜ ਗਿਆ;
ਇਸਰਾਏਲ ਨੇ ਇੱਕ ਪਤਨੀ ਨੂੰ ਪ੍ਰਾਪਤ ਕਰਨ ਲਈ ਸੇਵਾ ਕੀਤੀ,
ਅਤੇ ਉਸ ਦੀ ਕੀਮਤ ਅਦਾ ਕਰਨ ਲਈ ਉਸਨੇ ਭੇਡਾਂ ਚਰਾਈਆਂ।
13ਯਾਹਵੇਹ ਨੇ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਇੱਕ ਨਬੀ ਦੀ ਵਰਤੋਂ ਕੀਤੀ,
ਇੱਕ ਨਬੀ ਦੁਆਰਾ ਜੋ ਉਸਨੇ ਉਸਦੀ ਦੇਖਭਾਲ ਕੀਤੀ।
14ਪਰ ਇਫ਼ਰਾਈਮ ਨੇ ਆਪਣਾ ਕੌੜਾ ਕ੍ਰੋਧ ਭੜਕਾਇਆ ਹੈ।
ਉਸ ਦਾ ਯਾਹਵੇਹ ਉਸ ਉੱਤੇ ਉਸ ਦੇ ਖੂਨ-ਖਰਾਬੇ ਦਾ ਦੋਸ਼ ਛੱਡ ਦੇਵੇਗਾ,
ਅਤੇ ਉਸ ਦੀ ਨਿਰਾਦਰੀ ਦਾ ਬਦਲਾ ਉਸ ਨੂੰ ਦੇਵੇਗਾ।