YouVersion Logo
Search Icon

ਕੂਚ 26

26
ਤੰਬੂ
1“ਤੂੰ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈ, ਕਰੂਬੀਆਂ ਨੂੂੰ ਕਾਰੀਗਰੀ ਦੇ ਕੰਮ ਨਾਲ ਬਣਾਈ। 2ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ#26:2 ਲੰਬਾਈ ਅਠਾਈ ਹੱਥ ਅੱਠ ਹੱਥ ਲੰਬੇ ਅਤੇ ਚਾਰ ਚੌੜਾ ਲਗਭਗ ਇਹ 42 ਫੁੱਟ ਲੰਬਾ ਅਤੇ 6 ਫੁੱਟ ਚੌੜਾ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਹੋਵੇ। 3ਪੰਜ ਪਰਦੇ ਇੱਕ ਦੂਸਰੇ ਨਾਲ ਜੁੜੇ ਹੋਏ ਹੋਣ, ਅਤੇ ਬਾਕੀ ਪੰਜਾਂ ਨਾਲ ਵੀ ਅਜਿਹਾ ਕਰੋ। 4ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਤੇ ਇਸ ਤਰ੍ਹਾਂ ਤੂੰ ਪਰਦੇ ਦੀ ਸੰਜਾਫ਼ ਦੇ ਦੂਸਰੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ। 5ਪੰਜਾਹ ਬੀੜੇ ਤੂੰ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ, ਅਤੇ ਉਹ ਬੀੜੇ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਣ। 6ਫਿਰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਤੇ ਉਹਨਾਂ ਦੀ ਵਰਤੋਂ ਪਰਦਿਆਂ ਨੂੰ ਇਕੱਠੇ ਬੰਨ੍ਹਣ ਲਈ ਕਰੋ ਤਾਂ ਜੋ ਡੇਰਾ ਇੱਕੋ ਜਿਹਾ ਹੋ ਜਾਵੇ।
7“ਡੇਰੇ ਦੇ ਤੰਬੂ ਲਈ ਬੱਕਰੀ ਦੇ ਵਾਲਾਂ ਦੇ ਪਰਦੇ ਬਣਾ ਉਹ ਕੁੱਲ ਮਿਲਾ ਕੇ ਗਿਆਰਾਂ ਹੋਣ। 8ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ#26:8 ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ ਲਗਭਗ 45 ਫੁੱਟ ਲੰਬਾ ਅਤੇ 6 ਫੁੱਟ ਚੌੜਾ ਹੋਣ। 9ਪੰਜ ਪਰਦਿਆਂ ਨੂੰ ਵੱਖਰਾਂ ਜੋੜੀ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਅਤੇ ਤੰਬੂ ਦੇ ਅਗਲੇ ਪਾਸੇ ਛੇਵਾਂ ਪਰਦਾ ਲਪੇਟੀ। 10ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ। 11ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀ ਕਿ ਉਹ ਇੱਕ ਹੋ ਜਾਵੇ। 12ਤੰਬੂ ਦੇ ਪਰਦਿਆਂ ਦੀ ਵਾਧੂ ਲੰਬਾਈ ਲਈ, ਅੱਧਾ ਪਰਦਾ ਜਿਹੜਾ ਬਾਕੀ ਬਚਿਆ ਹੈ, ਡੇਰੇ ਦੇ ਪਿਛਲੇ ਪਾਸੇ ਲਟਕਦਾ ਰਹੇ। 13ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ। 14ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਈ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਈ।
15“ਡੇਰੇ ਲਈ ਕਿੱਕਰ ਦੀ ਲੱਕੜ ਦੇ ਤੱਖਤੇ ਬਣਾਈ। 16ਹਰੇਕ ਤੱਖਤਾ (ਫੱਟਾ) ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ#26:16 ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਲਗਭਗ 15 ਫੁੱਟ ਲੰਬਾ ਅਤੇ 68 ਸੈਂਟੀਮੀਟਰ ਚੌੜਾ ਹੋਣਾ ਚਾਹੀਦਾ ਹੈ, 17ਅਤੇ ਹਰੇਕ ਤੱਖਤੇ ਨੂੰ ਇੱਕ ਸਮਾਨ ਜੋੜਨ ਲਈ ਦੋ ਚੂਲਾਂ ਹੋਣ। ਡੇਰੇ ਦੇ ਸਾਰੇ ਤੱਖਤੇ ਇਸ ਤਰ੍ਹਾਂ ਬਣਾਈ। 18ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਤੱਖਤੇ ਬਣਾਈ 19ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟਿਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੇ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ 20ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਵੀਹ ਤੱਖਤੇ ਬਣਾਈ 21ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ ਅਤੇ ਦੂਜੇ ਤੱਖਤੇ ਹੇਠ ਦੋ ਚੀਥੀਆਂ 22ਪੱਛਮ ਵਾਲੇ ਪਾਸੇ ਵੱਲ ਡੇਰੇ ਦੇ ਸਿਰੇ ਤੇ ਛੇ ਤੱਖਤੇ ਬਣਾਈ। 23ਅਤੇ ਡੇਰੇ ਦੇ ਪਿਛਲੇ ਹਿੱਸੇ ਕੋਨਿਆਂ ਲਈ ਦੋ ਤੱਖਤੇ ਬਣਾਈ। 24ਦੋਨਾਂ ਕੋਨਿਆਂ ਨੂੰ ਇਕੱਠੇ ਜੋੜਿਆ ਜਾਣਾ ਚਾਹੀਦਾ ਹੈ ਅਤੇ ਦੋਵੇਂ ਹਿੱਸੇ ਸਿਖਰ ਤੇ ਜੁੜੇ ਹੋਣਗੇ ਅਤੇ ਹੇਠਾਂ ਦਾ ਹਿੱਸਾ ਵੱਖਰਾ ਹੋਵੇਗਾ। 25ਇਸ ਲਈ ਅੱਠ ਤੱਖਤੇ ਹੋਣ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਹੋਣ ਹਰੇਕ ਤੱਖਤੇ ਦੇ ਹੇਠਾਂ ਦੋ।
26“ਤੂੰ ਕਿੱਕਰ ਦੀ ਲੱਕੜ ਦੇ ਹੋੜੇ ਬਣਾਈ ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ, 27ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ। 28ਪਿਛਲਾ ਹੋੜਾ ਤੱਖ਼ਤਿਆਂ ਦੇ ਵਿਚਕਾਰੋਂ ਸਿਰੇ ਤੋਂ ਸਿਰੇ ਤੱਕ ਫੈਲਾਉਣ। 29ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਕੜੇ ਦੇ ਉੱਤੇ ਵੀ ਸੋਨਾ ਲਗਾਵੀ। ਲੱਕੜ ਦੀਆਂ ਸੋਟੀਆਂ ਨੂੰ ਵੀ ਸੋਨੇ ਦੀ ਚਾਦਰ ਚੜ੍ਹਾਓ।
30“ਪਹਾੜ ਉੱਤੇ ਤੁਹਾਨੂੰ ਦਿਖਾਈ ਗਈ ਯੋਜਨਾ ਦੇ ਅਨੁਸਾਰ ਤੰਬੂ ਦੀ ਸਥਾਪਨਾ ਕਰੋ।
31“ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਓ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਹੋਣ। 32ਇਸ ਨੂੰ ਕਿੱਕਰ ਦੀ ਲੱਕੜੀ ਦੇ ਚਾਰ ਖੰਭਿਆਂ ਉੱਤੇ ਸੋਨੇ ਨਾਲ ਮੜ੍ਹੀ ਹੋਈ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਉੱਤੇ ਖੜ੍ਹੀ ਕਰਕੇ ਸੋਨੇ ਦੇ ਹੁੱਕਾਂ ਨਾਲ ਟੰਗ ਦਿਓ। 33ਪਕੜ ਤੋਂ ਪਰਦਾ ਲਟਕਾਓ ਅਤੇ ਨੇਮ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖੋ। ਪਰਦਾ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖ ਕਰ ਦੇਵੇਗਾ। 34ਪ੍ਰਾਸਚਿਤ ਦੇ ਢੱਕਣ ਨੂੰ ਅੱਤ ਪਵਿੱਤਰ ਸਥਾਨ ਵਿੱਚ ਨੇਮ ਦੇ ਸੰਦੂਕ ਉੱਤੇ ਰੱਖੋ। 35ਮੇਜ਼ ਨੂੰ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖੋ ਅਤੇ ਸ਼ਮਾਦਾਨ ਨੂੰ ਇਸਦੇ ਸਾਹਮਣੇ ਦੱਖਣ ਵਾਲੇ ਪਾਸੇ ਰੱਖੋ।
36“ਤੰਬੂ ਦੇ ਪ੍ਰਵੇਸ਼ ਦੁਆਰ ਲਈ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਅਤੇ ਮਹੀਨ ਕਢਾਈ ਕੀਤੇ ਲਿਨਨ ਦਾ ਇੱਕ ਪਰਦਾ ਬਣਾਈ। 37ਤੂੰ ਪਰਦੇ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ।

Currently Selected:

ਕੂਚ 26: PCB

Highlight

Share

Copy

None

Want to have your highlights saved across all your devices? Sign up or sign in