1
1ਤਕੋਆ ਦੇ ਚਰਵਾਹਿਆਂ ਵਿੱਚੋਂ ਇੱਕ ਆਮੋਸ ਦੇ ਇਹ ਸ਼ਬਦ ਹਨ। ਉਹ ਦਰਸ਼ਨ ਜੋ ਉਸਨੇ ਭੁਚਾਲ ਤੋਂ ਦੋ ਸਾਲ ਪਹਿਲਾਂ ਇਸਰਾਏਲ ਬਾਰੇ ਦੇਖਿਆ ਸੀ, ਜਦੋਂ ਉਜ਼ੀਯਾਹ ਯਹੂਦਾਹ ਦਾ ਰਾਜਾ ਸੀ ਅਤੇ ਯੋਆਸ਼ ਦਾ ਪੁੱਤਰ ਯਾਰਾਬੁਆਮ ਇਸਰਾਏਲ ਦਾ ਰਾਜਾ ਸੀ।
2ਉਸ ਨੇ ਕਿਹਾ:
“ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ;
ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ,
ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।”
ਇਸਰਾਏਲ ਦੇ ਗੁਆਂਢੀਆਂ ਦਾ ਨਿਆਂ
3ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ,
ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ
ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ,
4ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।
5ਮੈਂ ਦੰਮਿਸ਼ਕ ਦੇ ਫਾਟਕ ਨੂੰ ਢਾਹ ਦਿਆਂਗਾ;
ਮੈਂ ਉਸ ਰਾਜੇ ਨੂੰ ਨਾਸ਼ ਕਰ ਦਿਆਂਗਾ ਜਿਹੜਾ ਐਵੇਂਕ#1:5 ਐਵੇਂਕ ਅਰਥ ਦੁਸ਼ਟਤਾ ਦੀ ਘਾਟੀ ਵਿੱਚ ਹੈ
ਅਤੇ ਜਿਸ ਕੋਲ ਬੈਤ ਅਦਨ ਵਿੱਚ ਰਾਜ ਹੈ।
ਅਰਾਮ ਦੇ ਲੋਕ ਕੀਰ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ,”
ਯਾਹਵੇਹ ਆਖਦਾ ਹੈ।
6ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ,
ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,
7ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ
ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।
8ਮੈਂ ਅਸ਼ਦੋਦ ਦੇ ਰਾਜੇ ਨੂੰ ਅਤੇ
ਅਸ਼ਕਲੋਨ ਵਿੱਚ ਰਾਜਦੰਡ ਰੱਖਣ ਵਾਲੇ ਨੂੰ ਤਬਾਹ ਕਰ ਦਿਆਂਗਾ।
ਮੈਂ ਏਕਰੋਨ ਨੂੰ ਆਪਣੇ ਹੱਥਾਂ ਨਾਲ ਉਦੋਂ ਤੱਕ ਮਾਰਾਂਗਾ ਜਦੋਂ ਤੱਕ,
ਜਦੋਂ ਤੱਕ ਆਖਰੀ ਫ਼ਲਿਸਤੀਨੀ ਮਾਰਿਆ ਨਹੀਂ ਜਾਂਦਾ।”
ਇਹ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਸੂਰ ਦੇ ਤਿੰਨ ਪਾਪਾਂ ਲਈ ਨਹੀਂ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ,
ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,
10ਮੈਂ ਸੂਰ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ
ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”
11ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਅਦੋਮ ਦੇ ਤਿੰਨ ਪਾਪਾਂ ਲਈ ਨਹੀਂ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂਕਿ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ
ਅਤੇ ਦੇਸ਼ ਦੀਆਂ ਔਰਤਾਂ ਨੂੰ ਵੱਢ ਸੁੱਟਿਆ,
ਕਿਉਂਕਿ ਉਹ ਦਾ ਕ੍ਰੋਧ ਲਗਾਤਾਰ ਭੜਕਦਾ ਸੀ,
ਅਤੇ ਉਹ ਦਾ ਕਹਿਰ ਬੇਕਾਬੂ ਹੁੰਦਾ ਸੀ,
12ਮੈਂ ਤੇਮਾਨ ਉੱਤੇ ਅੱਗ ਭੇਜਾਂਗਾ,
ਅਤੇ ਉਹ ਬੋਸਰਾਹ ਸ਼ਹਿਰ ਦੇ ਕਿਲ੍ਹਿਆਂ ਨੂੰ ਭਸਮ ਕਰੇਗੀ।”
13ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਅੰਮੋਨ ਦੇ ਤਿੰਨ ਪਾਪਾਂ ਦੇ ਕਾਰਨ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂਕਿ ਉਸ ਨੇ ਗਿਲਆਦ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ਸੀ,
ਤਾਂ ਜੋ ਉਹ ਆਪਣੀਆਂ ਹੱਦਾਂ ਨੂੰ ਵਧਾ ਸਕਣ,
14ਜਦੋਂ ਲੜਾਈ ਦੇ ਦਿਨ ਯੁੱਧ ਦੇ ਰੌਲੇ ਵਿੱਚ
ਤੂਫ਼ਾਨ ਵਾਲੇ ਦਿਨ ਤੇਜ਼ ਹਵਾਵਾਂ ਵਿੱਚ
ਮੈਂ ਰਬਾਹ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ,
ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ,
15ਉਸਦਾ ਰਾਜਾ ਗ਼ੁਲਾਮੀ ਵਿੱਚ ਜਾਵੇਗਾ,
ਉਹ ਅਤੇ ਉਸਦੇ ਅਧਿਕਾਰੀ ਇਕੱਠੇ ਹੋਣਗੇ,”
ਯਾਹਵੇਹ ਆਖਦਾ ਹੈ।