YouVersion Logo
Search Icon

3 ਯੋਹਨ 1

1
1ਬਜ਼ੁਰਗ,
ਮੇਰੇ ਪਿਆਰੇ ਮਿੱਤਰ ਗਾਯੁਸ, ਜਿਸ ਨੂੰ ਮੈਂ ਸੱਚਾਈ ਵਿੱਚ ਪਿਆਰ ਕਰਦਾ ਹਾਂ।
2ਹੇ ਪਿਆਰੇ ਮਿੱਤਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਚੰਗੀ ਸਿਹਤ ਦਾ ਆਨੰਦ ਮਾਣ ਅਤੇ ਸਰੀਰ ਵਿੱਚ ਵੀ ਉਨਾਂ ਹੀ ਸਿਹਤਮੰਦ ਹੋ ਜਿੰਨਾਂ ਆਤਮਾ ਵਿੱਚ ਮਜ਼ਬੂਤ। 3ਇਸ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਜਦੋਂ ਕੁਝ ਵਿਸ਼ਵਾਸੀ ਆਏ ਅਤੇ ਸੱਚ ਪ੍ਰਤੀ ਤੇਰੀ ਵਫ਼ਾਦਾਰੀ ਬਾਰੇ ਗਵਾਹੀ ਦਿੱਤੀ, ਇਹ ਦੱਸਦੇ ਹੋਏ ਕਿ ਤੂੰ ਇਸ ਦੇ ਅਨੁਸਾਰ ਕਿਵੇਂ ਚੱਲਦਾ ਹੈ। 4ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।
5ਪਿਆਰੇ ਮਿੱਤਰ, ਤੂੰ ਆਪਣੇ ਭੈਣਾਂ-ਭਰਾਵਾਂ ਲਈ ਜੋ ਕਰ ਰਿਹਾ ਹੈ ਉਸ ਵਿੱਚ ਵਫ਼ਾਦਾਰ ਹੋ, ਭਾਵੇਂ ਉਹ ਤੇਰੇ ਲਈ ਅਜਨਬੀ ਹੋਣ। 6ਉਹਨਾਂ ਨੇ ਕਲੀਸਿਆ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ ਹੈ। ਕਿਰਪਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਸਤੇ ਤੇ ਇਸ ਤਰੀਕੇ ਨਾਲ ਭੇਜ ਜੋ ਪਰਮੇਸ਼ਵਰ ਦਾ ਆਦਰ ਕਰਨ। 7ਇਹ ਉਸ ਨਾਮ ਦੀ ਖ਼ਾਤਰ ਸੀ ਕਿ ਉਹ ਬਾਹਰ ਗਏ, ਗ਼ੈਰ-ਯਹੂਦੀ ਲੋਕਾਂ ਤੋਂ ਕੋਈ ਸਹਾਇਤਾ ਨਹੀਂ ਲੈਂਦੇ। 8ਇਸ ਲਈ ਸਾਨੂੰ ਅਜਿਹੇ ਲੋਕਾਂ ਦੀ ਪ੍ਰਾਹੁਣਚਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸੱਚਾਈ ਲਈ ਮਿਲ ਕੇ ਕੰਮ ਕਰ ਸਕੀਏ।
9ਮੈਂ ਕਲੀਸਿਆ ਨੂੰ ਲਿਖਿਆ, ਪਰ ਡਿਓਟ੍ਰਿਫੇਸ, ਜੋ ਪਹਿਲਾਂ ਬਣਨਾ ਚਾਹੁੰਦਾ ਹੈ, ਸਾਡਾ ਸਵਾਗਤ ਨਹੀਂ ਕਰੇਗਾ। 10ਇਸ ਲਈ ਜਦੋਂ ਮੈਂ ਆਵਾਂਗਾ, ਮੈਂ ਧਿਆਨ ਦੇਵਾਂਗਾ ਕਿ ਉਹ ਕੀ ਕਰ ਰਿਹਾ ਹੈ, ਸਾਡੇ ਬਾਰੇ ਭੈੜੀਆਂ ਗੱਲਾਂ ਫੈਲਾ ਰਿਹਾ ਹੈ। ਇਸ ਤੋਂ ਉਹ ਸੰਤੁਸ਼ਟ ਨਹੀਂ ਹੁੰਦਾ, ਇਸ ਤੋਂ ਇਲਾਵਾ ਉਹ ਹੋਰ ਵਿਸ਼ਵਾਸੀਆਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰ ਦਿੰਦਾ ਹੈ। ਅਤੇ ਉਹ ਉਹਨਾਂ ਨੂੰ ਵੀ ਰੋਕਦਾ ਹੈ ਜੋ ਅਜਿਹਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਕਲੀਸਿਆ ਵਿੱਚੋਂ ਬਾਹਰ ਕੱਢ ਦਿੰਦਾ ਹੈ।
11ਪਿਆਰੇ ਮਿੱਤਰ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਕੋਈ ਵੀ ਜੋ ਭਲਾ ਕਰਦਾ ਹੈ ਉਹ ਪਰਮੇਸ਼ਵਰ ਤੋਂ ਹੁੰਦਾ ਹੈ। ਕੋਈ ਵੀ ਜੋ ਬੁਰਿਆਈ ਕਰਦਾ ਹੈ ਉਸ ਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ। 12ਡੇਮੇਟ੍ਰਿਅਸ ਬਾਰੇ ਹਰ ਕੋਈ ਚੰਗਾ ਬੋਲਦਾ ਹੈ ਅਤੇ ਇੱਥੋਂ ਤੱਕ ਕਿ ਸੱਚਾਈ ਵੀ ਗਵਾਹ ਹੈ। ਅਸੀਂ ਉਸ ਦੇ ਬਾਰੇ ਵੀ ਵਧੀਆ ਬੋਲਦੇ ਹਾਂ, ਅਤੇ ਤੁਸੀਂ ਜਾਣਦੇ ਹੋ ਕਿ ਸਾਡੀ ਗਵਾਹੀ ਸੱਚ ਹੈ।
13ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਲਮ ਅਤੇ ਸਿਆਹੀ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ। 14ਮੈਂ ਤੁਹਾਨੂੰ ਜਲਦੀ ਮਿਲਣ ਦੀ ਉਮੀਦ ਕਰਦਾ ਹਾਂ, ਅਤੇ ਅਸੀਂ ਆਹਮਣੇ-ਸਾਹਮਣੇ ਗੱਲ ਕਰਾਂਗੇ।
15ਤੁਹਾਨੂੰ ਸ਼ਾਂਤੀ।
ਇੱਥੇ ਦੇ ਦੋਸਤ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। ਉੱਥੇ ਦੇ ਦੋਸਤਾਂ ਨੂੰ ਨਾਮ ਦੇ ਕੇ ਨਮਸਕਾਰ ਕਰੋ।#1:15 ਯੋਹ 1:12

Currently Selected:

3 ਯੋਹਨ 1: PCB

Highlight

Copy

Compare

Share

None

Want to have your highlights saved across all your devices? Sign up or sign in