10
1ਇਸਰਾਏਲ ਇੱਕ ਫੈਲੀ ਹੋਈ ਵੇਲ ਸੀ।
ਉਹ ਆਪਣੇ ਲਈ ਫਲ ਲਿਆਇਆ।
ਜਿਵੇਂ-ਜਿਵੇਂ ਉਹ ਦਾ ਫਲ ਵਧਦਾ ਗਿਆ,
ਉਸ ਨੇ ਹੋਰ ਜਗਵੇਦੀਆਂ ਬਣਾਈਆਂ।
ਜਿਵੇਂ ਉਸਦੀ ਧਰਤੀ ਖੁਸ਼ਹਾਲ ਹੁੰਦੀ ਗਈ,
ਉਸਨੇ ਆਪਣੇ ਪਵਿੱਤਰ ਪੱਥਰਾਂ ਨੂੰ ਸ਼ਿੰਗਾਰਿਆ।
2ਉਨ੍ਹਾਂ ਦਾ ਮਨ ਧੋਖੇਬਾਜ਼ ਹੈ,
ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ।
ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ,
ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।
3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ
ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ।
ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ,
ਉਹ ਸਾਡੇ ਲਈ ਕੀ ਕਰ ਸਕਦਾ ਸੀ?”
4ਉਹ ਬਹੁਤ ਵਾਅਦੇ ਕਰਦੇ ਹਨ,
ਝੂਠੀਆਂ ਸਹੁੰਆਂ ਖਾਂਦੇ ਹਨ
ਅਤੇ ਇਕਰਾਰਨਾਮੇ ਕਰਦੇ ਹਨ;
ਇਸ ਲਈ ਮੁਕੱਦਮੇ
ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।
5ਸਾਮਰਿਯਾ ਵਿੱਚ ਰਹਿਣ ਵਾਲੇ ਲੋਕ ਬੇਥ ਐਵਨ#10:5 ਬੇਥ ਐਵਨ ਅਰਥ ਦੁਸ਼ਟਤਾ ਦਾ ਘਰ ਦੇ ਵੱਛੇ ਦੀ ਮੂਰਤੀ ਤੋਂ ਡਰਦੇ ਹਨ,
ਉਹ ਦੇ ਲੋਕ ਉਹ ਦੇ ਲਈ ਸੋਗ ਮਨਾਉਣਗੇ,
ਅਤੇ ਇਸ ਦੇ ਮੂਰਤੀ-ਪੂਜਕ ਪੁਜਾਰੀ,
ਉਹ ਜਿਹੜੇ ਉਸ ਉੱਤੇ ਅਨੰਦ ਕਰਦੇ ਸਨ।
ਕਿਉਂਕਿ ਇਹ ਉਨ੍ਹਾਂ ਤੋਂ ਗ਼ੁਲਾਮੀ ਵਿੱਚ ਲਿਆ ਗਿਆ ਹੈ।
6ਇਹ ਮਹਾਨ ਰਾਜੇ ਲਈ ਭੇਟ ਵਜੋਂ ਅੱਸ਼ੂਰ ਵਿੱਚ ਲਿਜਾਇਆ ਜਾਵੇਗਾ।
ਇਫ਼ਰਾਈਮ ਬੇਇੱਜ਼ਤ ਹੋਵੇਗਾ;
ਇਸਰਾਏਲ ਆਪਣੇ ਵਿਦੇਸ਼ੀ ਗਠਜੋੜ ਲਈ ਸ਼ਰਮਿੰਦਾ ਹੋਵੇਗਾ।
7ਸਾਮਰਿਯਾ ਦਾ ਰਾਜਾ ਤਬਾਹ ਹੋ ਜਾਵੇਗਾ,
ਪਾਣੀ ਦੀ ਸਤ੍ਹਾ ਉੱਤੇ ਇੱਕ ਟਹਿਣੀ ਵਾਂਗੂੰ ਹੜੱਪ ਜਾਵੇਗਾ।
8ਦੁਸ਼ਟਤਾ ਦੇ ਉੱਚੇ ਸਥਾਨਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ,
ਇਹ ਇਸਰਾਏਲ ਦਾ ਪਾਪ ਹੈ।
ਕੰਡੇ ਅਤੇ ਕੰਡੇ ਉੱਗਣਗੇ ਅਤੇ ਆਪਣੀਆਂ ਜਗਵੇਦੀਆਂ ਨੂੰ ਢੱਕ ਲੈਣਗੇ।
ਫਿਰ ਉਹ ਪਹਾੜਾਂ ਨੂੰ ਕਹਿਣਗੇ, “ਸਾਨੂੰ ਢੱਕ ਲਓ!”
ਅਤੇ ਪਹਾੜੀਆਂ ਨੂੰ, “ਸਾਡੇ ਉੱਤੇ ਡਿੱਗ ਜਾਓ!”
9ਹੇ ਇਸਰਾਏਲ, ਗਿਬਆਹ ਦੇ ਦਿਨਾਂ ਤੋਂ, ਤੁਸੀਂ ਪਾਪ ਕੀਤਾ ਹੈ,
ਅਤੇ ਤੁਸੀਂ ਉੱਥੇ ਰਹੇ ਹੋ।
10ਜਦੋਂ ਮੈਂ ਚਾਹਾਂਗਾ, ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ;
ਕੌਮਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ
ਉਹਨਾਂ ਨੂੰ ਉਹਨਾਂ ਦੇ ਦੋਹਰੇ ਪਾਪ ਦੇ ਬੰਧਨ ਵਿੱਚ ਪਾਉਣ ਲਈ।
11ਇਫ਼ਰਾਈਮ ਇੱਕ ਚੰਗੇ ਵੱਗਣ ਵਾਲੇ ਵੱਛੇ ਦੀ ਤਰ੍ਹਾਂ ਸੀ,
ਜੋ ਪਿੜ ਨੂੰ ਪਿਆਰ ਕਰਦੀ ਹੈ;
ਇਸ ਲਈ ਮੈਂ ਇੱਕ ਜੂਲਾ,
ਉਸ ਦੀ ਚੰਗੀ ਗਰਦਨ ਉੱਤੇ ਪਾਵਾਂਗਾ।
ਮੈਂ ਇਫ਼ਰਾਈਮ ਨੂੰ ਚਲਾਵਾਂਗਾ,
ਯਹੂਦਾਹ ਨੂੰ ਹਲ ਵਾਹੁਣਾ ਚਾਹੀਦਾ ਹੈ,
ਅਤੇ ਯਾਕੋਬ ਨੂੰ ਜ਼ਮੀਨ ਨੂੰ ਤੋੜਨਾ ਚਾਹੀਦਾ ਹੈ।
12ਆਪਣੇ ਲਈ ਧਰਮ ਬੀਜੋ,
ਅਟੱਲ ਪਿਆਰ ਦਾ ਫਲ ਵੱਢੋ,
ਅਤੇ ਆਪਣੀ ਵਾਹੀ ਹੋਈ ਜ਼ਮੀਨ ਨੂੰ ਤੋੜੋ।
ਕਿਉਂਕਿ ਇਹ ਯਾਹਵੇਹ ਨੂੰ ਭਾਲਣ ਦਾ ਸਮਾਂ ਹੈ,
ਜਦੋਂ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਆਪਣੀ ਧਾਰਮਿਕਤਾ ਦਾ ਪ੍ਰਦਰਸ਼ਨ ਕਰੇ।
13ਪਰ ਤੁਸੀਂ ਬੁਰਿਆਈ ਬੀਜੀ ਹੈ,
ਤੁਸੀਂ ਬਦੀ ਦੀ ਵੱਢੀ ਹੈ,
ਤੁਸੀਂ ਧੋਖੇ ਦਾ ਫਲ ਖਾ ਲਿਆ ਹੈ।
ਕਿਉਂਕਿ ਤੁਸੀਂ ਆਪਣੀ ਤਾਕਤ
ਅਤੇ ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਨਿਰਭਰ ਕੀਤਾ ਹੈ,
14ਤੁਹਾਡੇ ਲੋਕਾਂ ਦੇ ਵਿਰੁੱਧ ਲੜਾਈ ਦੀ ਗਰਜ ਉੱਠੇਗੀ,
ਤਾਂ ਜੋ ਤੁਹਾਡੇ ਸਾਰੇ ਕਿਲ੍ਹੇ ਤਬਾਹ ਹੋ ਜਾਣਗੇ,
ਜਿਵੇਂ ਸ਼ਲਮਾਨ ਨੇ ਬੇਥ ਅਰਬੇਲ ਨੂੰ ਤਬਾਹ ਕੀਤਾ ਸੀ। ਅਰਬੇਲ ਲੜਾਈ ਦੇ ਦਿਨ,
ਜਦੋਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਸੀ।
15ਹੇ ਬੈਤਏਲ, ਤੇਰੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ
ਕਿਉਂ ਜੋ ਤੇਰੀ ਬੁਰਿਆਈ ਵੱਡੀ ਹੈ।
ਜਦੋਂ ਉਹ ਦਿਨ ਚੜ੍ਹੇਗਾ,
ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।