YouVersion Logo
Search Icon

ਕੂਚ 25

25
ਤੰਬੂ ਲਈ ਭੇਟਾਂ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ 2“ਇਸਰਾਏਲ ਦੇ ਲੋਕਾਂ ਨੂੰ ਮੇਰੇ ਲਈ ਇੱਕ ਭੇਟ ਲਿਆਉਣ ਲਈ ਆਖ। ਹਰ ਇੱਕ ਮਨੁੱਖ ਜਿਸ ਦੇ ਮਨ ਵਿੱਚ ਇੱਛਾ ਹੈ ਉਹ ਮੇਰੇ ਲਈ ਭੇਟ ਲਿਆਉਣ।
3“ਇਹ ਉਹ ਭੇਟਾਂ ਹਨ ਜਿਹੜੀਆਂ ਤੁਸੀਂ ਉਹਨਾਂ ਤੋਂ ਲੈਣੀਆ ਹਨ ਜਿਵੇਂ ਕਿ:
“ਸੋਨਾ, ਚਾਂਦੀ ਅਤੇ ਪਿੱਤਲ
4ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਅਤੇ
ਬੱਕਰੀ ਦੇ ਵਾਲ
5ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ
ਕਿੱਕਰ ਦੀ ਲੱਕੜ,
6ਦੀਵੇ ਲਈ ਜ਼ੈਤੂਨ ਦਾ ਤੇਲ
ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ,
7ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।
8“ਫਿਰ ਉਹ ਮੇਰੇ ਲਈ ਇੱਕ ਪਵਿੱਤਰ ਅਸਥਾਨ ਬਣਾਉਣ, ਅਤੇ ਮੈਂ ਉਹਨਾਂ ਵਿੱਚ ਵੱਸਾਂਗਾ। 9ਇਸ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਵਿਖਾਵਾਂਗਾ।
ਵਾਚਾ ਦਾ ਸੰਦੂਕ
10“ਉਹ ਕਿੱਕਰ ਦੀ ਲੱਕੜ ਦਾ ਇੱਕ ਸੰਦੂਕ ਬਣਾਉਣ ਜਿਹੜਾ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ। 11ਇਸ ਨੂੰ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੋਨੇ ਨਾਲ ਮੜ੍ਹੀਂ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ। 12ਇਸ ਦੇ ਲਈ ਸੋਨੇ ਦੇ ਚਾਰ ਕੜੇ ਲਗਾਓ ਅਤੇ ਉਹਨਾਂ ਨੂੰ ਇਸਦੇ ਚਾਰ-ਪੈਰਾਂ ਵਿੱਚ ਬੰਨ੍ਹ ਲਗਾ ਦੇਣਾ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ ਹੋਣ। 13ਇਸ ਦੇ ਲਈ ਉਸਨੇ ਕਿੱਕਰ ਦੀ ਲੱਕੜ ਦੇ ਚਾਰ ਡੰਡੇ ਬਣਾਏ ਅਤੇ ਉਹਨਾਂ ਨੂੰ ਇਸਦੇ ਚਾਰ-ਪੈਰਾਂ ਵਿੱਚ ਬੰਨ੍ਹੋ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ। 14ਸੰਦੂਕ ਨੂੰ ਚੁੱਕਣ ਲਈ ਉਸਦੇ ਦੇ ਪਾਸਿਆਂ ਦੇ ਕੜਿਆਂ ਵਿੱਚ ਡੰਡੇ ਪਾਓਣ। 15ਡੰਡਿਆਂ ਨੂੰ ਇਸ ਸੰਦੂਕ ਦੇ ਕੜੇ ਵਿੱਚ ਰਹਿਣ ਦਿਓ ਅਤੇ ਉਹਨਾਂ ਨੂੰ ਹਟਾਉਣਾ ਨਹੀਂ ਹੈ। 16ਫੇਰ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਰੱਖਣਾ ਜੋ ਮੈਂ ਤੈਨੂੰ ਦੇਵਾਂਗਾ।
17“ਸ਼ੁੱਧ ਸੋਨੇ ਦਾ ਬਖਸ਼ੀਸ਼ ਦਾ ਢੱਕਣ#25:17 ਬਖਸ਼ੀਸ਼ ਦਾ ਢੱਕਣ ਅਰਥਾਤ ਜਿਸਨੂੰ ਮੂਲ ਭਾਸ਼ਾ ਵਿੱਚ ਪ੍ਰਾਸਚਿਤ ਦਾ ਢੱਕਣ ਕਿਹਾ ਜਾਂਦਾ ਹੈ ਯਾਨੀ ਕਿ ਉਹ ਥਾਂ ਸੀ ਜਿੱਥੇ ਪਾਪਾਂ ਨੂੰ ਢੱਕਿਆ ਗਿਆ ਸੀ ਬਣਾਈ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਹੋਵੇ। 18ਅਤੇ ਤੂੰ ਸ਼ੁੱਧ ਸੋਨੇ ਦੇ ਦੋ ਕਰੂਬੀ ਬਣਾਈ ਤੂੰ ਉਹਨਾਂ ਨੂੰ ਬਖਸ਼ੀਸ਼ ਦੇ ਢੱਕਣ ਦੇ ਦੋਹਾਂ ਸਿਰਿਆਂ ਤੇ ਲਗਾਈ। 19ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਲਗਾਈ। ਇਹ ਕਰੂਬੀ ਬਖਸ਼ੀਸ਼ ਦੇ ਢੱਕਣ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕਿ ਇਹ ਇੱਕ ਹੀ ਹੋਵੇ। 20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ, ਅਤੇ ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਢੱਕਣ ਵੱਲ ਨੂੰ ਹੋਣ। 21ਸੰਦੂਕ ਦੇ ਉੱਪਰ ਢੱਕਣ ਰੱਖੋ ਅਤੇ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਉਸ ਵਿੱਚ ਰੱਖਣਾ ਜੋ ਮੈਂ ਤੁਹਾਨੂੰ ਦੇਵਾਂਗਾ। 22ਉੱਥੇ, ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰ ਜਿਹੜੇ ਨੇਮ ਦੇ ਸੰਦੂਕ ਦੇ ਉੱਪਰ ਹਨ, ਉਹਨਾਂ ਦੇ ਵਿਚਕਾਰ ਮੈਂ ਤੁਹਾਡੇ ਨਾਲ ਮਿਲਾਂਗਾ ਅਤੇ ਤੁਹਾਨੂੰ ਇਸਰਾਏਲੀਆਂ ਲਈ ਆਪਣੇ ਸਾਰੇ ਹੁਕਮ ਦੇਵਾਂਗਾ।
ਰੋਟੀ ਲਈ ਮੇਜ਼
23“ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ। 24ਇਸ ਨੂੰ ਸ਼ੁੱਧ ਸੋਨੇ ਨਾਲ ਮੜ੍ਹੀ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ। 25ਮੇਜ਼ ਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ। 26ਮੇਜ਼ ਲਈ ਸੋਨੇ ਦੇ ਚਾਰ ਕੜੇ ਬਣਾਈ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਜਿੱਥੇ ਚਾਰ ਲੱਤਾਂ ਹਨ, ਬੰਨ੍ਹੋ। 27ਮੇਜ਼ ਨੂੰ ਚੁੱਕਣ ਲਈ ਵਰਤੇ ਜਾਣ ਵਾਲੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਓ। 28ਕਿੱਕਰ ਦੀ ਲੱਕੜ ਦੇ ਖੰਭੇ ਬਣਾਉ, ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ ਅਤੇ ਮੇਜ਼ ਨੂੰ ਆਪਣੇ ਨਾਲ ਲੈ ਜਾਓ। 29ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ। 30ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।
ਸੋਨੇ ਦੀ ਸ਼ਮਾਦਾਨ
31“ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਈ। ਉਸ ਦੇ ਪਾਏਦਾਨ ਅਤੇ ਡੰਡੇ ਸੋਨੇ ਨੂੰ ਹਥੌੜੇ ਨਾਲ ਘੜ੍ਹ ਕੇ ਬਣਾਉਣਾ, ਅਤੇ ਉਹਨਾਂ ਦੇ ਨਾਲ ਇਸਦੇ ਫੁੱਲਾਂ ਵਰਗੇ ਕਟੋਰੇ, ਕਲੀਆਂ ਅਤੇ ਫੁੱਲਾਂ ਨੂੰ ਬਿਨਾਂ ਜੋੜ ਦੇ ਬਣਾਉਣਾ। 32ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ, ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ, ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। 34ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਬਣਾਉ। 35ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਹੋਵੇ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਹੋਣੀ ਚਾਹੀਦੀ ਹੈ, ਕੁੱਲ ਛੇ ਟਹਿਣੀਆਂ ਹੋਣ। 36ਸਾਰੀਆਂ ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਹੋਣੀਆਂ ਚਾਹੀਦੀਆਂ ਹਨ, ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜਕੇ ਬਣੇ ਹੋਏ ਹਨ।
37“ਫਿਰ ਇਸਦੇ ਸੱਤ ਦੀਵੇ ਬਣਾਈ ਅਤੇ ਉਹਨਾਂ ਨੂੰ ਇਸ ਉੱਤੇ ਲਗਾਓ ਤਾਂ ਜੋ ਉਹ ਇਸਦੇ ਸਾਹਮਣੇ ਵਾਲੀ ਜਗ੍ਹਾ ਨੂੰ ਰੋਸ਼ਨੀ ਦੇਵੇ। 38ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਹੋਣੇ ਚਾਹੀਦੇ ਹਨ। 39ਸ਼ਮਾਦਾਨ ਅਤੇ ਇਸ ਦਾ ਸਾਰਾ ਸਮਾਨ ਲਗਭਗ ਪੈਂਤੀ ਕਿੱਲੋ ਸ਼ੁੱਧ ਸੋਨੇ ਦਾ ਬਣਿਆ ਹੋਏ। 40ਵੇਖ ਕਿ ਤੂੰ ਉਹਨਾਂ ਨੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾ।

Currently Selected:

ਕੂਚ 25: PCB

Highlight

Share

Copy

None

Want to have your highlights saved across all your devices? Sign up or sign in